ਜੇਐੱਨਐੱਨ, ਨਵੀਂ ਦਿੱਲੀ : ਬੇਸਬ੍ਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ Volkswagen T-Roc ਭਾਰਤੀ ਬਾਜ਼ਾਰ 'ਚ 18 ਮਾਰਚ 2020 ਨੂੰ ਲਾਂਚ ਹੋਣ ਜਾ ਰਹੀ ਹੈ। ਕੰਪਨੀ ਨੇ ਇਸ ਐੱਸਯੂਵੀ ਨੂੰ 2020 ਆਟੋ ਐਕਸਪੋ ਦੇ ਦੌਰਾਨ ਪੇਸ਼ ਕੀਤਾ ਸੀ। VW T-Roc ਭਾਰਤ 'ਚ ਪੂਰੀ ਤਰ੍ਹਾਂ ਕੰਪਲੀਟ੍ਰਲੀ ਬਿਲਟ ਯੂਨਟ ਵ੍ਹੀਕਲ ਦੇ ਤੌਰ 'ਤੇ ਆਵੇਗੀ। ਇਸ ਵਜ੍ਹਾ ਨਾਲ ਇਸ ਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ 20 ਲੱਖ ਦੀ ਹੋ ਸਕਦੀ ਹੈ। Volkswagen T-Roc ਦਾ ਮੁਕਾਬਲਾ Jeep Compass ਤੇ ਅਪਕਮਿੰਗ Hyundai Tucson ਨਾਲ ਹੋਵੇਗਾ।

ਭਾਰਤੀ ਬਾਜ਼ਾਰ 'ਚ Volkswagen ਆਪਣੀ ਪੂਰੀ ਰੇਂਜ ਦਾ ਸਿਰਫ਼ ਪੈਟਰੋਲ ਇੰਜਣ ਦੇ ਨਾਲ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਦੀ ਵਜ੍ਹਾ ਨਾਲ 2020 Volkswagen T-Roc 'ਚ ਵੀ 1.5 ਲੀਟਰ TSI ਇੰਜਣ ਦਿੱਤਾ ਜਾਵੇਗਾ ਤੇ ਇਸ 'ਚ 148 bhp ਦੀ ਪਾਵਰ ਤੇ 240 Nm ਦਾ ਟਾਰਕ ਜਨਰੇਟ ਕਰਦਾ ਹੈ। ਭਾਰਤ 'ਚ ਆਉਣ ਵਾਲੇ ਮਾਡਲ 7 ਸਪੀਡ DSG ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਸਟੈਂਡਰਡ ਆਵੇਗਾ।

T-Roc ਇਕ ਕੰਪਨੀ ਦੀ ਇਕ ਅਰਬਨ ਐੱਸਯੂਵੀ ਤੇ ਇਸ ਨੂੰ MQB ਪਲੇਟਫਾਰਮ 'ਤੇ ਬਣਾਇਆ ਜਾਵੇਗਾ। ਇਸ ਦੀ ਲੁੱਕ ਕਾਫ਼ੀ ਬੋਲਡ ਤੇ ਸਟਾਈਲਿਸ਼ ਹੋਵੇਗੀ। ਕੰਪਨੀ ਇਸ ਐੱਸਯੂਵੀ ਦੇ ਨਾਲ ਨੌਜਵਾਨ ਪੀੜੀ ਨੂੰ ਟਾਰਗੈੱਟ ਕਰੇਗੀ। ਇਸ ਦੇ ਨਾਲ ਹੀ ਇਹ ਐੱਸਯੂਵੀ ਸਿਰਫ਼ 1 ਹੀ ਵੇਰੀਐਂਟ 'ਚ ਆਵੇਗੀ ਤੇ ਫ਼ੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ LED ਹੈਡਲੈਂਪਸ, LED DRLs, ਡਿਊਲ-ਟੋਨ ਵ੍ਹੀਲਸ, LED ਟੇਲਲੈਂਪਸ ਤੇ ਰੂਫ ਰੇਲਸ ਦਿੱਤਾ ਜਾਵੇਗਾ।

ਇੰਟੀਰੀਆ 'ਚ ਮਿਲਣ ਵਾਲੇ ਫ਼ੀਚਰਜ਼ ਦੀ ਗੱਲ ਕਰੀਏ ਤਾਂ ਇਸ ਨੂੰ ਐੱਸਯੂਵੀ 'ਚ ਕੰਪਨੀ ਇਕ ਫਲੈਟ-ਬਾਟਮ ਸਟੇਅਰਿੰਗ ਵ੍ਹੀਲ, ਵੱਡਾ ਟਚਸਕ੍ਰੀਨ ਇਨਫੋਟੇਨਮੈਂਟ ਸਿਸਟਮ ਦੇ ਨਾਲ ਐਪਲ ਕਾਰਪਲੇਅ ਤੇ ਐਂਡਰਾਈਡ ਆਟੋ ਤੇ ਇਕ ਫੁੱਲੀ ਡਿਜੀਟਲ ਇੰਸਟੋਮੈਂਟ ਕਲਸਟਰ ਦੇਵੇਗੀ। ਇਸ 'ਚ ਐੱਸਯੂਵੀ 'ਚ ਕੰਪਨੀ ਆਟੋਮੈਟਿਕ 2-ਜੋਨ ਕਲਾਈਮੈਂਟ ਕੰਟਰੋਲ ਵੀ ਦੇਵੇਗੀ ਤੇ ਨਾਲ ਹੀ ਪੈਨੋਰਾਮਿਕ ਮਨਰੂਪ ਵੀ ਦਿੱਤਾ ਜਾਵੇਗਾ। ਸੇਫਟੀ ਫ਼ੀਚਰਜ਼ ਦੇ ਤੌਰ 'ਤੇ ਇਸ 'ਚ 6 ਏਅਰਬੈਗਸ,ABS ਦੇ ਨਾਲ EBD, ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ, ਪਾਰਕ ਡਿਸਟੈਂਸ ਕੰਟਰੋਲ, ਰੀਅਰ ਪਾਰਕਿੰਗ ਕੈਮਰਾ, ਸੀਲਟ ਬੈਲਟ ਰਿਮਾਇੰਡਰ ਤੇ ਕਾਫ਼ੀ ਕੁਝ ਦਿੱਤਾ ਜਾਵੇਗਾ। ਦੱਸ ਦਈਏ ਕਿ Volkswagen ਨੇ ਆਟੋ ਐਕਸਪੋ ਦੇ ਦੌਰਾਨ ਆਪਣੀ ਐੱਸਯੂਵੀ ਦੀ ਪੂਰੀ ਰੇਂਜ ਪੇਸ਼ ਕੀਤੀ ਸੀ, ਜਿਸ 'ਚ ਪਹਿਲੀ ਐੱਸਯੂਵੀ Tiguan ਆਲ-ਸਪੇਸ ਨੂੰ 6 ਮਾਰਚ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਦੇ ਬਾਅਦ ਕੰਪਨੀ 18 ਮਾਰਚ ਨੂੰ Volkswagen T-Roc ਨੂੰ ਲਾਂਚ ਕਰੇਗੀ।

Posted By: Sarabjeet Kaur