ਜੇਐੱਨਐੱਨ, ਨਵੀਂ ਦਿੱਲੀ : ਆਦਿਤਿਆ ਬਿਰਲਾ ਗੁਰੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਜੇ ਸਰਕਾਰ ਰਾਹਤ ਨਹੀਂ ਦਿੰਦੀ ਹੈ, ਤਾਂ ਵੋਡਾਫੋਨ-ਆਇਡੀਆ ਬੰਦ ਹੋ ਜਾਵੇਗੀ। ਬਿਰਲਾ ਨੇ ਸ਼ੁੱਕਰਵਾਰ ਨੂੰ ਇਕ ਸਮਿਟ 'ਚ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਮੰਗੀ ਗਈ ਰਾਹਤ ਨਹੀਂ ਦਿੰਦੀ ਹੈ, ਤਾਂ ਸਾਨੂੰ ਆਪਣੀ ਦੁਕਾਨ ਯਾਨੀ ਕਿ ਵੋਡਾਫੋਨ-ਆਈਡਿਆ ਨੂੰ ਬੰਦ ਕਰਨਾ ਪਵੇਗਾ। ਬਿਰਲਾ ਨੇ ਇਹ ਗੱਲ ਉਸ ਸਵਾਲ ਦੇ ਜਵਾਬ 'ਚ ਕਹੀ, ਜਿਸ ਨਾਲ ਉਨ੍ਹਾਂ ਨੂੰ ਸਰਕਾਰ ਤੋਂ ਰਾਹਤ ਨਾ ਮਿਲਣ ਦੀ ਸਥਿਤੀ 'ਚ ਕੰਪਨੀ ਦੀ ਰਣਨੀਤੀ ਦੇ ਬਾਰੇ 'ਚ ਪੁੱਛਿਆ ਗਿਆ ਸੀ। ਬਿਰਲਾ ਵੋਡਾਫੋਨ-ਇੰਡੀਆ ਤੇ ਆਈਡਿਆ ਸੈਲਅੂਲਰ ਦੇ ਰਲੇਵੇ ਤੋਂ ਬਣੀ ਕੰਪਨੀ ਵੋਡਾਫੋਨ- ਆਈਡਿਆ ਦੇ ਚੇਅਰਮੈਨ ਹਨ।

ਆਪਣੇ ਇਸ ਬਿਆਨ ਦੇ ਮੱਧਮ ਰਾਹੀਂ ਬਿਰਲਾ ਨੇ ਸੰਕੇਤ ਦਿੱਤਾ ਹੈ ਕਿ ਜੇ ਸਰਕਾਰ ਤੋਂ ਰਾਹਤ ਨਹੀਂ ਮਿਲਦੀ ਹੈ, ਤਾਂ ਉਹ ਕੰਪਨੀ 'ਚ ਕੋਈ ਹੋਰ ਨਿਵੇਸ਼ ਨਹੀਂ ਕਰਨਗੇ। ਬਿਰਲਾ ਨੇ ਕਿਹਾ, 'ਡੁਬਦੇ ਪੈਸੇ 'ਚ ਹੋਰ ਪੈਸਾ ਨਿਵੇਸ਼ ਕਰ ਦੇਣ ਦਾ ਕੋਈ ਮਤਲਬ ਨਹੀਂ ਹੈ।' ਉਨ੍ਹਾਂ ਕਿਹਾ ਕਿ ਜੇ ਸਰਕਾਰ ਤੋਂ ਰਾਹਤ ਨਹੀਂ ਮਿਲਦੀ ਹੈ, ਤਾਂ ਉਹ ਕੰਪਨੀ ਨੂੰ ਦਿਵਾਲੀ ਪ੍ਰੀਕਿਰਿਆ 'ਚ ਲੈ ਜਾਣਗੇ।

ਬਿਰਲਾ ਦੇ ਇਸ ਬਿਆਨ ਤੋਂ ਦੇਸ਼ ਦੇ ਤੀਜੇ ਸਭ ਤੋਂ ਵੱਡੇ ਟੈਲੀਕਾਮ ਸਰਵਿਸ ਪ੍ਰੋਵਾਈਡਰ ਦੇ ਭਵਿੱਖ 'ਤੇ ਕਾਲੇ ਬੱਦਲ ਮੰਡਰਾਉਣ ਲੱਗੇ ਹਨ। ਕੇਐੱਮ ਬਿਰਲਾ ਦਾ ਇਹ ਬਿਆਨ ਉਨ੍ਹਾਂ ਦੇ ਟੈਲੀਕਾਮ ਵੇਂਚਰ ਦੇ ਓਵਰਸੀਜ ਪਾਟਨਰ ਵੋਡਾਫੋਨ ਦੇ ਸੀਈਓ Nick Read ਵੱਲੋਂ ਪਿਛਲੇ ਮਹੀਨੇ ਦਿੱਤੇ ਗਏ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਜੇ ਤੁਹਾਨੂੰ ਕੋਈ ਹੱਲ਼ ਨਹੀਂ ਨਜ਼ਰ ਆ ਰਿਹਾ ਹੈ, ਤਾਂ ਸਥਿਤੀ ਗੰਭੀਰ ਹੈ। ਇਸ ਨਾਲ ਤੁਸੀਂ ਲਿਕਵਿਡੇਸ਼ਨ ਵੱਲ ਵੱਧ ਰਹੇ ਹੋ।

Posted By: Amita Verma