ਨਵੀਂ ਦਿੱਲੀ : ਟੈਲੀਕਾਮ ਕੰਪਨੀ Vodafone Idea ਨੇ ਲਾਕਡਾਊਨ ਦੌਰਾਨ ਆਪਣੇ ਯੂਜ਼ਰਜ਼ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਕਈ ਖਾਸ ਆਫਰ ਪੇਸ਼ ਕੀਤੇ ਹਨ। ਇਸ 'ਚ ਘੱਟ ਕੀਮਤ ਵਾਲਾ ਡਾਟਾ ਪਲਾਨ ਨੂੰ ਲੈ ਕੇ ਕੈਸ਼ਬੈਕ ਆਫਰਜ਼ ਵੀ ਸ਼ਾਮਿਲ ਕੀਤੇ ਗਏ ਹਨ। ਉੱਥੇ ਹੀ ਕੰਪਨੀ ਇਕ ਬਾਰ ਫਿਰ ਤੋਂ ਆਪਣੇ ਯੂਜ਼ਰਜ਼ ਲਈ ਇਕ ਸ਼ਾਨਦਾਰ ਡਾਟਾ ਪੈਕ ਲੈ ਕੇ ਆਈ ਹੈ। 251 ਰੁਪਏ ਵਾਲੇ ਇਸ ਪੈਕ 'ਚ ਯੂਜ਼ਰਜ਼ 50ਜੀਬੀ ਤਕ ਡਾਟੇ ਦਾ ਲਾਭ ਚੁੱਕ ਸਕਦੇ ਹੋ ਪਰ ਇਹ ਕੁਝ ਖ਼ਾਸ 3ircles 'ਚ ਹੀ ਉਪਲਬਧ ਹੈ। ਆਓ ਜਾਣਦੇ ਹਾਂ ਕਿ ਇਸ ਪਲਾਨ ਬਾਰੇ ਡਿਟੇਲ ਨਾਲ।


Vodafone Idea ਦਾ 251 ਰੁਪਏ ਵਾਲਾ ਪਲਾਨ


Vodafone Idea ਨੇ 251 ਰੁਪਏ ਵਾਲਾ ਇਕ ਨਵਾਂ ਡਾਟਾ ਪੈਕ ਬਾਜ਼ਾਰ 'ਚ ਉਤਾਰਿਆ ਹੈ ਤੇ ਇਸ ਦੀ ਜਾਣਕਾਰੀ ਕੰਪਨੀ ਦੀ ਨਿੱਜੀ ਵੈੱਬਸਾਈਟ 'ਤੇ ਦਿੱਤੀ ਗਈ ਹੈ। ਇਸ ਪਲਾਨ ਦੇ ਤਹਿਤ ਯੂਜ਼ਰਜ਼ 50ਜੀਬੀ ਡਾਟੇ ਦਾ ਲਾਭ ਚੁੱਕ ਸਕਦੇ ਹਨ। ਪਲਾਨ ਦੀ ਵੈਲਿਡਿਟੀ 28 ਦਿਨਾਂ ਦਿੱਤੀ ਹੈ ਤੇ ਇਸ ਨੂੰ ਖ਼ਾਸ ਤੌਰ 'ਤੇ ਅਜਿਹੇ ਯੂਜ਼ਰਜ਼ ਲਈ ਪੇਸ਼ ਕੀਤਾ ਗਿਆ ਹੈ ਜੋ ਕਿ ਡਾਟੇ ਦਾ ਵੱਧ ਇਸਤੇਮਾਲ ਕਰਦੇ ਹਨ। ਲਾਕਡਾਊਨ ਦੌਰਾਨ ਲਾਂਚ ਕੀਤੇ ਗਏ ਇਸ ਪੈਕ ਦਾ ਘਰ ਤੋਂ ਕੰਮ ਕਰ ਰਹੇ ਯੂਜ਼ਰਜ਼ ਵੀ ਆਰਾਮ ਨਾਲ ਫਾਇਦਾ ਚੁੱਕ ਸਕਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਡਾਟਾ ਖ਼ਤਮ ਹੋਣ ਦੀ ਪਰੇਸ਼ਾਨੀ ਦਾ ਵੀ ਸਾਹਮਣਾ ਨਹੀਂ ਕਰਨਾ ਪਵੇਗਾ।


ਇਸ Circles 'ਚ ਮਿਲੇਗਾ ਲਾਭ


Vodafone Idea ਦੁਆਰਾ ਪੇਸ਼ ਕੀਤੇ ਗਏ 251 ਰੁਪਏ ਵਾਲੇ ਡਾਟਾ ਪੈਕ ਨੂੰ ਕੁਝ ਖ਼ਾਸ Circles 'ਚ ਲਾਈਵ ਕੀਤਾ ਗਿਆ ਹੈ। ਇਸ 'ਚ ਮਹਾਰਾਸ਼ਟਰ, ਗੋਆ, ਬਿਹਾਰ, ਹਰਿਆਣਾ, ਓਡੀਸ਼ਾ, ਤਾਮਿਲਨਾਡੂ, ਯੂਪੀ ਈਸਟ, ਗੁਜਰਾਤ ਤੇ ਕੇਰਲ ਸ਼ਾਮਿਲ ਹਨ। ਇਨ੍ਹਾਂ ਸੂਬਿਆਂ ਦੇ Vodafone Idea ਯੂਜ਼ਰਜ਼ ਇਸ ਪਲਾਨ ਦੇ ਤਹਿਤ 50GB ਦਾ ਲਾਭ ਚੁੱਕ ਸਕਦੇ ਹਨ।

ਇਹ ਕੰਪਨੀ ਦਾ ਇਕ ਡਾਟਾ ਪੈਕ ਹੈ ਤੇ ਇਸ 'ਚ ਸਿਰਫ 50ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਇਸ 'ਚ ਕਾਲਿੰਗ ਜਾ ਐੱਸਐੱਮਐੱਸ ਦੀ ਸੁਵਿਧਾ ਦਾ ਲਾਭ ਨਹੀਂ ਚੁੱਕ ਸਕਦੇ। ਇਹ ਉਨ੍ਹਾਂ Subscribers ਲਈ ਹੈ ਜਿਨ੍ਹਾਂ ਡਾਟਾ ਖ਼ਤਮ ਹੋ ਗਿਆ ਹੈ। ਅਜਿਹੇ 'ਚ ਯੂਜ਼ਰਜ਼ ਆਪਣੇ ਮੌਜ਼ੂਦਾ ਪਲਾਨ 'ਚ ਇਸ ਏਡ-ਆਨ ਡਾਟਾ ਪੈਕ ਨੂੰ ਰਿਚਾਰਜ ਕਰ ਸਕਦੇ ਹਨ।

Posted By: Rajnish Kaur