ਨਵੀਂ ਦਿੱਲੀ, ਟੈਕ ਡੈਸਕ : ਟੈਲੀਕਾਮ ਆਪਰੇਟਰ Vodafone Idea ਨੇ ਆਪਣੇ 2G ਫੀਚਰ ਫੋਨ ਯੂਜ਼ਰਜ਼ ਲਈ ਇਕ ਨਵੀਂ ਸਰਵਿਸ ਪੇਸ਼ ਕੀਤੀ ਹੈ। ਇਸਦੇ ਤਹਿਤ ਫੀਚਰ ਫੋਨ ਯੂਜ਼ਰ ਐੱਸਐੱਮਐੱਸ ਅਤੇ ਮਿਸ ਕਾਲ ਰਾਹੀਂ ਆਪਣਾ ਨੰਬਰ ਰਿਚਾਰਜ ਕਰਵਾ ਪਾਓਗੇ। ਇਹ ਸੁਵਿਧਾ ਹਾਲੇ ਕੇਰਲ ਹਰਿਆਣਾ ਦੇ ਯੂਜ਼ਰਜ਼ ਨੂੰ ਦਿੱਤੀ ਜਾ ਰਹੀ ਹੈ। Vodafone Idea ਕੰਪਨੀ ਦਾ ਕਹਿਣਾ ਹੈ ਕਿ ਕਸਟਮਰ ਸਰਵਿਸ ਟੀਮਸ ਯੂਜ਼ਰਜ਼ ਨੂੰ ਇਸ ਗੱਲ ਦੀ ਜਾਣਕਾਰੀ ਉਪਲੱਬਧ ਕਰਵਾ ਰਹੀ ਹੈ। ਦੇਖਿਆ ਜਾਵੇ ਤਾਂ ਕੰਪਨੀ ਨੇ ਇਹ ਫੈਸਲਾ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟੀਆਰਏਆਈ) ਦੀ ਫਟਕਾਰ ਤੋਂ ਬਾਅਦ ਲਿਆ ਹੈ।

ਈਟੀ ਟੈਲੀਕਾਮ ਦੀ ਇਕ ਰਿਪੋਰਟ ਅਨੁਸਾਰ, My Vodafone app ਅਤੇ my 9dea app ਦੇ ਤਹਿਤ ਰਿਚਾਰਜ ਪ੍ਰੋਸੈਸ ਦੀ ਡਿਟੇਲਸ ਦਿੱਤੀ ਗਈ ਹੈ। ਉਥੇ ਹੀ, Vodafone ਪ੍ਰੀਪੇਡ ਯੂਜ਼ਰਜ਼ ਆਈਡਿਆ ਦੇ ਰਿਟੇਲ ਸਟੋਰਸ ਨਾਲ ਅਤੇ ਆਈਡਿਆ ਪ੍ਰੀਪੇਡ ਯੂਜ਼ਰਜ਼ ਵੋਡਾਫੋਨ ਦੇ ਰਿਟੇਲ ਸਟੋਰਸ ਨਾਲ ਰਿਚਾਰਜ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਜੋ ਸਰਵਿਸ ਫੀਚਰ ਫੋਨ ਯੂਜ਼ਰਜ਼ ਲਈ ਪੇਸ਼ ਕੀਤੀ ਹੈ ਉਸਨੂੰ ਪ੍ਰਯੋਗ ਕਰਨਾ ਵੀ ਯੂਜ਼ਰਜ਼ ਦੇ ਲਈ ਆਸਾਨ ਹੈ। ਉਨ੍ਹਾਂ ਨੇ ਕੇਵਲ ਇਕ ਐੱਸਐੱਮਐੱਸ ਜਾਂ ਮਿਸ ਕਾਲ ਦੇਣੀ ਹੈ। ਇਸ ਨਾਲ ਉਨ੍ਹਾਂ ਦਾ ਰਿਚਾਰਜ ਆਸਾਨੀ ਨਾਲ ਹੋ ਜਾਵੇਗਾ।


ਅਲੱਗ-ਅਲੱਗ ਬੈਂਕ ਅਕਾਊਂਟ ਦੇ ਹਿਸਾਬ ਨਾਲ ਹੇਠ ਦਿੱਤੇ ਗਏ ਸਟੈਪਸ ਨੂੰ ਫੋਲੋ ਕਰੋ : ਐੱਸਐੱਮਐੱਸ ਰਾਹੀਂ ਇਸ ਤਰ੍ਹਾਂ ਕਰੋ ਰਿਚਾਰਜ

ਐੱਸਬੀਆਈ ਬੈਂਕ : ਇਸਦੇ ਲਈ 2ਜੀ ਫੀਚਰ ਫੋਨ ਯੂਜ਼ਰਜ਼ ਨੂੰ 9223440000 ਨੰਬਰ 'ਤੇ ਮੈਸੇਜ ਕਰਨਾ ਹੋਵੇਗਾ। ਇਸਦੇ ਲਈ ਉਨ੍ਹਾਂ ਨੂੰ Stopup Userid MPIN VODAFONE/IDEA 10 ਡਿਜ਼ੀਟ ਦਾ ਨੰਬਰ ਰਿਚਾਰਜ ਰਾਸ਼ੀ 'ਤੇ ਲਿਖ ਕੇ ਭੇਜਣਾ ਹੋਵੇਗਾ। ਜੇਕਰ ਤੁਹਾਨੂੰ ਆਪਣੀ ਯੂਜ਼ਰਜ਼ ਆਈਡੀ ਨਹੀਂ ਪਤਾ ਤਾਂ ਤੁਸੀਂ ਉਸ ਨੂੰ ਐੱਸਐੱਮਐੱਸ ਰਾਹੀਂ ਪਤਾ ਕਰ ਸਕਦੇ ਹਾਂ। ਇਸ ਦੇ ਲਈ ਤੁਹਾਨੂੰ 9223440000 'ਤੇ M2SR57 ਲਿਖ ਕੇ ਭੇਜਣਾ ਹੋਵੇਗਾ। ਇਸ ਨਾਲ ਤੁਹਾਨੂੰ ਆਪਣੀ ਯੂਜ਼ਰਜ਼ ਆਈਡੀ ਅਤੇ ਡਿਫਾਲਟ MP9N ਮਿਲ ਜਾਵੇਗੀ।

ਆਈਸੀਆਈਸੀਆਈ ਬੈਂਕ : ਇਸਦੇ ਲਈ 2G ਫੀਚਰ ਫੋਨ ਯੂਜ਼ਰਜ਼ ਨੂੰ 9222208888 ਨੰਬਰ 'ਤੇ ਮੈਸੇਜ ਕਰਨਾ ਹੋਵੇਗਾ। ਇਸ ਲਈ ਉਨ੍ਹਾਂ ਨੂੰ MTOPUP IDEA/VODAFONE 10 ਡਿਜ਼ੀਟ ਦਾ ਨੰਬਰ ਰਿਚਾਰਜ ਰਾਸ਼ੀ ਬੈਂਕ ਅਕਾਊਂਟ ਦੇ ਆਖਰੀ ਦੇ 6 ਡਿਜ਼ਿਟ ਲਿਖ ਕੇ ਭੇਜਣੇ ਹੋਣਗੇ।

ਐਕਸੈਸ ਬੈਂਕ : ਯੂਜ਼ਰਜ਼ ਨੂੰ 9717000002/5676782 ਨੰਬਰ 'ਤੇ ਮੈਸੇਜ ਕਰਨਾ ਹੋਵੇਗਾ। ਇਸ ਦੇ ਲਈ ਉਨ੍ਹਾਂ ਨੇ ਮੋਬਾਈਲ 10 ਡਿਜ਼ਿਟ ਦਾ ਨੰਬਰ ਆਈਡਿਆ/ਵੋਡਾਫੋਨ ਰਿਚਾਰਜ ਰਾਸ਼ੀ ਬੈਂਕ ਅਕਾਊਂਟ ਦੇ ਆਖਰੀ ਦੇ 6 ਡਿਜ਼ੀਟ ਲਿਖ ਕੇ ਭੇਜਣਾ ਹੋਵੇਗਾ।

Posted By: Rajnish Kaur