ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ Vodafone-Idea ਨੇ ਨਵੀਂ ਕਾਲ ਦਰਾਂ ਜਾਰੀ ਕਰ ਦਿੱਤੀਆਂ ਹਨ। 3 ਦਸੰਬਰ ਰਾਤ 12 ਵਜੇ ਤੋਂ ਯੂਜ਼ਰਜ਼ ਨੂੰ ਨਵੀਆਂ ਕਾਲ ਦਰਾਂ ਦੇ ਹਿਸਾਬ ਨਾਲ ਚਾਰਜ ਦੇਣਾ ਪਵੇਗਾ। ਕੰਪਨੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ 1 ਦਸੰਬਰ ਨੂੰ ਉਹ ਕਾਲ ਦਰਾਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਹਨ। ਕੰਪਨੀ ਨੇ ਆਪਣੀਆਂ ਕਾਲ ਦਰਾਂ 'ਚ 42 ਫ਼ੀਸਦੀ ਦੇ ਵਾਧੇ ਦਾ ਪਲਾਨ ਦਿੱਤਾ ਗਿਆ ਹੈ।

3 ਦਸੰਬਰ ਤੋਂ ਨਵੀਆਂ ਦਰਾਂ ਹੋਣਗੀਆਂ ਲਾਗੂ

ਤੁਹਾਨੂੰ ਦੱਸ ਦਈਏ ਕਿ ਅਕਤੂਬਰ 'ਚ ਆਏ ਸੁਪਰੀਮ ਕੋਰਟ ਦੇ AGR ਵਿਵਾਦ 'ਤੇ ਆਏ ਫੈਸਲੇ ਦੇ ਬਾਅਦ ਤੋਂ ਸਾਰੀਆਂ ਟੈਲੀਕਾਮ ਕੰਪਨੀਆਂ 'ਤੇ ਕਰੀਬ 92 ਹਜ਼ਾਰ ਕਰੋੜ ਰੁਪਏ ਦਾ ਬੋਝ ਵਧਾ ਦਿੱਤਾ ਹੈ। ਇਨ੍ਹਾਂ ਕੰਪਨੀਆਂ ਨੂੰ ਇਹ ਰਕਮ 3 ਮਹੀਨੇ ਦੇ ਅੰਦਰ ਦੂਰਸੰਚਾਰ ਵਿਭਾਗਾਂ ਨੂੰ ਭੁਗਤਾਨ ਕਰਨਾ ਪੈਂਦਾ ਹੈ। ਦੂਰਸੰਚਾਰ ਮੰਤਰਾਲੇ ਨੇ ਟੈਲੀਕਾਮ ਕੰਪਨੀਆਂ ਨੂੰ ਰਾਹਤ ਦਿੰਦੇ ਹੋਏ ਸਪੈਕਟ੍ਰਮ ਦੇ ਭੁਗਤਾਨ ਲਈ 2 ਸਾਲ ਦਾ ਸਮਾਂ ਦਿੱਤਾ ਹੈ। ਪਿਛਲੇ ਦਿਨੀਂ ਹੀ ਟੈਲੀਕਾਮ ਕੰਪਨੀਆਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ 'ਤੇ ਸਮੀਖਿਆ ਪਟੀਸ਼ਨ ਦਾਇਰ ਕੀਤੀ ਹੈ। ਵੋਡਾਫੋਨ-ਆਈਡੀਆ ਨੇ ਉਪਭੋਗਤਾਵਾਂ ਲਈ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਹ ਪਲਾਨ 2 ਦਿਨ, 28 ਦਿਨ, 84 ਦਿਨ ਤੇ 365 ਦਿਨਾਂ ਦੀ ਵੈਲਿਡਿਟੀ ਦੇ ਨਾਲ ਲਾਂਚ ਕੀਤਾ ਗਿਆ ਹੈ।

28 ਦਿਨਾਂ ਦਾ ਪਲਾਨ

Vodafone-Idea ਦੇ ਪਲਾਨ ਦੀ ਗੱਲ ਕਰੀਏ ਤਾਂ ਕੰਪਨੀ ਦੇ 49 ਰੁਪਏ ਦੇ ਪਲਾਨ 'ਚ 38 ਰੁਪਏ ਦਾ ਟਾਕ ਟਾਈਮ ਤੇ 100 ਐੱਮਬੀ ਡਾਟਾ ਆਫ਼ਰ ਕਰ ਰਹੀ ਹੈ। ਇਸ 'ਚ ਯੂਜ਼ਰਜ਼ ਨੂੰ 28 ਦਿਨਾਂ ਦੀ ਵੈਲੀਡਿਟੀ ਦਿੱਤੀ ਜਾਵੇਗੀ ਤੇ 2.5 ਪ੍ਰਤੀ ਸੈਕੰਡ ਦੀ ਦਰ ਨਾਲ ਚਾਰਜ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ 79 ਦੇ ਪਲਾਨ 'ਚ 64 ਦਾ ਟਾਕ ਟਾਈਮ ਤੇ 200 ਐੱਮ ਬੀ ਡਾਟਾ ਆਫ਼ਰ ਦਿੱਤਾ ਗਿਆ ਹੈ। ਇਸ ਪਾਲਨ 'ਚ ਯੂਜ਼ਰਜ਼ ਨੂੰ 28 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ।


28 ਦਿਨਾਂ ਦਾ ਅਨਲਿਮਟਿਡ ਪਲਾਨ

ਕੰਪਨੀ ਦੇ ਅਨਲਿਮਟਿਡ ਪੈਕਜ਼ ਦੀ ਗੱਲ ਕਰੀਏ ਤਾਂ ਇਸ 'ਚ 149 ਦੇ ਪਲਾਨ 'ਚ ਯੂਜ਼ਰਜ਼ ਨੂੰ ਅਨਲਿਮਟਿਡ ਵਾਇਸ ਕਾਲ 1,000 ਮਿੰਟ ਦੀ FUP ਲਿਮਿਟ ਦੇ ਨਾਲ ਆਫ਼ਰ ਦਿੱਤੀ ਜਾ ਰਿਹਾ ਹੈ। ਨਾਲ ਹੀ ਇਸ ਪਾਲਨ 'ਚ 2 ਜੀਬੀ ਡਾਟਾ ਤੇ 300 ਫ੍ਰੀ SMS ਵੀ ਆਫ਼ਰ ਦਿੱਤਾ ਜਾ ਰਿਹਾ ਹੈ। 249 ਰੁਪਏ ਦੇ ਪਾਲਨ 'ਚ ਵੀ ਯੂਜ਼ਰਜ਼ ਨੂੰ ਅਨਲਿਮਟਿਡ ਵਾਇਸ ਕਾਲ 1,000 ਮਿੰਟ ਦੀ FUP ਲਿਮਿਟ ਦੇ ਨਾਲ ਆਫ਼ਰ ਕੀਤੀ ਜਾ ਰਹੀ ਹੈ। ਨਾਲ ਹੀ ਇਸ ਪਲਾਨ 'ਚ 1.5 ਜੀਬੀ ਰੋਜ਼ ਡਾਟਾ ਤੇ ਪ੍ਰਤੀਦਿਨ 100 ਫ੍ਰੀ SMS ਦਾ ਵੀ ਆਫ਼ਰ ਦਿੱਤਾ ਜਾ ਰਿਹਾ ਹੈ।


ਐਨੂਅਲ ਤੇ ਸਾਲਾਨਾ ਪਲਾਨ

Vodafone-Idea ਦੇ ਸਾਲਾਨਾ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ ਯੂਜ਼ਰਜ਼ ਨੂੰ 1,499 ਰੁਪਏ 'ਚ 365 ਦਿਨਾਂ ਦੀ ਵੈਲੀਡਿਟੀ ਆਫ਼ਰ ਦਿੱਤਾ ਜਾ ਰਿਹਾ ਹੈ। ਇਸ 'ਚ ਯੂਜ਼ਰਜ਼ ਦੇ 12,000 ਦੀ FUP ਲਿਮਿਟ ਦਿੱਤੀ ਜਾ ਰਹੀ ਹੈ। ਇਹ ਪਲਾਨ 24 ਜੀਬੀ ਡਾਟਾ ਤੇ 3,600 ਫ੍ਰੀ SMS ਦੇ ਨਾਲ ਆਉਂਦਾ ਹੈ। 2,399 ਰੁਪਏ ਦੇ ਪਲਾਨ 'ਚ ਵੀ 365 ਦਿਨਾਂ ਦੀ ਵੈਲੀਡਿਟੀ ਆਫ਼ਰ ਦਿੱਤਾ ਜਾ ਰਿਹਾ ਹੈ। ਇਹ ਪਲਾਨ 1.5 ਜੀਬੀ ਰੋਜ਼ ਡਾਟਾ ਤੇ ਰੋਜ਼ 100 ਫ੍ਰੀ FUP ਦੇ ਨਾਲ ਆਉਂਦਾ ਹੈ। ਦੋ ਦਿਨਾਂ ਦੀ ਵੈਲੀਡਿਟੀ ਵਾਲਾ ਇਕ 19 ਰੁਪਏ ਦਾ ਪਾਲਨ ਆਉਂਦਾ ਹੈ ਜਿਸ 'ਚ ਯੂਜ਼ਰਜ਼ ਨੂੰ 150 ਐੱਮਬੀ ਡਾਟਾ ਤੇ 100 ਫ੍ਰੀ SMS ਆਫ਼ਰ ਦਿੱਤਾ ਜਾ ਰਿਹਾ ਹੈ।

Posted By: Sarabjeet Kaur