ਜੇਐੱਨਐੱਨ, ਨਵੀਂ ਦਿੱਲੀ : Vodafone-Idea ਨੇ Airtel ਤੇ Jio ਨਾਲ ਲਗਾਤਾਰ ਮਿਲ ਰਹੀ ਚੁਣੌਤੀ ਦੇ ਵਿਚਕਾਰ ਆਪਣੇ ਪ੍ਰੀਪੇਡ ਪਲਾਨ ਨੂੰ ਇਨ੍ਹਾਂ ਦਿਨਾਂ 'ਚ ਟੈਲੀਕਾਮ ਆਪਰੇਟਰਜ਼ ਦੇ ਪਲਾਨ ਦੇ ਤਹਿਤ ਹੀ ਚੁਣੌਤੀਪੂਰਨ ਰੱਖਿਆ ਹੈ। ਕੰਪਨੀ ਨੇ ਆਪਣੇ 19 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਇਸ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ ਪਹਿਲਾ ਦੇ ਮੁਕਾਬਲੇ ਜ਼ਿਆਦਾ ਡਾਟਾ ਆਫ਼ਰ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਹੀ ਕੰਪਨੀ ਨੇ ਆਪਣੇ ਦੋ ਪ੍ਰੀਪੇਡ ਲਾਂਚ ਕੀਤੇ ਹਨ, ਜਿਸ 'ਚ ਯੂਜ਼ਰਜ਼ ਨੂੰ 3 ਜੀਬੀ ਰੋਜ਼ ਡਾਟਾ ਆਫ਼ਰ ਕੀਤਾ ਜਾ ਰਿਹਾ ਹੈ। ਪਲਾਨ ਨੂੰ ਲਾਂਚ ਕਰਨ ਦੇ ਬਾਅਦ ਹੀ ਕੰਪਨੀ ਨੇ ਆਪਣੇ ਇਸ ਛੋਟੇ ਪ੍ਰੀਪੇਡ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਦਸੰਬਰ 2019 'ਚ ਟੈਲੀਕਾਮ ਕੰਪਨੀਆਂ ਦੇ ਪ੍ਰੀਪੇਡ ਪਲਾਨ ਦੀਆਂ ਦਰਾਂ ਨੂੰ ਵਧਾਉਣ ਦੇ ਬਾਅਦ, ਨਾਲ ਹੀ ਤਿੰਨਾਂ ਹੀ ਪ੍ਰਾਇਵੇਟ ਟੈਲੀਕਾਮ ਕੰਪਨੀਆਂ ਦੇ ਵਿਚਕਾਰ ਨਵਾਂ ਪ੍ਰਾਈਜ਼ ਵਾਰ ਸ਼ੁਰੂ ਹੋ ਗਿਆ ਹੈ। Vodafone-Idea ਦੇ 19 ਰੁਪਏ ਦੇ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ ਹੁਣ 200 ਐੱਮਬੀ ਡਾਟਾ ਦਾ ਲਾਭ ਦਿੱਤਾ ਜਾ ਰਿਹਾ ਹੈ। ਪਹਿਲਾ ਇਸ ਪਲਾਨ 'ਚ ਯੂਜ਼ਰਜ਼ ਨੂੰ 150 ਐੱਮਬੀ ਡਾਟੇ ਦਾ ਲਾਭ ਦਿੱਤਾ ਜਾਂਦਾ ਸੀ। ਇਸ ਪ੍ਰੀਪੇਡ ਪਲਾਨ ਦੀ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਇਸ 'ਚ ਯੂਜ਼ਰਜ਼ ਨੂੰ ਅਨਲਿਮਟਿਡ ਵਾਇਸ ਕਾਲਿੰਗ ਦਾ ਵੀ ਲਾਭ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਵੈਲਿਡਿਟੀ 2 ਦਿਨਾਂ ਦੀ ਹੈ।

Vodafone-Idea ਦੇ ਪਿਛਲੇ ਦਿਨੀਂ ਲਾਂਚ ਹੋਏ ਦੋਵੇਂ ਪ੍ਰੀਪੇਡ ਪਲਾਨ ਦੀ ਗੱਲ ਕਰੀਏ ਤਾਂ 558 ਰੁਪਏ ਤੇ 398 ਰੁਪਏ 'ਚ ਯੂਜ਼ਰਜ਼ ਨੂੰ ਪ੍ਰਤੀਦਿਨ 3 ਜੀਬੀ ਡਾਟੇ ਦਾ ਲਾਭ ਦਿੱਤਾ ਜਾ ਰਿਹਾ ਹੈ। ਨਾਲ ਹੀ, ਯੂਜ਼ਰਜ਼ ਨੂੰ ਐਡੀਸ਼ਨਲ ਆਫ਼ਰ ਦਿੱਤਾ ਜਾ ਰਿਹਾ ਹੈ। 558 ਰੁਪਏ ਦੇ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ 56 ਦਿਨਾਂ ਦੀ ਵੈਲਿਡਿਟੀ ਆਫ਼ਰ ਕੀਤੀ ਜਾ ਰਹੀ ਹੈ। ਇਸ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ ਆਨ-ਨੈੱਟ ਤੇ ਆਫ ਨੈੱਟ ਅਨਲਿਮਟਿਡ ਫ੍ਰੀ ਕਾਲਿੰਗ ਆਫ਼ਰ ਕੀਤੀ ਜਾ ਰਹੀ ਹੈ। ਐਡੀਸ਼ਨਲ ਫ਼ਾਇਦਿਆਂ ਦੀ ਗੱਲ ਕਰੀਏ ਤਾਂ ਇਸ 'ਚ ZEE5 ਤੇ Vodafone Play ਦਾ ਫ੍ਰੀ ਸਬਸਕ੍ਰਿਪਸ਼ਨ ਆਫ਼ਰ ਦਿੱਤਾ ਜਾ ਰਿਹਾ ਹੈ। 398 ਵਾਲੇ ਪ੍ਰੀਪੇਡ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ ਯੂਜ਼ਰਜ਼ ਨੂੰ 28 ਦਿਨਾਂ ਦੀ ਵੈਲਿਡਿਟੀ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ ਅਨਲਿਮਟਿਡ ਵਾਇਸ ਕਾਲਿੰਗ ਦਾ ਆਫ਼ਰ ਦਿੱਤਾ ਜਾ ਰਿਹਾ ਹੈ।

Posted By: Sarabjeet Kaur