ਨਵੀਂ ਦਿੱਲੀ, ਟੈੱਕ ਡੈਸਕ : VLC Media Player ਹੁਣ ਭਾਰਤ 'ਚ ਕੰਮ ਨਹੀਂ ਕਰ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ VLC Media Player ਨੂੰ ਭਾਰਤ 'ਚ ਕਰੀਬ 2 ਮਹੀਨੇ ਪਹਿਲਾਂ ਹੀ ਬਲੌਕ ਕਰ ਦਿੱਤਾ ਗਿਆ ਸੀ ਪਰ ਇਸ ਪਾਬੰਦੀ ਬਾਰੇ ਭਾਰਤ ਸਰਕਾਰ ਤੇ ਇਸ ਮੀਡੀਆ ਪਲੇਅਰ ਦੀ ਨਿਰਮਾਤਾ ਕੰਪਨੀ ਦੋਵਾਂ ਨੇ ਹੀ ਯੂਜ਼ਰਜ਼ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।

ਮੀਡੀਆ ਰਿਪੋਰਟਸ ਅਨੁਸਾਰ VLC ਮੀਡੀਆ ਪਲੇਅਰ ਨੂੰ ਦੇਸ਼ ਵਿਚ ਬੈਨ ਇਸ ਲਈ ਕੀਤਾ ਗਿਆ ਹੈ ਕਿਉਂਕਿ VLC ਪਲੇਟਫਾਰਮ ਦਾ ਇਸਤੇਮਾਲ ਚੀਨ ਦੇ ਹੈਕਿੰਗ ਗਰੁੱਪ Cicada ਵੱਲੋਂ ਸਾਈਬਰ ਹਮਲਿਆਂ ਲਈ ਕੀਤਾ ਜਾ ਰਿਹਾ ਸੀ। ਕੁਝ ਮਹੀਨੇ ਪਹਿਲਾਂ ਹੀ ਸੁਰੱਖਿਆ ਮਾਹਿਰਾਂ ਨੇ ਪਤਾ ਲਗਾ ਲਿਆ ਸੀ ਕਿ ਸਿਕਾਡਾ (Cicada) ਗਰੁੱਪ ਲੰਬੇ ਸਮੇਂ ਤੋਂ ਸਾਈਬਰ ਹਮਲੇ ਅਭਿਆਨ ਦਾ ਹਿੱਸਾ ਬਣ ਕੇ ਇਕ ਮੈਲਵੇਅਰ ਲੋਡਰ ਲਈ VLC ਮੀਡੀਆ ਪਲੇਅਰ ਦੀ ਵਰਤੋਂ ਕਰ ਰਿਹਾ ਸੀ।

ਕੁਝ ਮਹੀਨੇ ਪਹਿਲਾਂ ਹੀ ਸੁਰੱਖਿਆ ਮਾਹਿਰਾਂ ਨੇ ਪਤਾ ਲਗਾ ਲਿਆ ਸੀ ਕਿ ਸਿਕਾਡਾ (Cicada) ਗਰੁੱਪ ਲੰਬੇ ਸਮੇਂ ਤੋਂ ਸਾਈਬਰ ਹਮਲੇ ਅਭਿਆਨ ਦਾ ਹਿੱਸਾ ਬਣ ਕੇ ਇਕ ਮੈਲਵੇਅਰ ਲੋਡਰ ਲਈ VLC ਮੀਡੀਆ ਪਲੇਅਰ ਦੀ ਵਰਤੋਂ ਕਰ ਰਿਹਾ ਸੀ।

ਇਨ੍ਹਾਂ ਸਭ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਆਈਟੀ ਐਕਟ, 2000 ਤਹਿਤ ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕੀ ਮੰਤਰਾਲੇ ਨੇ ਵੈੱਬਸਾਈਟ ਨੂੰ ਬਲਾਕ ਕਰਵਾ ਦਿੱਤਾ। ਕੁੱਲ ਮਿਲਾ ਕੇ VLC Media Player ਹੁਣ ਭਾਰਤ 'ਚ ਨਹੀਂ ਚੱਲ ਸਕੇਗਾ। ਇਸ 'ਤੇ ਕਿਸੇ ਵੀ ਤਰ੍ਹਾਂ ਦੇ ਚੱਲਣ ਵਾਲੇ ਵੀਡੀਓ ਯੂਜ਼ਰਜ਼ ਨੂੰ ਕਿਸੇ ਹੋਰ ਸਾਫਟਵੇਅਰ 'ਤੇ ਚਲਾਉਣੇ ਹੋਣਗੇ।

ਕੁੱਲ ਮਿਲਾ ਕੇ VLC Media Player ਹੁਣ ਭਾਰਤ 'ਚ ਨਹੀਂ ਚੱਲ ਸਕੇਗਾ। ਇਸ 'ਤੇ ਕਿਸੇ ਵੀ ਤਰ੍ਹਾਂ ਦੇ ਚੱਲਣ ਵਾਲੇ ਵੀਡੀਓ ਯੂਜ਼ਰਜ਼ ਨੂੰ ਕਿਸੇ ਹੋਰ ਸਾਫਟਵੇਅਰ 'ਤੇ ਚਲਾਉਣਗੇ ਪੈਣਗੇ।

ਭਾਰਤ ਸਰਕਾਰ ਕਈ ਐਪਸ 'ਤੇ ਲਗਾ ਚੁੱਕੀ ਹੈ ਪਾਬੰਦੀ

ਧਿਆਨ ਦੇਣ ਯੋਗ ਹੈ ਕਿ 2020 ਤੋਂ ਭਾਰਤ ਸਰਕਾਰ ਨੇ ਕਈ ਚੀਨੀ ਐਪਸ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਵਿਚ PUBG Mobile, Tiktok, CamScanner ਵਰਗੀਆਂ ਮਸ਼ਹੂਰ ਐਪਸ ਵੀ ਸ਼ਾਮਲ ਹਨ। ਹਾਲ ਹੀ ਵਿੱਚ ਭਾਰਤ ਸਰਕਾਰ ਨੇ ਦੇਸ਼ ਵਿੱਚ PUBG ਮੋਬਾਈਲ, BGMI ਦੇ ਭਾਰਤੀ ਸੰਸਕਰਨ ਨੂੰ ਵੀ ਬਲਾਕ ਕਰ ਦਿੱਤਾ ਹੈ। ਹੁਣ ਇਸ ਗੇਮ ਨੂੰ ਗੂਗਲ ਪਲੇ ਸਟੋਰ ਤੇ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ।

ਆਖ਼ਿਰ ਕਿਉਂ ਬਲਾਕ ਹੋ ਰਹੇ ਹਨ ਚੀਨੀ ਐਪਸ

ਭਾਰਤ ਸਰਕਾਰ ਇਨ੍ਹਾਂ ਐਪਸ ਨੂੰ ਇਸ ਲਈ ਬਲਾਕ ਕਰ ਰਹੀ ਹੈ ਕਿਉਂਕਿ ਸਰਕਾਰ ਨੂੰ ਸ਼ੱਕ ਹੈ ਕਿ ਇਹ ਚੀਨੀ ਐਪਸ ਭਾਰਤੀ ਯੂਜ਼ਰਸ ਦਾ ਡਾਟਾ ਚੀਨ ਨੂੰ ਭੇਜਦੇ ਹਨ। ਹਾਲਾਂਕਿ VLC ਮੀਡੀਆ ਪਲੇਅਰ ਚੀਨੀ ਸਾਫਟਵੇਅਰ ਨਹੀਂ ਹੈ, ਇਹ ਪੈਰਿਸ ਦੀ ਇਕ ਕੰਪਨੀ VIDEO LAN ਦੁਆਰਾ ਬਣਾਇਆ ਗਿਆ ਹੈ।

Posted By: Seema Anand