ਜੇਐੱਨਐੱਨ, ਨਵੀਂ ਦਿੱਲੀ : Vivo Y73 ਸਮਾਰਟਫੋਨ ਅੱਜ ਯਾਨੀ 10 ਜੂਨ 2021 ਨੂੰ ਭਾਰਤ ’ਚ ਲਾਂਚ ਹੋ ਗਿਆ ਹੈ। ਫੋਨ ਦੇ 8 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 20,990 ਹੈ। ਫੋਨ 1TB ਐਕਸਪੈਂਡੇਬਲ ਸਟੋਰੇਜ ਦੇ ਨਾਲ ਆਉਂਦਾ ਹੈ। ਨਾਲ ਹੀ 3 ਜੀਬੀ ਐਕਸਟੈਂਡੇਡ ਰੈਮ ਦੀ ਸਪੋਰਟ ਮਿਲਦੀ ਹੈ। ਫੋਨ ਦੋ ਕਲਰ ਆਪਸ਼ਨ ਡਾਇਮੰਡ ਤੇ ਰੋਮਨ ਬਲੈਕ ’ਚ ਆਉਂਦਾ ਹੈ। ਇਸ ਨਾਲ Vivo India ਈ-ਸਟੋਰ, ਈ-ਕਾਮਰਸ ਸਾਈਟ Amazon India, Flipkart, Paytim ਸਣੇ ਹੋਰ ਆਨਲਾਈਨ ਸਟੋਰ ’ਤੇ ਵਿਕਰੀ ਲਈ ਉਪਲਬਧ ਰਹੇਗਾ। ਫੋਨ ਨੂੰ HDFC ਕਾਰਡ ਤੋਂ 1000 ਰੁਪਏ ਦੀ ਛੂਟ ’ਤੇ ਖ਼ਰੀਦਿਆ ਜਾ ਸਕੇਗਾ। ਨਾਲ ਹੀ ਨੋ-ਕਾਸਟ EMI ਆਪਸ਼ਨ ’ਤੇ ਫੋਨ ਖ਼ਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ।

Vivo Y73 ਦੇ ਸਪੈਸੀਫਿਕੇਸ਼ਨਜ਼

Vivo Y73 ’ਚ 6.4 ਇੰਚ ਫੁੱਲ ਐੱਚਡੀ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ ਆਕਟਾ-ਕੋਰ MediaTek Helio G95 ਪ੍ਰੋਸੈੱਸਰ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਐਂਡ੍ਰਾਈਡ 11 ਬੇਸਡ FuntouchOS 11.1 ’ਤੇ ਕੰਮ ਕਰੇਗਾ। Vivo Y73 ਸਮਾਰਟਫੋਨ ਦੇ ਰੀਅਰ ਪੈਨਲ ’ਚ AI ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 64 ਐੱਮਪੀ ਹੈ। ਇਸ ਦਾ ਅਪਰਚਰ ਸਾਈਜ਼ f/1.79 ਹੈ। ਇਸ ਤੋਂ ਇਲਾਵਾ ਇਕ 2 ਐੱਮਪੀ ਬੋਕੇਹ ਕੈਮਰਾ ਮਿਲੇਗਾ। ਨਾਲ ਹੀ 2 ਐੱਮਪੀ ਮੈਕ੍ਰੋ ਕੈਮਰਾ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ 4 ਸੈਮੀ ਦੀ ਦੂਰੀ ਫੋਟੋ ਨੂੰ ਕਲਿੱਕ ਕੀਤਾ ਜਾ ਸਕੇਗਾ। Vivo Y73 ਸਮਾਰਟਫੋਨ ਦੇ ਫਰੰਟ ’ਚ 16 ਐੱਮਪੀ ਦਾ ਕਾਮਰਾ ਦਿੱਤਾ ਗਿਆ ਹੈ। ਫੋਨ ’ਚ ਸੁਪਰ ਨਾਈਟ ਮੋਡ ਦਿੱਤਾ ਗਿਆ ਹੈ। ਫੋਨ ਅਲਟਰਾ ਸਟੇਬਲ ਵੀਡੀਓ ਮੋਡ ਦੇ ਨਾਲ ਆਉਂਦਾ ਹੈ।

Posted By: Sarabjeet Kaur