ਨਵੀਂ ਦਿੱਲੀ : Vivo ਨੇ ਆਪਣੀ Z ਸੀਰੀਜ਼ 'ਚ ਨਵਾਂ ਸਮਾਰਟਫੋਨ ਸ਼ਾਮਲ ਕਰਦੇ ਹੋਏ Vivo Z5i ਨੂੰ ਲਾਂਚ ਕੀਤਾ ਹੈ, ਜੋ ਕਿ ਦੇਖਣ 'ਚ ਕਾਫ਼ੀ ਹੱਦ ਤਕ Vivo Z5 ਦੇ ਸਾਮਾਨ ਹੈ। Vivo Z5i ਨੂੰ ਫ਼ਿਲਹਾਲ ਚੀਨੀ ਮਾਰਕੀਟ 'ਚ ਲਾਂਚ ਕੀਤਾ ਗਿਆ ਹੈ ਤੇ ਇਸ ਦੀ ਸ਼ੁਰੂਆਤੀ ਕੀਮਤ CNY 1,798 ਯਾਨੀ ਕਰੀਬ 18,300 ਰੁਪਏ ਹੈ। ਖ਼ਾਸ ਫ਼ੀਚਰ ਦੇ ਤੌਰ 'ਤੇ ਇਸ 'ਚ ਯੂਜ਼ਰਜ਼ ਨੂੰ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000 ਐੱਮਏਐੱਚ ਦੀ ਬੈਟਰੀ ਉਪਲਬਧ ਹੋਵੇਗੀ। ਹਾਲਾਂਕਿ ਕੰਪਨੀ ਨੇ ਭਾਰਤੀ ਬਾਜ਼ਾਰ 'ਚ ਇਸ ਸਾਮਰਟਫੋਨ ਦੇ ਲਾਂਚ ਨੂੰ ਲੈ ਕੇ ਖੁਲਾਸਾ ਨਹੀਂ ਕੀਤਾ.

Vivo Z5i ਦੀ ਕੀਮਤ

Vivo Z5i ਦੀ ਕੀਮਤ CNY 1,798 ਲਗਪਗ 18,300 ਰੁਪਏ ਹੈ ਤੇ ਇਸ 'ਚ 8 ਜੀਬੀ ਰੈਮ+128ਜੀਬੀ ਸਟੋਰੇਜ ਦਿੱਤੀ ਗਈ ਹੈ। ਇਹ ਸਮਾਰਟਫੋਨ Jade Blue ਤੇ Onyx Black ਕਲਰ ਵੇਰੀਐਂਟ 'ਚ ਉਪਲਬਧ ਹੋਵੇਗਾ। ਚੀਨੀ ਮਾਰਕੀਟ 'ਚ ਇਸ ਸਮਾਰਟਫੋਨ ਨੂੰ ਕੰਪਨੀ ਦੇ ਅਧਿਕਾਰਿਕ ਸਟੋਰ ਤੋਂ ਖ਼ਰੀਦ ਸਕਦੇ ਹੋ।

ਫੋਟੋਗ੍ਰਾਫੀ ਸੈਕਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ 'ਚ f/1.78 ਲੈਂਜ਼ ਦੇ ਨਾਲ 16 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ f/2.2 ਲੈਂਜ਼ ਦੇ ਨਾਲ 8 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਤੇ f/2.4 ਮੈਕ੍ਰੋ ਲੈਂਜ਼ ਦੇ ਨਾਲ 2 ਮੈਗਾਪਿਕਸਲ ਦਾ tertiary ਸੈਂਸਰ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਤੇ ਸੈਲਫੀ ਲਈ ਫੋਨ 'ਚ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਪਾਵਰ ਬੈਕਅੱਪ ਲਈ ਇਸ 'ਚ 18W ਫਾਸਟ ਚਾਰਜਿੰੰਗ ਸਪੋਰਟ ਦੇ ਨਾਲ 5,000 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ। ਫ਼ੀਚਰਜ਼ ਦੇ ਤੌਰ 'ਤੇ 18W 'ਚ Vivo Z5i ਸਪੋਰਟ ਦੇ ਨਾਲ ਵਾਈਫਾਈ, ਬਲੂਟੁੱਥ, ਜੀਪੀਐੱਸ, ਮਾਈਕ੍ਰੋਯੂਐੱਸਬੀ ਤੇ 3.5mm ਹੈੱਡਫੋਨ ਜੈਕ ਵੀ ਸ਼ਾਮਲ ਹੈ।

Posted By: Sarabjeet Kaur