ਨਵੀਂ ਦਿੱਲੀ : ਪਿਛਲੇ ਦਿਨੀਂ ਚਰਚਾ 'ਚ ਸੀ ਕਿ Vivo ਜਲਦ ਹੀ ਭਾਰਤੀ ਬਾਜ਼ਾਰ 'ਚ Vivo Z1x ਸਮਾਰਟਫੋਨ ਨੂੰ ਇਕ ਨਵੇਂ ਵੇਰੀਐਂਟ 'ਚ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦਾ 8ਜੀਬੀ ਰੈਮ ਵੇਰੀਐਂਟ ਭਾਰਤ 'ਚ ਲਾਂਚ ਕਰ ਦਿੱਤਾ ਹੈ। ਦੱਸ ਦਈਏ ਕਿ Z ਸੀਰੀਜ਼ ਤਹਿਤ ਲਾਂਚ ਹੋਣ ਵਾਲਾ Vivo Z1x ਕੰਪਨੀ ਦਾ ਦੂਜਾ ਸਮਾਰਟਫੋਨ ਹੈ। ਜੋ ਕਿ ਤਿੰਨ ਸਟੋਰੇਜ ਆਪਸ਼ਨ 'ਚ ਉਪਲਬਧ ਹੋਵੇਗਾ। ਹੁਣ ਭਾਰਤੀ ਬਾਜ਼ਾਰ 'ਚ ਇਹ 8ਜੀਬੀ ਰੈਮ ਵੇਰੀਐਂਟ ਵੀ ਖ਼ਰੀਦ ਸਕੋਗੇ। ਜਿਸ ਦੀ ਕੀਮਤ 21,990 ਰੁਪਏ ਹੈ।

Vivo Z1x ਦਾ 8ਜੀਬੀ ਰੈਮ ਵੇਰੀਐਂਟ ਦੇਸ਼ 'ਚ fusion blue ਕਲਰ 'ਚ ਉਪਲਬਧ ਹੋਵੇਗਾ। ਇਸ ਸਮਾਰਟਫੋਨ ਦੀ ਖ਼ਰੀਦਦਾਰੀ ਲਈ ਜੇ ਯੂਜ਼ਰਜ਼ HDFC Bank ਤੇ ICICI Bank ਦੇ ਕਾਰਡ ਦਾ ਇਸਤੇਮਾਲ ਕਰਦੇ ਹਨ ਤਾਂ 5 ਫ਼ੀਸਦੀ ਦਾ ਕੈਸ਼ਬੈਕ ਪ੍ਰਾਪਤ ਹੋਵੇਗਾ। ਇਸ ਦੇ ਇਲਾਵਾ ਸਮਾਰਟਫੋਨ 'ਤੇ 10 ਫ਼ੀਸਦੀ ਤਕ ਦਾ HDB ਕੈਸ਼ਬੈਕ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਇਹ ਆਫ਼ਰ ਸਿਰਫ਼ 31 ਅਕਤੂਬਰ ਤਕ ਹੀ ਹੋਵੇਗਾ। ਭਾਰਤ 'ਚ Vivo Z1x ਦੇ 6GB+64GB ਦੀ ਕੀਮਤ 16,990 ਤੇ 6GB+128GB ਵੇਰੀਐਂਟ ਦੀ ਕੀਮਤ 18,990 ਹੈ।

Vivo Z1x ਦੇ ਫ਼ੀਚਰਜ਼ ਤੇ ਸਪੈਸੀਫਿਕੇਸ਼ਨਜ਼

Vivo Z1x 'ਚ 1080 x 2340 ਪਿਕਸਲ ਸਕ੍ਰੀਨ ਦੇ ਨਾਲ 6.38 ਇੰਚ ਦੀ ਸੁਪਰ ਏਮੋਲੇਡ ਫੁੱਲ ਐੱਚਡੀ4 ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ Halo notch ਤੇ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਮੌਜੂਦ ਹੈ। ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 712 ਚਿਪਸੈੱਟ 'ਤੇ ਕੰਮ ਕਰਦਾ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। 48 ਮੈਗਾਪਿਕਸਲ ਦਾ Sony IMX582 sensor, 8 ਮੈਗਾਪਿਕਸਲ ਦਾ ਏਆਈ ਅਲਟਰਾ ਵਾਈਡ ਸੈਂਸਰ ਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮੌਜੂਦ ਹੈ। ਵੀਡੀਓ ਕਾਲਿੰਗ ਤੇ ਸੈਲਫੀ ਦੀ ਸੁਵਿਧਾ ਲਈ 32 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਫੋਨ 22.5W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਪਾਵਰ ਬੈਕਅਪ ਲਈ 4,500 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ।

Posted By: Sarabjeet Kaur