ਨਵੀਂ ਦਿੱਲੀ : Vivo ਨੇ Christmas Carnival ਸੇਲ ਕਰਵਾਈ ਹੈ। ਇਹ ਸੇਲ 20 ਦਸੰਬਰ ਤਕ ਕਰਵਾਈ ਗਈ ਹੈ। ਇਸ ਦੌਰਾਨ Vivo Z1 Pro, Vivo Z1x ਸਮੇਤ ਕਈ ਫੋਨਜ਼ 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੰਪਨੀ ਨੇ HDFC ਤੇ ICICI ਬੈਂਕ ਦੇ ਨਾਲ ਸਾਂਝੇਦਾਰੀ ਕੀਤੀ ਹੈ ਜਿਸ ਦੇ ਤਹਿਤ ਯੂਜ਼ਰਜ਼ ਨੂੰ EMI ਦੇ ਜ਼ਰੀਏ ਟ੍ਰਾਂਸਜੈਕਸ਼ਨ ਕਰਨ 'ਤੇ 5 ਫ਼ੀਸਦੀ ਦਾ ਕੈਸ਼ਬੈਕ ਦਿੱਤਾ ਜਾਵੇਗਾ। ਇਸ ਦੇ ਇਲਾਵਾ ਯੂਜ਼ਰਜ਼ ਨੂੰ No Cost EMI ਬਦਲਾਅ ਵੀ ਉਪਲਬਧ ਕਰਵਾਇਆ ਜਾਵੇਗਾ। ਕੁਝ ਸਮਾਰਟਫੋਨਾਂ ਦੇ ਨਾਲ ਸੈਲਫੀ ਸਟੀਕ ਵੀ ਦਿੱਤੀ ਜਾਵੇਗੀ।

Vivo Z1 Pro ਦੇ 6 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵੇਰੀਐਂਟ ਨੂੰ 1,000 ਰੁਪਏ ਦੇ ਪ੍ਰਾਇਜ਼ ਕਟ ਦੇ ਨਾਲ 12,990 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ। ਇਸ ਦੇ ਇਲਾਵਾ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ ਨੂੰ ਵੀ 1,000 ਰੁਪਏ ਦੇ ਡਿਸਕਾਊਂਟ ਦੇ ਨਾਲ 15,990 ਰੁਪਏ 'ਚ ਖ਼ਰੀਦਿਆ ਜਾ ਸਕੇਗਾ। ਕੰਪਨੀ ਦੀ ਵੈੱਬਸਾਈਟ 'ਤੇ ਇਸ ਨੂੰ ਐਕਚੇਂਜ ਡਿਸਕਾਊਂਟ ਦੇ ਨਾਲ ਲਿਸਟ ਕੀਤਾ ਗਿਆ ਹੈ।

Posted By: Sarabjeet Kaur