ਨਵੀਂ ਦਿੱਲੀ, ਟੈੱਕ ਡੈਸਕ : Vivo Y51 ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਫੋਨ ਨੂੰ 8GB ਰੈਮ ਤੇ 128GB ਸਟੋਰੇਜ ਵੈਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 17,990 ਰੁਪਏ ਹੈ। ਫੋਨ ਟਾਈਟੇਨਿਅਮ ਸੈਪਹਾਇਰ ਤੇ ਕ੍ਰਿਸਟਲ ਸੈਪਹਾਇਰ ਕਲਰ ਆਪਸ਼ਨ ’ਚ ਆਉਂਦਾ ਹੈ। ਫੋਨ ’ਚ ਸਾਈਡ ਮਾਊਂਟਿਡ ਫਿੰਗਰਪਿ੍ਰੰਟ ਸਕੈਨਰ ਦਿੱਤਾ ਗਿਆ ਹੈ। ਫੋਨ ’ਚ Qualcomm Snapdragon 662 SoC ਪ੍ਰੋਸੈਸਰ ਦਾ ਸਪੋਰਟ ਦਿੱਤਾ ਗਿਆ ਹੈ। ਇਸ ’ਚ 5000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ ਜਿਸ ’ਚ 18W ਫਾਸਟ ਚਾਰਜਰ ਦਾ ਸਪੋਰਟ ਦਿੱਤਾ ਗਿਆ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 48MP ਸੈਂਸਰ ਨਾਲ ਆਵੇਗਾ।


ਆਫਰ


Vivo Y51A ਸਮਾਰਟਫੋਨ ਨੂੰ ਵੀਵੋ ਇੰਡੀਆ ਈ ਸਟੋਰ, Amazon, Flipkart, Paytm, TataCliq ਤੇ ਸਾਰੇ ਰਿਟੇਲ ਪਾਟਰਨਰ ਸਟੋਰ ਨਾਲ ਖਰੀਦਿਆ ਜਾ ਸਕੇਗਾ। ਫੋਨ ਦੀ ਖਰੀਦ ’ਤੇ HDFC ਬੈਂਕ Vi ਵੱਲੋਂ 1000 ਰੁਪਏ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਫੋਨ ਨੂੰ ਬਜਾਜ ਫਾਇਨੈਂਸ, ਹੋਮ ਕੈ੍ਰਡਿਟ, IDFC ਫਸਟ ਬੈਂਕ, HDB ਕੈ੍ਰਡਿਟ ਤੇ ICICI ਬੈਂਕ ਤੋਂ ਜ਼ੀਰੋ ਡਾਊਨ ਪੈਮੇਂਟ ਸਕੀਮ ’ਤੇ ਖਰੀਦਿਆ ਜਾ ਸਕੇਗਾ।


ਸਪੈਸੀਫਿਕੇਸ਼ਨ


Vivi Y51 ਸਮਾਰਟਫੋਨ ਐਂਡਰਾਈਡ 11 ਬੈਸਡ Funtouch OS 11 ’ਤੇ ਕੰਮ ਕਰਦਾ ਹੈ। ਇਸ ’ਚ 6.58 ਇੰਚ ਦੀ ਫੁੱਲ ਐੱਚਡੀ ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੇਜੋਲਿਊਸ਼ਨ 1,080x2,408 ਪਿਕਸਲ ਹੋਵੇਗਾ। ਫੋਨ ’ਚ ਪੋ੍ਰਸੈਸਰ ਦੇ ਤੌਰ ’ਤੇ Qualcomm Snapdragon 662 SoC ਪੋ੍ਰਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਮੈਮੋਰੀ ਕਾਰਡ ਦੀ ਮਦਦ ਨਾਲ ਫੋਨ ਦੇ ਸਟੋਰੇਜ ਨੂੰ ITB ਤਕ ਵਧਾਇਆ ਜਾ ਸਕੇਗਾ। ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 48MP ਹੈ। ਇਸ ਤੋਂ ਇਲਾਵਾ 8MP ਅਲਟਰਾ ਵਾਈਡ ਐਂਗਲ ਲੇਅ, 2MP ਲੈਂਸ ਦਾ ਸਪੋਰਟ ਮਿਲੇਗਾ। ਸੈਲਫੀ ਲਈ 16MP ਦਾ ਕੈਮਰਾ ਦਿੱਤਾ ਗਿਆ ਹੈ। ਉਧਰ ਪਾਵਰਬੈਕਅਪ ਲਈ 5000mAh ਦੀ ਬੈਟਰੀ ਦਿੱਤੀ ਗਈ ਜਿਸ 18W ਫਾਸਟ ਚਾਰਜਰ ਦਾ ਸਪੋਰਟ ਮਿਲੇਗਾ।

Posted By: Ravneet Kaur