ਨਵੀਂ ਦਿੱਲੀ, ਟੈੱਕ ਡੈਸਕ । vivo ਨੇ ਆਪਣੇ ਆਲ ਨਿਊ Vivo Y33T ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਫੋਨ 50 ਮੈਗਾਪਿਕਸਲ ਰਿਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਇਸਦੇ ਨਾਲ ਹੀ ਫੋਨ 'ਚ ਆਲ ਨਿਊ Qualcomm Snapdragon 680 ਚਿਪਸੈੱਟ ਸਪੋਰਟ ਦਿੱਤਾ ਗਿਆ ਹੈ । Vivo Y33T ਸਮਾਰਟਫੋਨ ਵਿੱਚ 5000mAh ਬੈਟਰੀ ਦਿੱਤੀ ਗਈ ਹੈ। ਫੋਨ ਅਲਟਰਾ ਸਲਿੱਮ ਡਿਜ਼ਾਇਨ 'ਚ ਆਉਂਦਾ ਹੈ। ਇਸਦੀ ਥਿਕੈੱਸ 8mm ਹੈ।

ਕੀਮਤ ਅਤੇ ਆਫ਼ਰ

Vivo Y33T ਸਮਾਰਟਫੋਨ ਦਾ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ਼ ਵੇਰੀਐਂਟ 18,990 ਰੁਪਏ ਵਿੱਚ ਆਉਂਦਾ ਹੈ। ਫੋਨ ਨੂੰ ਦੋ ਵਾਈਬਰੈਂਟ ਕਲਰ ਆਪਸ਼ਨ ਮਿਰਰ ਬਲੈਕ ਅਤੇ ਮਿਡ ਡੇ ਡਰੀਮ 'ਚ ਪੇਸ਼ ਕੀਤਾ ਗਿਆ ਹੈ। ਫੋਨ ਨੂੰ ਵੀਵੋ ਇੰਡੀਆ ਈ-ਸਟੋਰ, ਐਮਾਜਨ, ਫਲਿਪਕਾਰਟ , ਪੇਟੀਐੱਮ ਅਤੇ ਸਾਰੇ ਰਿਟੇਲ ਸਟੋਰ ਤੋਂ ਖਰੀਦਿਆ ਜਾ ਸਕੇਗਾ । ਫੋਨ ਦੀ ਵਿਕਰੀ ਅੱਜ ਯਾਨੀ 10 ਜਨਵਰੀ 2022 ਤੋਂ ਸ਼ੁਰੂ ਹੋ ਰਹੀ ਹੈ।

Vivo Y33T ਦੇ ਸਪੈਸੀਫਿਕੇਸ਼ਨਜ਼

Vivo Y33T ਸਮਾਰਟਫੋਨ ਵਿੱਚ 6.58 ਇੰਚ ਦੀ FHD+ ਡਿਸਪਲੇਅ ਦਿੱਤੀ ਗਈ ਹੈ । ਇਸਦਾ ਸਕਰੀਨ ਰਿਜਾਲਿਊਨ 2408 *1080 ਪਿਕਸਲ ਹੈ । ਫੋਨ ਇਸ ਸੇਲ ਡਿਸਪਲੇ ਸਪੋਰਟ ਦੇ ਨਾਲ ਆਉਂਦਾ ਹੈ । Y33T ਵਿਚ ਇਕ ਸਾਈਡ ਪਾਵਰ ਬਟਨ ਦਿੱਤਾ ਗਿਆ ਹੈ । ਜੋ ਫੇਸ ਅਨਲਾਕ ਫੀਚਰ ਸਪੋਰਟ ਦੇ ਨਾਲ ਆਉਂਦਾ ਹੈ । ਫੋਨ ਦਾ ਸਕਰੀਨ ਰਿਫਰੇਸਡ ਰੇਟ 90Hz ਹੈ । ਇਹ ਇਕ ਗੇਮਿੰਗ ਸਮਾਰਟਫੋਨ ਹੈ, ਜੋ ਅਲਟਰਾ ਗੇਮ ਮੋਡ, ਲਿਕਵਿਡ ਕੂਲਿੰਗ ਟੈਕਨਾਲੋਜੀ ਦੇ ਨਾਲ ਆਉਂਦਾ ਹੈ । Vivo Y33T ਸਮਾਰਟਫੋਨ 'ਚ ਟਰਿਪਲ ਰਿਅਰ ਕੈਮਰਾ ਸੇਟਅਪ ਦਿੱਤਾ ਗਿਆ ਹੈ । ਇਸਦਾ ਮੇਨ ਕੈਮਰਾ 50 ਮੇਗਾਪਿਕਸਲ ਦਾ ਹੈ । ਫੋਨ ਦੇ ਫਰੰਟ ਵਿਚ ਇਕ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ।

ਬੈਟਰੀ

Vivo Y33T ਸਮਾਰਟਫੋਨ ਵਿਚ Qualcomm Snapdragon 680 ਚਿਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ । ਫੋਨ ਐਂਡਰਾਇਡ 12 ਬੈਸਡ FunTouch OS ਉੱਤੇ ਕੰਮ ਕਰਦਾ ਹੈ । Vivo Y33T ਸਮਾਰਟਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ । ਫੋਨ ਨੂੰ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਪੇਸ਼ ਕੀਤਾ ਗਿਆ ਹੈ । Vivo Y33T ਸਮਾਰਟਫੋਨ 'ਚ ਫਾਸਟ ਚਾਰਜਿੰਗ VEG ( vivo Energy Guardian ) ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ । ਫੋਨ 'ਚ vivo Multi -Turbo 5 . 0 ਦਾ ਇਸਤੇਮਾਲ ਕੀਤਾ ਗਿਆ ਹੈ।

Posted By: Susheel Khanna