ਟੈਕ ਡੈਸਕ, ਨਵੀਂ ਦਿੱਲੀ : Vivo ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ Vivo X60 Pro+ ਚੀਨ ’ਚ ਲਾਂਚ ਕਰ ਦਿੱਤਾ ਹੈ। ਜੋ ਕਿ ਕੰਪਨੀ ਦੀ X60 ਸੀਰੀਜ਼ ਦਾ ਹੀ ਨਵਾਂ ਡਿਵਾਈਸ ਹੈ। ਇਸ ਸਮਾਰਟਫੋਨ ’ਚ 120Hz ਰਿਫਰੈੱਸ਼ ਰੇਟ ਦਿੱਤਾ ਗਿਆ ਹੈ ਜੋ ਕਿ ਸ਼ਾਨਦਾਰ ਵਿਊਇੰਗ ਐਕਸਪੀਰੀਅੰਸ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ 6.56 ਇੰਚ ਦਾ ਫੁੱਲ ਐੱਚਡੀ+ਐਮੋਲਿਡ ਡਿਸਪਲੇਅ ਮਿਲੇਗਾ। ਇਸ ’ਚ Qualcomm Snapdragon 888 ਪ੍ਰੋਸੈੱਸਰ ਪੇਸ਼ ਕੀਤਾ ਗਿਆ ਹੈ ਅਤੇ ਇਸ ’ਚ 12ਜੀਬੀ ਰੈਮ ਦੀ ਸੁਵਿਧਾ ਉਪਲੱਬਧ ਹੋਵੇਗੀ।

Vivo X60 Pro+ ਦੀ ਕੀਮਤ ਤੇ ਉਪਲੱਬਧਤਾ

Vivo X60 Pro+ ਨੂੰ ਡੀਪ ਸੀ ਬਲੂ ਤੇ ਕਲਾਸਿਕ ਓਰੇਂਜ ਕਲਰ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। ਇਸਦੀ ਕੀਮਤ ’ਤੇ ਨਜ਼ਰ ਪਾਈਏ ਤਾਂ 8ਜੀਬੀ ਰੈਮ 128 ਜੀਬੀ ਸਟੋਰੇਜ ਮਾਡਲ ਦੀ ਕੀਮਤ Yuan 4998 ਭਾਵ ਕਰੀਬ 56,444 ਰੁਪਏ ਹੈ। ਉਥੇ ਹੀ 12ਜੀਬੀ ਰੈਮ 256ਜੀਬੀ ਸਟੋਰੇਜ ਵੇਰੀਐਂਟ ਨੂੰ Yuan 5998 ਭਾਵ 67,740 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਇਸ ਸਮਾਰਟਫੋਨ ਨੂੰ ਫਿਲਹਾਲ ਚੀਨ ’ਚ ਲਾਂਚ ਕੀਤਾ ਗਿਆ ਹੈ ਤੇ ਅੰਤਰਰਾਸ਼ਟਰੀ ਬਾਜ਼ਾਰ ’ਚ ਇਸਦੀ ਲਾਂਚਿੰਗ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ।

Vivo X60 Pro+ ਦੀ ਸਪੈਸੀਫਿਕੇਸ਼ਨ

Vivo X60 Pro+ ’ਚ 6.56 ਇੰਚ ਦਾ ਫੁੱਲ ਐੱਚਡੀ ਪਲੱਸ ਡਿਸਪਲੇਅ ਦਿੱਤਾ ਗਿਆ ਹੈ ਜੋ ਕਿ 120Hz ਰਿਫਰੈੱਸ਼ ਰੇਟ ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ ਐਂਡਰਾਈਡ 11 OS ’ਤੇ ਆਧਾਰਿਤ ਹੈ ਅਤੇ ਇਸਨੂੰ Qualcomm Snapdragon 888 ਪ੍ਰੋਸੈੱਸਰ ’ਤੇ ਪੇਸ਼ ਕੀਤਾ ਗਿਆ ਹੈ। ਇਹ ਸਮਾਰਟਫੋਨ 8ਜੀਬੀ ਰੈਮ ਤੇ 12ਜੀਬੀ ਰੈਮ ਦੋ ਸਟੋਰੇਜ ਮਾਡਲ ’ਚ ਆਉਂਦਾ ਹੈ। ਇਸ ’ਚ 4200mAh ਦੀ ਬੈਟਰੀ ਦਿੱਤੀ ਗਈ ਹੈ।

Posted By: Ramanjit Kaur