ਨਵੀਂ ਦਿੱਲੀ : ਸਮਾਰਟਫੋਨ ਨਿਰਮਾਤਾ ਕੰਪਨੀ Vivo ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣੇ U20 ਸਮਾਰਟਫੋਨ ਨੂੰ 8 ਜੀਬੀ ਰੈਮ ਵੇਰੀਐਂਟ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਵਿਚਕਾਰ ਕੰਪਨੀ ਦੇ ਕਈ ਡਿਵਾਈਸਾਂ ਦੀ ਕੀਮਤ 'ਚ ਵੀ ਕਟੌਤੀ ਕੀਤੀ ਗਈ ਹੈ। Vivo V15 Pro ਤੇ Vivo S1 ਸਮਾਰਟਫੋਨ ਨੂੰ ਹੁਣ ਯੂਜ਼ਰਜ਼ ਲਗਪਗ 4,000 ਰੁਪਏ ਦੀ ਕਟੌਤੀ ਦੇ ਨਾਲ ਖ਼ਰੀਦ ਸਕਦੇ ਹਨ। ਇਸ ਦੇ ਬਾਅਦ Vivo V15 Pro ਨੂੰ ਯੂਜ਼ਰਜ਼ 19,990 ਰੁਪਏ 'ਚ ਖ਼ਰੀਦ ਸਕਦੇ ਹਨ। ਜਦਕਿ Vivo S1 ਦਾ ਬੇਸ ਵੇਰੀਐਂਟ 15,990 ਰੁਪਏ 'ਚ ਉਪਲਬਧ ਹੋਵੇਗਾ। ਹਾਲਾਂਕਿ ਕੰਪਨੀ ਨੇ ਅਧਿਕਾਰਿਕ ਤੌਰ 'ਤੇ ਉਨ੍ਹਾਂ ਫੋਨਾਂ ਦੀ ਕੀਮਤ 'ਚ ਹੋਈ ਕਟੌਤੀ ਨੂੰ ਲੈ ਕੇ ਕੋਈ ਖੁਲਾਸਾ ਨਹੀ ਕੀਤਾ।

ਮੁੰਬਈ 'ਚ ਮਹੇਸ਼ ਟੈਲੀਕਾਮ ਨੇ ਟਵਿੱਟਰ 'ਤੇ Vivo V15 Pro ਤੇ Vivo S1 ਦੀ ਕੀਮਤ 'ਚ ਹੋਈ ਕਟੌਤੀ ਦੀ ਜਾਣਕਾਰੀ ਦਿੱਤੀ ਹੈ। ਟਵਿਟ ਦੇ ਅਨੁਸਾਰ Vivo V15 Pro ਦੇ 6GB + 128GB ਵੇਰੀਐਂਟ ਨੂੰ ਹੁਣ 19,990 ਰੁਪਏ 'ਚ ਖ਼ਰੀਦ ਸਕਦੇ ਹੋ, ਜਦਕਿ ਇਸ ਨੂੰ ਭਾਰਤੀ ਬਾਜ਼ਾਰ 'ਚ 28,990 'ਚ ਲਾਂਚ ਕੀਤਾ ਸੀ। Vivo S1 ਦੇ 4GB + 128GB ਸਟੋਰੇਜ ਨੂੰ 15990 ਰੁਪਏ ਤੇ 6GB + 128GB ਮਾਡਲ ਨੂੰ 17990 ਰੁਪਏ 'ਚ ਖ਼ਰੀਦ ਸਕਦੇ ਹੋ।

Vivo V15 Pro ਫ਼ੀਚਰਜ਼

Vivo V15 Pro 'ਚ 1080 x 2340 ਪਿਕਸਲ ਦੇ ਨਾਲ 6.39 ਇੰਚ ਦੀ ਫੁੱਲ ਐੱਚਡੀ+ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ 'ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 8 ਮੈਗਾਪਿਕਸਲ ਦਾ ਸੈਕੰਡਰੀ ਤੇ 5 ਮੈਗਾਪਿਕਸਲ ਦਾ ਤੀਜਾ ਕੈਮਰਾ ਦਿੱਤਾ ਗਿਆ ਹੈ। ਫੋਨ 'ਚ Samsung ISOCELL GD1 ਸ਼ੂਟਰ ਦੇ ਨਾਲ 32 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਫੋਨ 3,700 ਐੱਮਏਐੱਚ ਦੀ ਬੈਟਰੀ ਮੌਜੂਦ ਹੈ।

Vivo S1 ਦੇ ਫ਼ੀਚਰਜ਼

Vivo S1 'ਚ 1080 x 2340 ਸਕ੍ਰੀਨ ਦੇ ਨਾਲ 6.38 ਇੰਚ ਦੀ ਫੁੱਲ ਐੱਚਡੀ+ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ MediaTek Helio P65 MT6768 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਫੋਨ 'ਚ ਪਾਵਰ ਬੈਕਅਪ ਲਈ 4,500 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ। ਇਸ 'ਚ 16 ਮੈਗਾਪਿਕਸਲ+16 ਮੈਗਹਾਪਿਕਸਲ ਦਾ ਟ੍ਰਿਪਲ ਕੈਮਰਾ ਸੈੱਟਅਪ ਮੌਜੂਦ ਹੈ। ਸੈਲਫੀ ਲਈ ਫੋਨ 'ਚ 32 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।

Posted By: Sarabjeet Kaur