ਨਵੀਂ ਦਿੱਲੀ : Vivo ਨੇ ਆਪਣਾ ਅਗਲੀ ਜਨਰੇਸ਼ਨ NEX ਸੀਰੀਜ਼ ਸਮਾਰਟਫੋਨ Vivo NEX 3 ਲਾਂਚ ਕੀਤਾ ਹੈ। Vivo Nex 3 ਨੂੰ 16 ਸਤੰਬਰ ਨੂੰ ਲਾਂਚ ਕੀਤਾ ਗਿਆ ਸੀ। ਇਸ ਨਵੇਂ ਸਮਾਰਟਫੋਨ ਦੇ ਨਾਲ Vivo ਗਾਹਕਾਂ ਨੂੰ 5ਜੀ ਪਾਵਰ ਦੇ ਰਿਹਾ ਹੈ। ਹੈਂਡਸੈੱਟ ਦੋ ਵੈਰੀਐਂਟ 'ਚ ਆਉਂਦਾ ਹੈ। ਇਸ ਦਾ ਇਕ ਵੈਰੀਐਂਟ 4ਜੀ ਤੇ ਇਕ ਵੈਰੀਐਂਟ 5ਜੀ ਸਪੋਰਟ ਦੇ ਨਾਲ ਆਉਂਦਾ ਹੈ। ਇਹ ਫੋਨ ਭਾਰਤ ਕਦੋ ਆਵੇਗਾ, ਆਵੇਗਾ ਵੀ ਜਾਂ ਨਹੀਂ, ਇਸ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਉਪਲਬਧ ਨਹੀਂ ਹੈ। Vivoਦੀ ਪਹਿਲੀ ਸੀਰੀਜ਼ ਭਾਰਤ 'ਚ ਲਾਂਚ ਕੀਤੀ ਗਈ ਸੀ, ਪਰ ਡਿਊਲ ਡਿਸਪਲੇਅ ਵਾਲਾ NEX ਭਾਰਤ 'ਚ ਨਹੀਂ ਆਇਆ।

ਸਪੈਸੀਫਿਕੇਸ਼ਨਜ਼

ਇਹ Vivo ਦਾ ਪਹਿਲਾਂ ਸਮਾਰਟਫੋਨ ਹੈ, ਜੋ ਸਨੈਪਡ੍ਰੈਗਨ 800 ਸੀਰੀਜ਼ ਚਿਪਸੈੱਟ ਦੇ ਨਾਲ ਆਉਂਦਾ ਹੈ। ਸਮਾਰਟਫੋਨ UFS3.0 ਸਪੋਰਟ ਤੇ ਡਿਊਲ WLAN ਟੈਕਨਾਲੋਜੀ ਦੇ ਨਾਲ ਆਉਂਦਾ ਹੈ। ਪਾਵਰ ਬੈਕਅੱਪ ਲਈ ਫੋਨ 'ਚ 4500mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ। Vivo NEX 3 ਦੀ ਬੈਟਰੀ ਸੁਪਰ ਫਲੈਸ਼ਚਾਰਜ 44W ਸਪੋਰਟ ਤੇ C-DRX ਪਾਵਰ-ਸੇਵਿੰਗ ਟੈਕਨਾਲੋਜੀ ਦੇ ਨਾਲ ਆਉਂਦੀ ਹੈ। ਫੋਨ Vapor ਕੂਲਿੰਗ ਸਿਸਟਮ ਦੇ ਨਾਲ ਆਉਂਦਾ ਹੈ।

Posted By: Sarabjeet Kaur