ਨਈ ਦੁਨੀਆ : ਫੇਸਬੁੱਕ ਨੇ ਭਾਰਤ 'ਚ ਆਪਣੇ ਪਲੇਟਫਾਰਮ 'ਤੇ ਆਧਿਕਾਰਤ music ਵੀਡੀਓਜ਼ ਨੂੰ ਲਾਂਚ ਕੀਤਾ। Facebook Watch 'ਤੇ ਹੋਣ music ਵੀਡੀਓਜ਼ ਦੇਖੇ ਜਾ ਸਕਣਗੇ। Facebook 'ਤੇ ਹੁਣ ਟੀ ਸੀਰੀਜ਼, ਜ਼ੀ music ਕੰਪਨੀ ਤੇ ਯਸ਼ਰਾਜ ਫਿਲਮਜ਼ ਦੇ music ਵੀਡੀਓਜ਼ ਦੇਖੇ ਜਾ ਸਕਣਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਰਾਹੀਂ Facebook ਹੁਣ YouTube ਨੂੰ ਚੁਣੌਤੀ ਦੇਵੇਗਾ।

ਫੇਸਬੁੱਕ 'ਤੇ ਭਾਰਤ, ਅਮਰੀਕਾ ਤੇ ਥਾਈਲੈਂਡ 'ਚ Music videos ਦੇਖਣ ਦੀ ਸੁਵਿਧਾ ਉਪਲਬਧ ਹੈ। ਯੂਜ਼ਰਜ਼ ਹੁਣ ਇਸ 'ਤੇ ਟੀ ਸੀਰੀਜ਼, zee Music ਕੰਪਨੀ ਤੇ ਯਸ਼ ਰਾਜ ਫਿਲਮਜ਼ ਦਾ ਕੰਟੈਂਟ ਦੇਖ ਪਾਓਗੇ। ਫੇਸਬੁੱਕ ਇੰਡੀਆ ਦੇ Director manish chaupra ਨੇ ਕਿਹਾ, ਅਸੀਂ ਪਿਛਲੇ ਇਕ ਸਾਲ ਤੋਂ ਆਪਣੇ ਯੂਜ਼ਰਜ਼ ਨੂੰ Music video content ਪ੍ਰਦਾਨ ਕਰਨ ਲਈ ਭਾਰਤੀ Music video ਨੂੰ ਲਾਂਚ ਕਰ ਕੇ ਬੇਹਦ ਖ਼ੁਸ਼ ਹਨ। ਕੰਪਨੀ ਹੋਰ ਵੀ Music companies ਨੂੰ ਆਪਣੇ ਨਾਲ ਜੋੜ ਕੇ ਯੂਜ਼ਰਜ਼ ਨੂੰ ਬਿਹਚਰ ਸੁਵਿਧਾ ਦੇਣ ਦੀ ਕੋਸ਼ਿਸ਼ ਕਰਦੀ ਰਹੇਗੀ।

ਫੇਸਬੁੱਕ ਨੇ Exclusive video ਲਈ ਕੁਝ ਕਲਾਕਾਰਾਂ ਤੇ ਸੰਗੀਤ ਕੰਪਨੀਆਂ ਨਾਲ ਵੀ ਸੰਪਰਕ ਕੀਤਾ ਹੈ। ਫੇਸਬੁੱਕ ਵੀਡੀਓ ਬਣਾਉਣ 'ਚ ਆਉਣ ਵਾਲੇ ਖ਼ਰਚ ਦੇ ਭੁਗਤਾਨ ਲਈ ਵੀ ਤਿਆਰ ਹੈ। ਉਹ viewership ਵਧਾਉਣ ਲਈ ਵੀਡੀਓ ਨੂੰ ਆਪਣੇ ਪਲੇਟਫਾਰਮ 'ਤੇ ਪ੍ਰਮੋਟ ਵੀ ਕਰਨਗੇ, ਜਿਸ 'ਚ ਜ਼ਿਆਦਾ ਤੋਂ ਜ਼ਿਆਦਾ ਲੋਕ ਵੀਡੀਓਜ਼ ਦੇਖਣ ਲਈ ਆਏ। ਫੇਸਬੁੱਕ 'ਤੇ ਹੋਰ ਪੋਸਟਾਂ ਦੀ ਤਰ੍ਹਾਂ ਹੀ ਯੂਜ਼ਰ ਆਪਣੇ ਮਨ ਪਸੰਦ ਦੇ ਕਲਾਕਾਰ ਦੀ ਵੀਡੀਓ ਦੇਖ ਸਕਣਗੇ ਤੇ ਉਨ੍ਹਾਂ ਨੂੰ ਫਾਲੋ ਕਰ ਸਕਣਗੇ।

ਹੁਣ ਤਕ ਕਿਸੇ ਵੀ ਫਿਲਮ ਦਾ ਟਰੇਲਰ ਜਾਂ ਫਿਰ ਨਵਾਂ ਗਾਣਾ ਰਿਲੀਜ਼ ਹੋਣ 'ਤੇ ਯੂਜ਼ਰਜ਼ ਸਿੱਧਾ Youtube ਦਾ ਰੁਖ ਕਰਦੇ ਹਨ ਪਰ ਫੇਸਬੁੱਕ ਦੀ ਐਂਟਰੀ ਨਾਲ ਇਹ ਗੇਮ ਬਦਲਣ ਜਾ ਰਹੀ ਹੈ। ਹੁਣ ਫੇਸਬੁੱਕ ਦੇ Facebook Watch ਸੈਕਸ਼ਨ 'ਚ ਯੂਜ਼ਰਜ਼ ਨੂੰ ਆਧਿਕਾਰਤ Music videos ਵੀ ਦੇਖਣ ਨੂੰ ਮਿਲਣਗੇ।

Posted By: Rajnish Kaur