ਵ੍ਹਟਸਐਪ ਤੋਂ ਬਾਅਦ ਭਾਰਤ 'ਚ ਟੈਲੀਗ੍ਰਾਮ (Telegram) ਐਪ ਕਾਫੀ ਇਸਤੇਮਾਲ ਕੀਤਾ ਜਾ ਰਿਹਾ ਹੈ। ਪ੍ਰਾਇਵੇਸੀ ਪਾਲਿਸੀ ਕਾਰਨ ਵਿਵਾਦਾਂ 'ਚ ਫਸੇ ਵ੍ਹਟਸਐਪ (WhatsApp) ਕਾਰਨ ਟੈਲੀਗ੍ਰਾਮ ਨੂੰ ਇਸ ਤੋਂ ਜ਼ਬਰਦਸਤ ਫਾਇਦਾ ਹੋਇਆ ਹੈ। ਟੈਲੀਗ੍ਰਾਮ ਆਪਣੇ ਯੂਜ਼ਰਜ਼ ਨੂੰ ਕਈ ਫੀਚਰਜ਼ ਦੇ ਰਿਹਾ ਹੈ। ਨਾਲ ਹੀ ਸੁਰੱਖਿਆ ਦੇ ਮਾਮਲੇ 'ਚ ਵੀ ਬਿਹਤਰ ਹੈ। ਅੱਜ ਅਸੀਂ ਤੁਹਾਨੂੰ ਟੈਲੀਗ੍ਰਾਮ ਦੇ ਕੁਝ ਯੂਨੀਕ ਫੀਚਰਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨਾ ਕਾਫੀ ਆਸਾਨ ਹੈ। ਉੱਥੇ ਹੀ ਤੁਹਾਡੇ ਟੈਲੀਗ੍ਰਾਮ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾ ਦੇਣਗੇ।

ਸੈਂਡ ਮੈਸੇਜ ਐਡਿਟ ਦੀ ਆਪਸ਼ਨ

ਵ੍ਹਟਸਐਪ 'ਚ ਭੇਜੇ ਹੋਏ ਮੈਸੇਜ ਨੂੰ ਐਡਿਟ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਮੈਸੇਜ ਗ਼ਲਤ ਹੋਵੇ ਤਾਂ ਉਸ ਨੂੰ ਡਿਲੀਟ ਹੀ ਕਰਨਾ ਪੈਂਦਾ ਹੈ। ਪਰ ਟੈਲੀਗ੍ਰਾਮ 'ਚ ਇਕ ਖਾਸ ਫੀਚਰ ਹੈ। ਇਸ ਵਿਚ ਕੋਈ ਗ਼ਲਤ ਮੈਸੇਜ ਨੂੰ ਸੈਂਡ ਕਰਨ ਤੋਂ ਬਾਅਦ ਉਸ ਨੂੰ ਐਡਿਟ ਕੀਤਾ ਜਾ ਸਕਦਾ ਹੈ।

ਅਨਲਿਮਟਿਡ ਕਲਾਊਡ ਸਟੋਰੇਜ

ਟੈਲੀਗ੍ਰਾਮ ਐਪ 'ਚ ਡਾਟਾ ਸਟੋਰ ਕਰਨ ਲਈ ਅਨਲਿਮਟਿਡ ਕਲਾਊਡ ਸਟੋਰੇਜ ਮਿਲਦੀ ਹੈ। ਇਸ ਵਿਚ ਡਾਟਾ ਕਿਤਿਓਂ ਵੀ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਐਪ 'ਚ ਵੱਡੀਆਂ-ਵੱਡੀਆਂ ਫਾਈਲ, ਫਿਲਮ ਤਕ ਡਾਊਨਲੋਡ ਕਰ ਕੇ ਸੇਵ ਕੀਤੀ ਜਾ ਸਕਦੀ ਹੈ। ਉੱਥੇ ਹੀ 1.5 ਜੀਬੀ ਤਕ ਦੀ ਫਾਈਲ ਸ਼ੇਅਰ ਕਰ ਸਕਦੇ ਹੋ।

Posted By: Seema Anand