ਨਵੀਂ ਦਿੱਲੀ : UIDAI ਨੇ ਦੇਸ਼ ਵਿਚ ਪੈਦਾ ਹੋਣ ਵਾਲੇ ਨਵਜੰਮੇ ਬੱਚਿਆਂ ਲਈ ਵੀ ਆਧਾਰ ਕਾਰਡ ਬਣਵਾਉਣ ਦੀ ਸਹੂਲਤ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਕੁਝ ਹਸਪਤਾਲ ਵੀ ਆਪਣੇ ਇੱਥੇ ਜਨਮੇ ਬੱਚਿਆਂ ਦਾ ਆਧਾਰ ਕਾਰਡ ਬਣਾਉਣ ਲਈ ਪ੍ਰੋਸੈੱਸ ਪੂਰਾ ਕਰ ਲੈਂਦੇ ਹਨ। ਅਜੋਕੇ ਸਮੇਂ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਸਭ ਦੇ ਲਈ ਆਧਾਰ ਕਾਰਡ ਜ਼ਰੂਰੀ ਹੈ। ਇਸ ਤੋਂ ਬਿਨਾਂ ਕਈ ਕੰਮਾਂ 'ਚ ਰੁਕਾਵਟ ਪੈ ਸਕਦੀ ਹੈ। UIDAI ਨੇ ਇਹ ਜਾਣਕਾਰੀ ਟਵੀਟ ਰਾਹੀਂ ਦਿੱਤੀ ਹੈ। UIDAI ਨੇ ਟਵੀਟ 'ਚ ਲਿਖਿਆ ਹੈ ਕਿ ਹਰ ਕੋਈ ਆਧਾਰ ਲਈ ਇਨਰੋਲ ਕਰਵਾ ਲਵੇ- ਇੱਥੋਂ ਤਕ ਕਿ ਇਕ ਨਵਜੰਮੇ ਬੱਚੇ ਦਾ ਲਈ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਜਿਸ ਦੇ ਲਈ ਜਨਮ ਪ੍ਰਮਾਣ ਪੱਤਰ ਤੇ ਮਾਤਾ-ਪਿਤਾ 'ਚੋਂ ਕਿਸੇ ਇਕ ਦੇ ਆਧਾਰ ਕਾਰਡ ਦੀ ਜ਼ਰੂਰਤ ਪਵੇਗੀ।

ਬੱਚੇ ਦਾ ਲਈ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਜਿਸ ਦੇ ਲਈ ਜਨਮ ਪ੍ਰਮਾਣ ਪੱਤਰ ਤੇ ਮਾਤਾ-ਪਿਤਾ 'ਚੋਂ ਕਿਸੇ ਇਕ ਦੇ ਆਧਾਰ ਕਾਰਡ ਦੀ ਜ਼ਰੂਰਤ ਪਵੇਗੀ। ਇਕ ਤੋਂ ਪੰਜ ਸਾਲ ਤਕ ਕਦੇ ਬੱਚੇ ਦੇ ਆਧਾਰ ਕਾਰਡ ਲਈ ਬਾਇਓਮੈਟ੍ਰਿਕ ਡਾਟਾ ਨਹੀਂ ਲਿਆ ਜਾਂਦਾ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਪੰਜ ਸਾਲ ਤਕ ਬੱਚਿਆਂ ਦਾ ਬਾਇਓਮੈਟ੍ਰਿਕ ਬਦਲਦਾ ਰਹਿੰਦਾ ਹੈ। ਜਦੋਂ ਬੱਚਾ ਪੰਜ ਸਾਲ ਦਾ ਹੋ ਜਾਵੇ ਤਾਂ ਇਸ ਨੂੰ ਅਪਡੇਟ ਕਰਵਾਉਣਾ ਜ਼ਰੂਰੀ ਹੁੰਦਾ ਹੈ।

ਇੰਝ ਕਰਵਾਓ ਆਧਾਰ ਲਈ ਰਜਿਸਟ੍ਰੇਸ਼ਨ

  • UIDAI ਦੀ ਵੈੱਬਸਾਈਟ 'ਤੇ ਜਾ ਕੇ ਆਧਾਰ ਕਾਰਡ ਰਜਿਸਟ੍ਰੇਸ਼ਨ ਦੇ ਲਿੰਕ 'ਤੇ ਕਲਿੱਕ ਕਰੋ।
  • ਫਾਰਮ ਡਾਊਨਲੋਡ ਕਰਨ ਤੋਂ ਬਾਅਦ ਉਸ ਵਿਚ ਬੱਚੇ ਦਾ ਨਾਂ, ਆਪਣਾ ਮੋਬਾਈਲ ਨੰਬਰ, ਈ-ਮੇਲ, ਪਤਾ ਆਦਿ ਭਰੋ।
  • ਇਸ ਤੋਂ ਬਾਅਦ ਤੁਹਾਨੂੰ ਆਧਾਰ ਕਾਰਡ ਕੇਂਦਰ ਲਈ ਅਪੁਆਇੰਟਮੈਂਟ ਮਿਲੇਗੀ।
  • ਤੁਸੀਂ ਤੈਅ ਦਿਨ ਤੇ ਸਮੇਂ 'ਤੇ ਆਧਾਰ 'ਤੇ ਐਨਰੋਲਮੈਂਟ ਸੈਂਟਰ 'ਤੇ ਸਾਰੇ ਜ਼ਰੂਰੀ ਦਸਤਾਵੇਜ਼ ਲੈ ਜਾਓ।
  • ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ
  • ਬੱਚਿਆਂ ਦੇ ਆਧਾਰ ਬਾਰੇ ਵਧੇਰੇ ਜਾਣਕਾਰੀ ਤੇ ਅਪੁਆਇੰਟਮੈਂਟ ਲਈ https://ask.uidai.gov.in/ 'ਤੇ ਵਿਜ਼ਿਟ ਕਰ ਸਕਦੇ ਹੋ।

Posted By: Seema Anand