ਨਵੀਂ ਦਿੱਲੀ (ਏਜੰਸੀ) : ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ WhatsApp ’ਤੇ ਗਰੁੱਪਾਂ ਲਈ ਦੋ ਨਵੇਂ ਅਪਡੇਟਸ ਦਾ ਐਲਾਨ ਕੀਤਾ ਹੈ। ਦੁਨੀਆ ਭਰ ’ਚ ਆਉਣ ਵਾਲੇ ਕੁਝ ਹਫ਼ਤਿਆਂ ’ਚ ਆਉਣ ਵਾਲੇ ਇਨ੍ਹਾਂ ਫੀਚਰਜ਼ ’ਚ ਐਡਮਿਨਜ਼ ਨੂੰ ਕੰਟਰੋਲ ਦੇ ਨਵੇਂ ਅਧਿਕਾਰ ਮਿਲਣਗੇ ਅਤੇ ਲੋਕ ਵੱਖ-ਵੱਖ ਗਰੁੱਪਾਂ ’ਚ ਸਮਾਨ ਲੋਕਾਂ ਨੂੰ ਆਸਾਨੀ ਨਾਲ ਦੇਖ ਸਕਣਗੇ। ਵ੍ਹਟਸਐਪ ਨੇ ਕੁਝ ਦਿਨ ਪਹਿਲਾਂ ਹੀ ਕਮਿਊਨਿਟੀਜ਼ ਨਾਂ ਨਾਲ ਇਕ ਫੀਚਰ ਲਾਂਚ ਕੀਤਾ ਸੀ, ਜਿਸ ’ਚ ਵੱਡੇ ਅਤੇ ਜ਼ਿਆਦਾ ਡਿਸਕਸ਼ਨ ਗਰੁੱਪ ਬਣਾਉਣਾ ਸੰਭਵ ਹੋਇਆ ਹੈ। ਕੰਪਨੀ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਕਮਿਊਨਿਟੀਜ਼ ਨੂੰ ਲਾਂਚ ਕੀਤਾ ਸੀ ਤਾਂ ਕਿ ਲੋਕਾਂ ਨੂੰ ਆਪਣੇ ਗਰੁੱਪਾਂ ਤੋਂ ਜ਼ਿਆਦਾ ਲਾਭ ਉਠਾਉਣ ’ਚ ਮਦਦ ਮਿਲੇ। ਇਸ ਦੀ ਲਾਂਚਿੰਗ ਤੋਂ ਬਾਅਦ ਹੀ ਅਸੀਂ ਐਡਮਿਨਜ਼ ਤੇ ਯੂਜ਼ਰਜ਼ ਲਈ ਹੋਰ ਟੂਲਜ਼ ਬਣਾਉਣਾ ਚਾਹੁੰਦੇ ਸਨ। ਐਡਮਿਨਜ਼ ਲਈ ਗਰੁੱਪ ਨੂੰ ਜ਼ਿਆਦਾ ਮੈਨੇਜਬਲ ਬਣਾਉਣ ਅਤੇ ਹਰ ਕਿਸੇ ਲਈ ਨੈਵੀਗੇਸ਼ਨ ਨੂੰ ਆਸਾਨ ਬਣਾਉਣ ਲਈ ਅਸੀਂ ਜੋ ਤਬਦੀਲੀਆਂ ਕੀਤੀਆਂ ਹਨ, ਉਨ੍ਹਾਂ ਦੇ ਐਲਾਨ ’ਤੇ ਅਸੀਂ ਉਤਸ਼ਾਹਿਤ ਹਾਂ।

Posted By: Seema Anand