Technology news ਜੇਐੱਨਐੱਨ, ਨਵੀਂ ਦਿੱਲੀ : Twitter Verification ਪ੍ਰੋਗਰਾਮ ਦੀ ਤਿੰਨ ਸਾਲ ਬਾਅਦ ਵਾਪਸੀ ਹੋ ਰਹੀ ਹੈ। ਇਸ ਪਬਲਿਕ ਵੈਰੀਫਿਕੇਸ਼ਨ ਪ੍ਰੋਗਰਾਮ ਨੂੰ ਸਾਲ 2017 'ਚ ਬੰਦ ਕਰ ਦਿੱਤਾ ਗਿਆ ਸੀ, ਜਦ Twitter 'ਤੇ ਗ਼ਲਤ ਤਰੀਕੇ ਨਾਲ ਬਲੂ ਟਿਕ ਚੈੱਕਮਾਰਕ ਬੈਜ ਦੇਣ ਦੇ ਦੋਸ਼ ਲਗਾਏ ਸੀ। ਹਾਲਾਂਕਿ Twitter ਦੁਬਾਰਾ ਤੋਂ ਸਾਲ 2021 ਤੋਂ ਬਲੂ ਟਿਕ ਬੈਜ ਲਈ ਵੈਰੀਫਿਕੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ। ਹੁਣ ਲੋਕ ਬਲੂ ਟਿਕ ਲਈ ਦੁਬਾਰਾ ਤੋਂ ਰਿਕਵੈਸਟ ਕਰ ਸਕਣਗੇ।

ਕੰਪਨੀ ਲੈ ਰਹੀ ਫੀਡਬੈਕ

ਮਾਈਕ੍ਰੋ ਬਲਾਗਿੰਗ ਵੈੱਬਸਾਈਟ Twitter ਸਾਲ 2021 ਤੋਂ ਆਪਣਾ ਵੈਰੀਫਿਕੇਸ਼ਨ ਪ੍ਰੋਗਰਾਮ ਸ਼ੁਰੂ ਕਰੇਗੀ। ਇਸ ਤੋਂ ਪਹਿਲਾਂ ਕੰਪਨੀ ਵੈਰੀਫਿਕੇਸ਼ਨ ਨੂੰ ਲੈ ਕੇ ਪਬਲਿਕ ਫੀਡਬੈਕ ਲੈ ਰਹੀ ਹੈ। ਜਿਸ ਦੀ ਆਖਰੀ ਤਰੀਕ 8 ਦਸੰਬਰ ਹੈ। ਇਸ ਲਈ ਕੰਪਨੀ ਨੇ #VerifcationFeedback ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਟਵੀਟ ਕਰਕੇ ਲੋਕ ਵੈਰੀਫਿਕੇਸ਼ਨ ਪਾਲਿਸੀ 'ਤੇ ਆਪਣਾ ਸੁਝਾਵ ਦੇ ਸਕਣਗੇ।

ਕੰਪਨੀ ਜਾਰੀ ਕਰੇਗੀ ਨਵੀਂ ਗਾਈਡਲਾਈਨ

Twitter ਪਿਛਲੇ ਤਿੰਨ ਸਾਲ ਤੋਂ ਖੁਦ ਹੀ ਪਬਲਿਕ ਅਕਾਊਂਟ ਨੂੰ ਵੈਰੀਫਿਕੇਸ਼ਨ ਕਰ ਰਿਹਾ ਸੀ। ਮਤਲਬ ਆਮ ਪਬਲਿਕ ਦੀ ਬਲੂ ਟਿਕ ਦੀ ਰਿਕਵੈਸਟ ਨੂੰ ਹੋਲਡ ਕਰਕੇ ਰੱਖਿਆ ਸੀ। ਪਰ Twitter ਵੈਰੀਫਿਕੇਸ਼ਨ ਪ੍ਰੋਗਰਾਮ ਦੁਬਾਰਾ ਤੋਂ ਨਵੀਂ ਗਾਈਡਲਾਈਨ ਦੇ ਨਾਲ ਵਾਪਸੀ ਕਰ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੀਂ ਗਾਈਡਲਾਈਨ ਕਾਫੀ ਸਖ਼ਤ ਹੋਵੇਗੀ। ਨਾਲ ਹੀ ਗਾਈਡਲਾਈਨ ਦਾ ਉਲੰਘਣ ਕਰਨ 'ਤੇ ਬਲੂ ਟਿਕ ਹਟਾਉਣ ਦੀ ਵੀ ਵਿਵਸਥਾ ਹੋਵੇਗੀ। ਬਲੂ ਟਿਕ ਹਟਾਉਣ ਲਈ ਕੰਪਨੀ ਕਈ ਨਵੇਂ ਨਿਯਮ ਤੇ ਸ਼ਰਤਾਂ ਜੁੜੀਆਂ ਹਨ।

ਹੋਰ ਫੀਚਰਜ਼ 'ਤੇ ਹੋ ਰਿਹਾ ਕੰਮ

Twitter ਦੇ ਬਲੂ ਟਿਕ ਹਾਸਲ ਕਰਨ ਤੇ ਹਟਾਉਣ ਨੂੰ ਲੈ ਕੇ ਕਈ ਸਾਰੇ ਨਿਯਮਾਂ 'ਚ ਬਦਲਾਅ ਕੀਤਾ ਜਾਵੇਗਾ। ਨਾਲ ਹੀ ਸਾਲ 2021 ਤਕ Twitter ਨਾਲ ਜੁੜੇ ਹੋਰ ਨਿਯਮਾਂ 'ਚ ਬਦਲਾਅ ਹੋਵੇਗਾ। ਇਸ 'ਚ ਟਵਿੱਟਰ ਦੀ ਲੇਬਲਿੰਗ ਵਰਗੇ ਫੀਚਰ ਸ਼ਾਮਲ ਹਨ। ਨਾਲ ਹੀ ਟਵਿੱਟਰ ਅਕਾਊਂਟ ਨੂੰ ਕਈ ਭਾਗਾਂ 'ਚ ਵੰਡਿਆ ਜਾ ਸਕਦਾ ਹੈ। ਇਸ ਨਾਲ ਟਵਿੱਟਰ 'ਤੇ ਲੋਕਾਂ ਨੂੰ ਸਰਚ ਕਰਨ 'ਚ ਆਸਾਨੀ ਹੋ ਜਾਵੇਗੀ। Twitter ਵੱਲੋ ਪ੍ਰੋਫਾਈਲ ਟਾਈਪ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਜਲਦ ਹੀ ਟਵਿੱਟਰ ਅਕਾਊਂਟ 'ਚ ਬਲੂ ਟਿਕ ਦੇ ਨਾਲ ਹੀ ਲੈਬਲ ਜਾਂ ਬੈਜ ਜੁੜ ਸਕੇਗਾ।

Posted By: Sarabjeet Kaur