ਜੇਐੱਨਐੱਨ, ਨਵੀਂ ਦਿੱਲੀ : Twitter ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਐਂਡਰਾਇਡ ਸਮਰਾਟਫੋਨ ਲਈ ਨਵਾਂ ਫੀਚਰ Spaces ਲਿਆਵੇਗੀ। ਇਹ ਇਕ ਆਡੀਓ ਚੈਟ ਰੂਮ Clubhouse ਵਰਗਾ ਫੀਚਰ ਹੋਵੇਗਾ। ਸੋਸ਼ਲ ਮੀਡੀਆ ਪਲੇਟਫਾਰਮ Twitter ਪਿਛਲੇ ਕੁਝ ਮਹੀਨੇ ਤੋਂ ਪਬਲਿਕਲੀ Twitter ਦੇ Spaces ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਹਾਲਾਂਕਿ Twitter ਦਾ ਆਡੀਓ ਚੈਟ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਹਾਲਾਂਕਿ Twitter ਦਾ ਆਡੀਓ ਚੈਟ ਫੀਚਰ ਹੁਣ ਤਕ ਸਿਰਫ iOS ਬੈਸਟ ਡਿਵਾਈਸ ਲਈ ਉਪਲਬਧ ਸੀ, ਜਿਸ ਨੂੰ ਐਂਡਰਾਇਡ ਸਮਾਰਟਫੋਨ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਲਾਂਚਿੰਗ ਦੀ ਡੇਟ ਕਨਫਰਮ ਨਹੀਂ

ਹਾਲਾਂਕਿ Twitter ਦਾ Spaces ਫੀਚਰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰ Coming Soon ਦੀ ਆਪਸ਼ਨ ਜ਼ਰੂਰ ਨਜ਼ਰ ਆ ਰਹੀ ਹੈ। ਇਸ ਫੀਚਰ 'ਚ ਲੋਕ ਇਕ-ਦੂਸਰੇ ਨੂੰ ਕੁਨੈਕਟ ਕਰ ਕੇ ਗੱਲਬਾਤ ਕਰ ਸਕਣਗੇ। ਮਤਲਬ Twitter 'ਤੇ ਹੁਣ ਸਿਰਫ ਟੈਕਸਟ ਮੈਸੇਜ ਨਹੀਂ ਬਲਕਿ ਆਡੀਓ ਚੈਟਿੰਗ ਕੀਤੀ ਜਾ ਸਕੇਗੀ। ਇਸ ਦੀ ਬੀਟਾ ਟੈਸਟਿੰਗ ਸ਼ੁਰੂ ਹੋ ਗਈ ਹੈ। ਹਾਲਾਂਕਿ ਐਂਡਰਾਇਡ ਸਮਾਰਟਫੋਨ ਯੂਜ਼ਰ ਇਸ ਫੀਚਰ ਦਾ ਪੂਰੀ ਤਰ੍ਹਾਂ ਲੁਤਫ਼ ਨਹੀਂ ਲੈ ਸਕਣਗੇ। ਮਤਲਬ ਸ਼ੁਰੂਆਤ ਵਿਚ ਐਂਡਰਾਇਡ ਯੂਜ਼ਰ Spaces ਫੀਚਰ 'ਚ ਖੁਦ ਦਾ ਰੂਮ ਨਹੀਂ ਬਣਾ ਸਕਣਗੇ। ਹਾਲਾਂਕਿ ਜੇਕਰ ਕੋਈ ਇਨਵਾਈਟ ਭੇਜਦਾ ਹੈ ਤਾਂ ਉਸ ਨੂੰ ਅਸੈੱਟ ਕਰ ਸਕਣਗੇ।

ਮਿਲੇਗਾ Clubhouse ਵਰਗਾ ਫੀਚਰ

ਦੱਸ ਦੇਈਏ ਕਿ Clubhouse ਦੀ ਪਾਪੂਲੈਰਿਟੀ ਨਾਲ ਮਾਈਕ੍ਰੋਬਲਾਗਿੰਗ ਸਾਈਟ Twitter ਨੂੰ ਕਾਫੀ ਡਰ ਰਿਹਾ ਹੈ ਜਿਸ ਦੇ ਲੱਖਾਂ ਐਕਟਿਵ ਯੂਜ਼ਰਜ਼ ਹਨ। Clubhouse ਨੂੰ ਸਾਲ 2020 'ਚ ਲਾਂਚ ਕੀਤਾ ਗਿਆ ਸੀ। ਇਹ ਇਕ ਆਡੀਓ ਓਨਲੀ ਐਪ ਹੈ ਜਿੱਥੇ ਯੂਜ਼ਰ ਆਪਣਾ ਰੂਮ ਬਣਾ ਸਕਦੇ ਹਨ ਤੇ ਤਮਾਮ ਲੋਕਾਂ ਤੋਂ ਅਲੱਗ-ਅਲੱਗ ਮੁੱਦਿਆਂ 'ਤੇ ਗੱਲਬਾਤ ਕਰ ਸਕਦੇ ਹਨ। ਹਾਲਾਂਕਿ ਇਸ ਦੀ ਕਨਵਰਸੇਸ਼ਨ ਨੂੰ ਰਿਕਾਰਡ ਨਹੀਂ ਕੀਤਾ ਜਾ ਸਕਦਾ, ਪਰ ਲਾਈਵ ਡਿਸਕਸ਼ਨ ਸੁਣੀ ਜਾ ਸਕਦੀ ਹੈ। ਪਿਛਲੇ ਕੁਝ ਮਹੀਨਿਆਂ 'ਚ Clubhouse ਦੀ ਪਾਪੂਲੈਰਿਟੀ 'ਚ ਇਜਾਫ਼ਾ ਦਰਜ ਕੀਤਾ ਗਿਆ ਹੈ, ਜਦੋਂ Elon Musk, Kanye West, Oprah Drake ਤੇ ਬਿਲ ਗੇਟਸ Clubhouse ਦਾ ਇਸਤੇਮਾਲ ਕਰ ਚੁੱਕੇ ਹਨ।

Posted By: Seema Anand