ਨਵੀਂ ਦਿੱਲੀ : ਟਵਿੱਟਰ 'ਤੇ ਐਡਿਟ ਬਟਨ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ, ਪਰ ਹੁਣ ਤਕ ਟਵਿੱਟਰ ਨੇ ਅਜਿਹੇ ਕਿਸੇ ਫੀਚਰ ਸਬੰਧੀ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਇਸੇ ਦੌਰਾਨ ਇਕ ਲੀਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਟਵਿੱਟਰ ਅਨਡੂ ਬਟਨ ਦੀ ਟੈਸਟਿੰਗ ਕਰ ਰਿਹਾ ਹੈ ਜੋ ਕਿ ਟਵੀਟ ਨੂੰ ਐਡਿਟ ਕਰਨ ਵਰਗਾ ਹੀ ਹੈ। ਐਪ ਰਿਸਰਚਰ ਜੇਨ ਮਾਨਚੁਨ ਵੋਂਗ ਨੇ ਟਵੀਟ ਕਰ ਕੇ ਕਿਹਾ ਹੈ ਕਿ ਟਵਿੱਟਰ ਅਨਡੂ ਸੈਂਟ ਬਟਨ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਆ ਜਾਣ ਤੋਂ ਬਾਅਦ ਤੁਸੀਂ ਟਵੀਟ ਦੀ ਗ਼ਲਤੀ ਨੂੰ ਟਵੀਟ ਹੋ ਜਾਣ ਤੋਂ ਬਾਅਦ ਵੀ ਸੁਧਾਰ ਸਕਦੇ ਹੋ। ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਿਕ ਅਨਡੂ ਟਵੀਟ ਲਈ ਵੱਧ ਤੋਂ ਵੱਧ 30 ਸੈਕੰਡ ਦਾ ਸਮਾਂ ਮਿਲੇਗਾ।

ਕਾਬਿਲੇਗ਼ੌਰ ਹੈ ਕਿ ਟਵਿੱਟਰ ਨੇ ਹਾਲ ਹੀ 'ਚ ਸੁਪਰ ਫਾਲੋ ਪੇਮੈਂਟ ਫੀਚਰ ਲਾਂਚ ਕੀਤਾ ਹੈ ਜਿਸ ਵਿਚ ਟਵਿੱਟਰ ਯੂਜ਼ਰਜ਼ ਆਪਣੇ ਫਾਲੋਅਰਜ਼ ਨੂੰ ਜ਼ਿਆਦਾ ਕੰਟੈਂਟ ਦਿਖਾਉਣ ਲਈ ਪੈਸੇ ਲੈ ਸਕਣਗੇ। ਇਸ ਵਿਚ ਬੋਨਸ ਟਵੀਟ, ਕਮਿਊਨਿਟੀ ਗਰੁੱਪ ਤਕ ਪਹੁੰਚ, ਨਿਊਜ਼ਲੈਟਰ ਦੀ ਮੈਂਬਰਸ਼ਿਪ ਆਦਿ ਸ਼ਾਮਲ ਹਨ। ਟਵਿੱਟਰ ਨੇ ਕਿਹਾ ਹੈ ਕਿ ਜਿਹੜੇ ਯੂਜ਼ਰਜ਼ ਕੋਲ ਖਾਸੇ ਫਾਲੋਅਰਜ਼ ਹਨ, ਉਹ ਸੁਪਰ ਫਾਲੋ ਫੀਚਰ ਤਹਿਤ ਆਪਣੇ ਯੂਜ਼ਰਜ਼ ਨੂੰ ਸਪੈਸ਼ਲ ਕੰਟੈਂਟ ਲਈ ਹਰ ਮਹੀਨੇ 4.99 ਡਾਲਰ ਯਾਨੀ ਕਰੀਬ 364 ਰੁਪਏ ਲੈ ਸਕਦੇ ਹਨ।

Posted By: Seema Anand