ਸਾਨ ਫਰਾਂਸਿਕੋ (ਏਜੰਸੀ) : ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਹੁਣ ਆਪਣੇ ਇਕ-ਇਕ ਟਵੀਟ ਦਾ ਹਿਸਾਬ ਰੱਖਣ ਜਾ ਰਿਹਾ ਹੈ। ਇਸ ਲਈ ‘ਟਵੀਟ ਪਰ ਮੰਥ’ ਨਾਂ ਦਾ ਇਕ ਫੀਚਰ ਲਾਂਚ ਕਰਨ ਦੀ ਤਿਆਰੀ ਕੀਤੀ ਗਈ ਹੈ। ਇਸ ਫੀਚਰ ਦੇ ਯੂਜ਼ਰਸ ਇਹ ਜਾਣ ਸਕਣਗੇ ਕਿ ਕਿਸੇ ਇਕ ਮਹੀਨੇ ’ਚ ਕਿੰਨੇ ਟਵੀਟ ਕੀਤੇ ਹਨ। ਇਸ ਫੀਚਰ ਦਾ ਇਕ ਮਹੀਨੇ ਤੋਂ ਪ੍ਰੀਖਣ ਕੀਤਾ ਜਾ ਰਿਹਾ ਹੈ। ਕੁਝ ਯੂਜ਼ਰਸ ਨੇ ਮੰਗਲਵਾਰ ਸਵੇਰੇ ਇਸ ਫੀਚਰ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ। ਫੀਚਰ ਰਾਹੀਂ ਯੂਜ਼ਰਸ ਨੂੰ ਪਤਾ ਲੱਗ ਜਾਵੇਗਾ ਕਿ ਕਿਸ ਅਕਾਊਂਟ ਨੂੰ ਫਾਲੋ ਕਰੀਏ ਤੇ ਕਿਸ ਨੂੰ ਨਹੀਂ। ਫੀਚਰ ਰਾਹੀਂ ਫੋਟੋ, ਵੀਡੀਓ ਤੇ ਜੀਆਈਐੱਫ ਦੀ ਵੀ ਗਿਣਤੀ ਕੀਤੀ ਜਾਵੇਗੀ। 2019 ’ਚ ਆਈ ਇਕ ਰਿਪੋਰਟ ਮੁਤਾਬਕ ਟਵਿੱਟਰ ਦੇ ਦਸ ਫ਼ੀਸਦੀ ਯੂਜ਼ਰਸ ਹੀ 80 ਫ਼ੀਸਦੀ ਟਵੀਟ ਕਰਦੇ ਹਨ। ਇਸ ’ਚ ਇਹ ਵੀ ਦੱਸਿਆ ਗਿਆ ਸੀ ਕਿ ਔਸਤਨ ਯੂਜ਼ਰਸ ਮਹੀਨੇ ’ਚ ਦੋ ਵਾਰ ਹੀ ਟਵੀਟ ਕਰਦੇ ਹਨ।

Posted By: Tejinder Thind