ਜੇਐੱਨਐੱਨ, ਨਵੀਂ ਦਿੱਲੀ/ਰਾਇਟਰਸ : ਸੋਸ਼ਲ ਮੀਡੀਆ ਪਲੇਟਫਾਮ ਵਿਚਾਰ ਵਿਅਕਤ ਕਰਨ ਦਾ ਸਭ ਤੋਂ ਆਸਾਨ ਤੇ ਬਿਹਤਰੀਨ ਤਰੀਕਾ ਮੰਨਿਆ ਜਾਂਦਾ ਹੈ ਪਰ ਕਈ ਵਾਰ ਇਸ ਦਾ ਇਸਤੇਮਾਲ ਗਲਤ ਤਰੀਕੇ ਨਾਲ ਕੀਤੇ ਜਾਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹਾ ਹੀ ਹਾਲ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਇਆ। ਵਾਸ਼ਿੰਗਟਨ 'ਚ ਪਿਛਲੇ ਹਫ਼ਤੇ ਹੋਈ ਹਿੰਸਾ ਤੋਂ ਬਾਅਦ Twitter ਨੇ ਡੋਨਾਲਡ ਟਰੰਪ ਦੇ ਅਧਿਕਾਰਤ Twitter ਅਕਾਊਂਟ ਨੂੰ ਬੰਦ ਕਰ ਦਿੱਤਾ। ਇਸ ਨਾਲ ਹੀ ਕੰਪਨੀ ਨੇ ਇਕੱਠਿਆਂ ਲਗਪਗ 70,000 ਅਕਾਊਂਟ ਨੂੰ ਸਸਪੈਂਡ ਕੀਤਾ ਹੈ।

70,000 ਅਕਾਊਂਟ ਡਿਲੀਟ ਕਰਨ ਦਾ ਕਾਰਨ

ਏਜੰਸੀ ਦੀ ਰਿਪੋਰਟ ਮੁਤਾਬਿਕ Twitter ਨੇ ਇਕੱਠਿਆਂ 70,000 ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਇਨ੍ਹਾਂ ਅਕਾਊਂਟ ਨੂੰ QAnon ਸਮਾਨ ਨੂੰ ਸ਼ੇਅਰ ਕਰਨ ਕਾਰਨ ਮੁੱਅਤਲ ਕੀਤਾ ਗਿਆ। ਪਿਛਲੇ ਹਫ਼ਤੇ ਵਾਸ਼ਿੰਗਟਨ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਅਮਰੀਕੀ ਕੈਪੀਟਲ 'ਚ ਤੁਫ਼ਾਨ ਲਿਆ ਦਿੱਤਾ। ਇਸ ਕਾਰਨ ਹੋਈ ਹਿੰਸਾ ਤੋਂ ਬਾਅਦ ਕੁਝ ਯੂਜ਼ਰਜ਼ QAnon ਸਮਾਗਰੀ ਨੂੰ Twitter 'ਤੇ ਸ਼ੇਅਰ ਕਰ ਰਹੇ ਸਨ ਜਿਸ ਤੋਂ ਬਾਅਦ ਟਵਿੱਟਰ ਨੇ ਉਨ੍ਹਾਂ ਸਾਰੇ ਯੂਜ਼ਰਜ਼ ਦੇ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਹੈ।

Twitter ਨੇ ਆਪਣੇ ਬਲਾਗ ਤੋਂ ਜਾਣਕਾਰੀ ਦਿੱਤੀ ਹੈ ਕਿ, 'ਵਾਸ਼ਿੰਗਟਨ, ਕਿਸੇ ਵੀ ਹਿੰਸਕ ਘਟਨਾਵਾਂ ਤੇ ਨੁਕਸਾਨ ਦੇ ਜੋਖਿਮ 'ਚ ਵਾਧੇ ਨੂੰ ਦੇਖਦਿਆਂ ਅਸੀਂ ਸਥਾਨਕ ਤੌਰ 'ਤੇ ਹਜ਼ਾਰਾਂ ਅਕਾਊਂਟ ਨੂੰ ਮੁਅੱਤਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜੋ ਕਿ ਮੁੱਖ ਰੂਪ ਤੋਂ ਇਹ QAnon ਸਮਾਗਰੀ ਨੂੰ ਸ਼ੇਅਰ ਕਰਨ ਲਈ ਸਮਰਪਿਤ ਸਨ। ਇਸ ਨਾਲ ਹੀ ਕੰਪਨੀ ਨੇ ਕਿਹਾ ਕਿ, ਇਹ ਅਕਾਊਂਟ ਵੱਡੇ ਪੈਮਾਨੇ 'ਤੇ ਹਾਨੀਕਾਰਕ QAnon ਨਾਲ ਜੁੜੇ ਸਮਾਗਰੀ ਨੂੰ ਸ਼ੇਅਰ ਕਰਨ 'ਚ ਜੁਟੇ ਸਨ।'

Posted By: Amita Verma