ਮਲਟੀਮੀਡੀਆ ਡੈਸਕ, ਨਵੀਂ ਦਿੱਲੀ : ਜੇ ਤੁਸੀਂ ਵੀ ਉਨ੍ਹਾਂ ਲੋਕਾਂ ਵਿਚੋਂ ਹੋ ਜੋ ਕਦੇ ਨਾ ਕਦੇ ਆਪਣੇ ਕਿਸੇ ਪੋਸਟ ਜਾਂ ਕੁਮੈਂਟ ਨੂੰ ਲੈ ਕੇ ਟਵਿੱਟਰ 'ਤੇ ਟ੍ਰੋਲ ਹੋਏ ਹਨ ਤਾਂ ਹੁਣ ਅਜਿਹਾ ਨਹੀਂ ਹੋਵੇਗਾ। ਮਾਈਕਰੋਬਲਾਗਿੰਗ ਸਾਈਟ ਟਵਿੱਟਰ ਨੇ ਆਪਣੇ ਲੇਟੈਸਟ ਫੀਚਰ Hide Replies ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਫਿਲਹਾਲ ਇਹ ਫੀਚਰ ਡਿਵੈਲਪਰਸ ਲਈ ਹੀ ਆਇਆ ਹੈ। ਇਹ ਟਵਿੱਟਰ ਵੱਲੋਂ ਚੁੱਕਿਆ ਗਿਆ ਇਕ ਵੱਡਾ ਕਦਮ ਹੈ ਜਿਸ ਦੀ ਮਦਦ ਨਾਲ ਸੋਸ਼ਲ ਮੀਡੀਆ ਟ੍ਰੋਲਿੰਗ 'ਤੇ ਵੀ ਲਗਾਮ ਲਾਉਣ ਵਿਚ ਮਦਦ ਮਿਲੇਗੀ। ਹੁਣ ਤਕ ਇਹ ਫੀਚਰ ਟਵਿੱਟਰ ਦੇ ਆਉਣ ਤੋਂ ਬਾਅਦ ਯੂਜਰ ਆਪਣੀ ਵਾਲ 'ਤੇ ਆਉਣ ਵਾਲੇ ਇਤਰਾਜ਼ਯੋਗ ਜਵਾਬ ਨੂੰ ਲੁਕਾ ਸਕੇਗਾ।

ਇਸ ਅਪਡੇਟ ਤੋਂ ਬਾਅਦ ਹੁਣ ਡਿਵੈਲਪਰਸ ਯੂਜ਼ਰ ਲਈ ਅਜਿਹੇ ਟੂਲਸ ਬਣਾਉਣਗੇ ਜੋ ਟਵਿੱਟਰ 'ਤੇ ਇਤਰਾਜ਼ਯੋਗ ਟਵੀਟਸ ਨੂੰ ਲੁਕਾਉਣ ਵਿਚ ਮਦਦ ਕਰੇਗਾ। ਟਵਿੱਟਰ ਆਪਣੇ ਆਪ ਰਿਪਲਾਏ ਕੀਵਰਡ ਦੀ ਮਦਦ ਨਾਲ ਅਜਿਹੇ ਟਵੀਟਸ ਲੁਕਾਉਂਦਾ ਸੀ ਪਰ ਹੁਣ ਅਜਿਹਾ ਸਪੋਰਟ ਮਿਲੇਗਾ। ਕੰਪਨੀ ਨੇ ਹੁਣ ਤਕ ਕੁਝ ਹੀ ਯੂਜ਼ਰਸ ਦੇ ਨਾਲ ਕੰਮ ਕਰਨ ਬਾਅਦ ਇਸ ਨੂੰ ਬਿਹਤਰ ਕਰਕੇ ਰੋਲ ਆਊਟ ਕਰਨਾ ਸ਼ੁਰੂ ਕੀਤਾ ਹੈ।

ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਵਿਚ ਹੀ ਕੰਪਨੀ ਨੇ ਇਸ ਫੀਚਰ ਨੂੰ ਰੋਲ ਆਊਟ ਕੀਤਾ ਸੀ ਪਰ ਇਸ ਨੂੰ ਯੂਜ਼ਰਸ ਨੇ ਟਾਪਿਕ ਤੋਂ ਵੱਖਰੇ ਹੋਣ ਦੇ ਨਾਲ ਹੀ ਅਜਿਹੇ ਟਵੀਟ ਹਟਾਉਂਦਾ ਸੀ ਜਿਸ ਕਾਰਨ ਚਰਚਾ ਮੁੱਦੇ ਵਿਚ ਬਦਲ ਜਾਂਦੀ ਸੀ। ਉਸ ਸਮੇਂ ਪ੍ਰੋਡਕਟ ਮੈਨੇਜਮੈਂਟ ਦੇ ਹੈਡ ਸੁਜੈਨ ਸ਼ੀ ਨੇ ਕਿਹਾ ਸੀ ਕਿ ਇਸ ਫੀਚਰ ਨੂੰ ਲਿਆਉਣ ਦਾ ਮਕਸਦ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਯੂਜ਼ਰਸ ਨੂੰ ਸੁਰੱਖਿਅਤ ਅਤੇ ਦੋਸਤਾਨਾ ਮਾਹੌਲ ਦੇਣਾ ਹੈ।

ਇਸ ਫੀਚਰ ਦੀ ਮਦਦ ਨਾਲ ਲੁਕਾਏ ਹੋਏ ਇਹ ਜਵਾਬ ਉਥੇ ਨਜ਼ਰ ਆਉਣ ਵਾਲੇ ਇਕ ਗ੍ਰੇਅ ਕਲਰ ਦੇ ਆਈਕਾਨ ਦੀ ਮਦਦ ਨਾਲ ਦੇਖੇ ਜਾ ਸਕਣਗੇ ਪਰ ਇਹ ਮੁੱਖ ਗੱਲਬਾਤ ਦਾ ਹਿੱਸਾ ਨਹੀਂ ਰਹਿਣਗੇ।

Posted By: Tejinder Thind