ਟੈਕ ਡੈਸਕ, ਨਵੀਂ ਦਿੱਲੀ : ਸੋਸ਼ਲ ਨੈਟਵਰਕਿੰਗ ਵੈਬਸਾਈਟ Twitter ਨੇ ਗਲੋਬਲੀ ਆਪਣਾ ਨਵਾਂ ਫੀਚਰ Hide Replies ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਜ਼ਰੀਏ ਉਨ੍ਹਾਂ ਸਾਰੇ ਜਵਾਬਾਂ ਨੂੰ ਲੁਕਾਇਆ ਜਾ ਸਕੇਗਾ ਜੋ ਅਪਮਾਨਜਨਕ ਜਾਂ ਪਰੇਸ਼ਾਨ ਕਰਨ ਵਾਲੇ ਹੁੰਦੇ ਹਨ। ਕੰਪਨੀ ਨੇ ਇਹ ਫੀਚਰ ਰੋਲਆਊਟ ਕਰਕੇ ਯੂਜਰਾਂ ਨੂੰ ਸੁਰੱਖਿਅਤ ਅਤੇ ਸਹਿਜ ਮਹਿਸੁਸ ਕਰਵਾਇਆ ਹੈ। ਅਜਿਹੇ ਵਿਚ ਜੇ ਯੂਜਰ ਦੇ ਕਿਸੇ ਪੋਸਟ 'ਤੇ ਗਲਤ ਜਵਾਬ ਆਉਂਦਾ ਹੈ ਤਾਂ ਉਸ ਉਸ ਨੂੰ ਲੁਕਾ ਸਕਣਗੇ।

ਟਵੀਟਰ ਮੁਤਾਬਕ ਹਾਈਡ ਕੀਤੇ ਗਏ ਰਿਪਲਾਈਜ਼ ਨੂੰ ਗ੍ਰੇ ਆਇਕਨ 'ਤੇ ਕਲਿਕ ਕਰ ਕੇ ਦੇਖਿਆ ਜਾ ਸਕੇਗਾ ਪਰ ਉਹ ਜਵਾਬ ਐਕਟਿਵ ਨਹੀਂ ਰਹਿਣਗੇ। ਇਸ ਤਰ੍ਹਾਂ ਯੂਜ਼ਰਾਂ ਕੋਲ ਆਪਣੇ ਕਿਸੇ ਵੀ ਪੋਸਟ 'ਤੇ ਜ਼ਿਆਦਾ ਕੰਟਰੋਲ ਵੱਧ ਜਾਵੇਗਾ। ਜਿਨ੍ਹਾਂ ਲੋਕਾਂ ਦਾ ਰਿਪਲਾਈ ਹਾਈਡ ਕੀਤਾ ਜਾਵੇਗਾ ਉਹ ਹਾਈਡ ਕੀਤੇ ਜਾਣ ਤੋਂ ਬਾਅਦ ਵੀ ਪੂਰੀ ਕੰਵਰਸੇਸ਼ਨ ਦੇਖ ਸਕਣਗੇ।

ਇਸ ਨੂੰ ਟਵੀਟਰ ਅਤੇ ਇਸ ਦੀ ਮੋਬਾਈਲ ਐਪ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

Posted By: Tejinder Thind