ਨਵੀਂ ਦਿੱਲੀ, ਟੇਕ ਡੈਸਕ : ਮਾਈਕ੍ਰੋ ਬਲਾਗਿੰਗ ਸਾਈਟ Twitter ਨੇ ਜੂਨ 'ਚ ਫਲੀਟ ਫੀਚਰ ਨੂੰ ਟੈਸਟਿੰਗ ਦੇ ਤੌਰ 'ਤੇ ਭਾਰਤ, ਦੱਖਣੀ ਕੋਰੀਆ, ਇਟਲੀ ਤੇ ਬ੍ਰਾਜੀਲ 'ਚ ਜਾਰੀ ਕੀਤਾ ਸੀ। ਹੁਣ ਕੰਪਨੀ ਨੇ ਇਸ ਫੀਚਰ ਨੂੰ ਗਲੋਬਲੀ ਲਾਂਚ ਕਰ ਦਿੱਤਾ ਹੈ। ਯੂਜ਼ਰਜ਼ ਇਸ ਫੀਚਰ ਰਾਹੀਂ ਫੋਟੋ ਤੇ ਵੀਡੀਓ ਪੋਸਟ ਕਰ ਸਕਦੇ ਹਨ ਜੋ 24 ਘੰਟਿਆਂ ਬਾਅਦ ਖੁਦ-ਬ-ਖੁਦ ਗਾਇਬ ਹੋ ਜਾਣਗੇ। ਹਾਲਾਂਕਿ ਕੰਪਨੀ ਵੱਲੋਂ ਹੁਣ ਤਕ ਇਹ ਜਾਣਕਾਰੀ ਸਾਂਝਾ ਨਹੀਂ ਕੀਤਾ ਗਿਆ ਹੈ ਕਿ ਇਸ ਫੀਚਰ ਦੀ ਵਰਤੋਂ ਕਿੰਨੇ ਯੂਜ਼ਰਜ਼ ਕਰ ਰਹੇ ਹਨ।

Twitter ਦੇ ਡਿਜਾਇਨ ਡਾਇਰੈਕਟਰ Joshua Harris ਨੇ ਕਿਹਾ ਹੈ ਕਿ ਅਸੀਂ ਇਹ ਦੇਖਿਆ ਹੈ ਕਿ ਸਾਡੇ ਯੂਜ਼ਰਜ਼ ਆਪਣੇ ਵਿਚਾਰ ਫਲੀਟ ਫੀਚਰ ਰਾਹੀਂ ਦੁਨੀਆ ਨਾਲ ਸਾਂਝਾ ਕਰ ਰਹੇ ਹਨ। ਦੂਜੇ ਪਾਸੇ ਇਹ ਫੀਚਰ ਸਾਡੇ ਸਾਰੇ ਯੂਜ਼ਰਜ਼ ਦੇ ਬਹੁਤ ਕੰਮ ਆ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਅਸੀਂ ਇਸ ਤੋਂ ਇਲਾਵਾ ਇਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੇ ਹਨ ਜਿਸ ਦਾ ਨਾਂ ਆਡੀਓ ਸਪੇਸ ਹੈ। ਇਸ ਫੀਚਰ ਰਾਹੀਂ ਯੂਜ਼ਰਜ਼ ਕਿਸੇ ਵੀ ਵਿਸ਼ੇ 'ਤੇ ਬਹਿਸ ਕਰ ਸਕਣਗੇ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ।

Twitter Fleets ਫੀਚਰ ਯੂਜ਼ਰਜ਼ ਦੁਆਰਾ ਪੋਸਟ ਕੀਤੀ ਗਈ ਫੋਟੋ ਤੇ ਵੀਡੀਓ Fleets ਟਵਿੱਟਰ ਐਪ 'ਚ ਸਭ ਤੋਂ ਉੱਪਰ ਇੰਸਟਾਗ੍ਰਾਮ ਸਟੋਰੀ ਦੀ ਤਰ੍ਹਾਂ ਦਿਖਦੀ ਹੈ। ਫਲੀਟ ਫੀਚਰ ਰਾਹੀਂ ਸ਼ੇਅਰ ਕੀਤੀ ਗਈ ਸਾਰੇ ਫੋਟੋ ਤੇ ਵੀਡੀਓ 24 ਘੰਟਿਆਂ ਬਾਅਦ ਖੁਦ-ਬ-ਖੁਦ ਗਾਇਬ ਹੋ ਜਾਂਦੀ ਹੈ।

Twitter ਦਾ ਨਵਾਂ ਫੀਚਰ

ਜ਼ਿਕਰਯੋਗ ਹੈ ਕਿ ਟਵਿੱਟਰ ਨੇ ਪਿਛਲੇ ਮਹੀਨੇ ਭਾਵ ਨਵੰਬਰ 'ਚ Topics ਫੀਚਰ ਲਾਂਚ ਕੀਤਾ ਸੀ। ਇਹ ਫੀਚਰ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਨੂੰ ਸਪੋਰਟ ਕਰਦਾ ਹੈ। ਨਵਾਂ Topics ਫੀਚਰ ਲੋਕਾਂ ਨੂੰ ਫਾਲੋ ਕਰਨ ਤੇ ਆਪਣੀ ਪਸੰਦੀਦਾ ਫੀਲਡ ਦੇ ਲੋਕਾਂ ਨਾਲ ਵਰਚੂਅਲ ਤਰੀਕੇ ਨਾਲ ਜੁੜਣ 'ਚ ਮਦਦ ਕਰਦਾ ਹੈ। ਇਸ ਨਾਲ ਯੂਜ਼ਰਜ਼ ਨੂੰ ਆਪਣੀ ਟਾਈਮਲਾਈਨ 'ਤੇ ਜ਼ਿਆਦਾ ਤੋਂ ਜ਼ਿਆਦਾ ਬਿਹਤਰ ਕੰਟੈਂਟ ਮਿਲਦਾ ਹੈ।

ਮਤਲਬ ਯੂਜ਼ਰ ਨੂੰ ਆਪਣੇ ਪ੍ਰੋਫੇਸ਼ਨ, ਪਸੰਦ ਤੇ ਪਛਾਣ ਦੇ ਲੋਕਾਂ ਨੂੰ ਇਕ-ਇਕ ਕਰ ਕੇ ਸਰਚ ਤੇ ਫਾਲੋ ਨਹੀਂ ਕਰਨਾ ਪਵੇਗਾ। ਜੇਕਰ ਤੁਸੀਂ ਬਾਲੀਵੁੱਡ ਟਾਪਿਕ ਪਾਓਗੇ ਤਾਂ ਬਾਲੀਵੁੱਡ ਨਾਲ ਜੁੜੇ ਲੋਕਾਂ ਦੇ ਪੇਜ ਤੇ ਅਕਾਊਂਟ ਮਿਲ ਜਾਣਗੇ। ਯੂਜ਼ਰ Twitter 'ਤੇ ਆਪਣੇ ਪਸੰਦੀਦਾ ਬ੍ਰਾਂਡ ਸਪੋਰਟ ਟੀਮ ਤੇ ਸ਼ਹਿਰ ਦਾ ਚੋਣ ਕਰਦਾ ਹੈ ਤਾਂ Twitter ਯੂਜ਼ਰ ਨੂੰ ਉਸੇ ਫੀਲਡ ਦੇ ਟਵੀਟ ਮਿਲਣਗੇ। ਹਿੰਦੀ 'ਚ ਟਾਪਿਕ ਫਾਲੋ ਕਰੋਗੇ ਤਾਂ ਤੁਹਾਨੂੰ ਹਿੰਦੀ 'ਚ ਉਪਲਬਧ ਕਈ ਸਾਰੇ ਟਾਪਿਕ ਤੇ ਅਕਾਊਂਟ ਮਿਲਣਗੇ। ਨਾਲ ਹੀ ਅਕਸਪਰਟ ਤੇ ਫੈਨਜ਼ ਦੇ ਅਕਾਊਂਟ ਦਾ ਸਜੇਸ਼ਨ ਮਿਲੇਗਾ।

Posted By: Ravneet Kaur