ਨਵੀਂ ਦਿੱਲੀ - ਟਵਿੱਟਰ ਦੇ ਸੀਈਓ ਜੈਸ ਡੋਰਸੀ ਤੇ ਸੰਸਦੀ ਕਮੇਟੀ ਦੇ ਉੱਚ ਅਧਿਕਾਰੀ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ । ਸੋਸ਼ਲ ਮੀਡੀਆ ਪਲੈਟਫਾਰਮ ਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਦੇ ਮੁੱਦੇ ਤੇ ਉਨ੍ਹਾਂ ਨੂੰ ਤਲਬ ਕੀਤਾ ਸੀ। ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਦੀ ਪ੍ਰਧਾਨਗੀ ਵਾਲੀ ਸੰਸਦੀ ਕਮੇਟੀ ਨੇ ਇਕ ਫਰਵਰੀ ਨੂੰ ਅਧਿਕਾਰਕ ਪੱਤਰ ਜ਼ਰੀਏ ਟਵਿੱਟਰ ਨੂੰ ਇਕ ਸੰਮਨ ਜਾਰੀ ਕੀਤਾ ਸੀ। ਸੰਸਦੀ ਕਮੇਟੀ ਦੀ ਬੈਠਕ 7 ਫਰਵਰੀ ਨੂੰ ਹੋਣ ਵਾਲੀ ਸੀ, ਪਰ ਬਾਅਦ ਚ ਟਵਿਟਰ ਦੇ ਸੀਈਓ ਤੇ ਸੀਨੀਅਰ ਅਧਿਕਾਰੀਆਂ ਕਰਕੇ ਇਸ ਨੂੰ 11 ਫਰਵਰੀ ਤਕ ਮੁਲਤਵੀ ਕਰ ਦਿੱਤਾ ਗਿਆ।

ਸੂਤਰਾਂ ਦਾ ਕਹਿਣਾ ਹੈ ਕਿ ਟਵਿੱਟਰ ਨੇ ਸੁਣਵਾਈ ਦਾ ਸੰਖੇਪ ਨੋਟਿਸ ਦਾ ਹਵਾਲਾ ਦੇ ਕੇ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ, ਜਦਕਿ ਉਨ੍ਹਾਂ ਨੂੰ ਇੱਥੇ ਪਹੁੰਚਣ ਲਈ 10 ਦਿਨ ਦਾ ਲੰਬਾ ਸਮਾਂ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ 1 ਫਰਵਰੀ ਨੂੰ ਸੰਸਦੀ ਆਈਟੀ ਕਮੇਟੀ ਵੱਲੋਂ ਟਵਿੱਟਰ ਨੂੰ ਭੇਜੇ ਗਏ ਪੱਤਰ ਚ ਸਪਸ਼ਟ ਤੌਰ ਤੋਂ ਕਿਹਾ ਗਿਆ ਸੀ ਕਿ ਸੰਗਠਨ ਦੇ ਮੁਖੀ ਦਾ ਕਮੇਟੀ ਸਾਹਮਣੇ ਪੇਸ਼ ਹੋਣਾ ਜ਼ਰੂਰੀ ਹੈ।

11 ਫਰਵਰੀ ਨੂੰ ਟਵਿਟਰ ਆਈਟੀ ਸਟੈਂਡਿੰਗ ਕਮੇਟੀ ਸਾਹਮਣੇ ਪੱਖਪਾਤ ਦੇ ਦੋਸ਼ਾਂ 'ਤੇ ਆਪਣਾ ਪੱਖ ਰੱਖਣਾ ਸੀ। ਟਵਿੱਟਰ ਤੇ ਬੀਜੇਪੀ ਦੇ ਸਮਰਥਕਾਂ ਨੇ ਦੋਸ਼ ਲਗਾਏ ਸਨ ਕਿ ਇਹ ਦੱਖਣਪੰਥੀ ਵਿਚਾਰਾਂ ਖਿਲਾਫ ਐਕਸ਼ਨ ਲੈਂਦਾ ਹੈ ਤੇ ਜਾਣਬੁਝ ਕੇ ਅਜਿਹੇ ਲੋਕਾਂ ਦੇ ਅਕਾਊਂਟ ਬਲਾਕ ਕਰ ਰਿਹਾ ਹੈ, ਜੋ ਭਾਜਪਾ ਜਾਂ ਰਾਈਟ ਵਿੰਗ ਨਾਲ ਜੁੜੇ ਹਨ। ਟਵਿੱਟਰ ਇੰਡੀਆ ਦੇ ਦਫਤਰ ਦੇ ਸਾਹਮਣੇ ਵੀ ਯੂਥ ਫਾਰ ਸੋਸ਼ਲ ਮੀਡੀਆ ਡੈਮੋਕਰੇਸੀ ਸੰਗਠਨ ਦੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ।

Posted By: Amita Verma