ਜੇਐੱਨਐੱਨ, ਨਵੀਂ ਦਿੱਲੀ : ਦੋਪਹੀਆ ਵਾਹਨ ਨਿਰਮਾਤਾ ਕੰਪਨੀ TVS ਮੋਟਰ ਕੰਪਨੀ ਨੇ ਆਪਣੀ ਨਵੀਂ ਬਾਈਕ ਦਾ ਟੀਜ਼ਰ ਜਾਰੀ ਕੀਤਾ ਹੈ। ਇਸ ਬਾਈਕ ਨੂੰ 6 ਜੁਲਾਈ ਨੂੰ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਕੰਪਨੀ ਨੇ ਫਿਲਹਾਲ ਇਸ ਸੰਬੰਧੀ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੀ ਬਾਈਕ ਇਸ ਸੈਗਮੈਂਟ 'ਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਉਣ ਵਾਲੀ ਬਾਈਕ TVS ਦੀ Zeppelin ਕਰੂਜ਼ਰ ਬਾਈਕ ਹੋ ਸਕਦੀ ਹੈ। ਕੰਪਨੀ ਨੇ ਇਸ ਬਾਈਕ ਨੂੰ ਸਭ ਤੋਂ ਪਹਿਲਾਂ ਆਟੋ ਐਕਸਪੋ 2018 'ਚ ਪੇਸ਼ ਕੀਤਾ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ TVS ਨੇ N-torque ਮਾਡਲ ਪੇਸ਼ ਕੀਤਾ ਸੀ ਅਤੇ ਹੁਣ ਇਕ ਸਾਲ ਬਾਅਦ ਨਵਾਂ ਮਾਡਲ ਲਾਂਚ ਕੀਤਾ ਜਾ ਸਕਦਾ ਹੈ।

ਡਿਜ਼ਾਈਨ ਤੇ ਵਿਸ਼ੇਸ਼ਤਾਵਾਂ

ਆਟੋ ਐਕਸਪੋ ਵਿੱਚ ਦੇਖੇ ਗਏ ਮਾਡਲ ਦੇ ਆਧਾਰ 'ਤੇ, Zeppelin ਨੂੰ ਇੱਕ ਵੱਡਾ ਬਾਲਣ ਟੈਂਕ, ਆਰਾਮਦਾਇਕ ਸਿੰਗਲ ਪੀਸ ਸੀਟ, ਫਰੰਟ ਸੈੱਟ ਫੁੱਟਪੈਗ ਅਤੇ ਇੱਕ ਸਿੱਧੀ ਹੈਂਡਲਬਾਰ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਪ੍ਰੋਡਕਸ਼ਨ ਵਰਜ਼ਨ ਵੇਰੀਐਂਟ 'ਚ ਇਸ ਦਾ ਡਿਜ਼ਾਈਨ ਕਰੂਜ਼ਰ ਵਰਗਾ ਹੀ ਹੋਵੇਗਾ। ਲਾਈਟਿੰਗ ਲਈ ਇਸ 'ਚ LED ਹੈੱਡਲੈਂਪਸ ਅਤੇ LED ਟੇਲਲੈਂਪਸ ਦਿੱਤੇ ਜਾਣਗੇ। ਇਸ ਦੇ ਨਾਲ ਹੀ ਫੀਚਰਸ ਦੀ ਗੱਲ ਕਰੀਏ ਤਾਂ ਕਲਾਊਡ ਕਨੈਕਟੀਵਿਟੀ ਫੀਚਰਸ ਇੰਟੀਗ੍ਰੇਟਿਡ ਐਚਡੀ ਕੈਮਰਾ, ਸਮਾਰਟ ਕੀ, ਡਿਜੀਟਲ ਇੰਸਟਰੂਮੈਂਟ ਕਲਸਟਰ ਦੇ ਨਾਲ ਦਿੱਤੇ ਜਾ ਸਕਦੇ ਹਨ।

ਦਿੱਤੀ ਜਾ ਸਕਦੀ ਹੈ ਪਾਵਰਟ੍ਰੇਨ

Zeppelin ਕੰਸੈਪਟ ਬਾਈਕ 220cc ਸਿੰਗਲ-ਸਿਲੰਡਰ, ਆਇਲ-ਕੂਲਡ, ਫਿਊਲ-ਇੰਜੈਕਟਿਡ ਇੰਜਣ ਦੁਆਰਾ ਸੰਚਾਲਿਤ ਹੈ ਜੋ 8,500rpm 'ਤੇ 20hp ਦੀ ਪਾਵਰ ਅਤੇ 7,000rpm 'ਤੇ 18.5Nm ਦਾ ਟਾਰਕ ਜਨਰੇਟ ਕਰਦੀ ਹੈ। ਇਹ ਇੰਜਣ ISG ਮੋਟਰ ਅਤੇ ਇੱਕ ਈ-ਬੂਸਟ ਤਕਨੀਕ ਨਾਲ ਆਉਂਦਾ ਹੈ। ਨਾਲ ਹੀ, ਇਸ ਵਿੱਚ ਇੱਕ 1.2 kW ਬੈਟਰੀ ਪੈਕ ਸ਼ਾਮਲ ਕੀਤਾ ਗਿਆ ਹੈ, ਜੋ ਕਿ 48 V Lithium-Im ਬੈਟਰੀ ਨਾਲ ਲੈਸ ਹੈ। ਇਸ ਬੈਟਰੀ ਕਾਰਨ ਇਹ 20 ਫੀਸਦੀ ਜ਼ਿਆਦਾ ਟਾਰਕ ਜਨਰੇਟ ਕਰਦੀ ਹੈ। ਇਸ ਦੀ ਟਾਪ ਸਪੀਡ ਦੀ ਗੱਲ ਕਰੀਏ ਤਾਂ ਇਹ 130 kmph ਦੀ ਟਾਪ ਸਪੀਡ ਦੇ ਸਕਦੀ ਹੈ।

Posted By: Jaswinder Duhra