ਵਾਸ਼ਿੰਗਟਨ, ਪ੍ਰੇਟ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਟਿਕਟਾਕ ਨੂੰ ਕਿਸੇ ਅਮਰੀਕੀ ਕੰਪਨੀ ਨੂੰ ਵੇਚਣ ਦੇ ਸਮਝੋਤੇ 'ਚ ਅਮਰੀਕਾ ਨੂੰ ਪੂਰੀ ਸੁਰੱਖਿਆ ਤੇ ਵੱਡਾ ਲਾਭ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਚੀਨ ਦੇ ਹਰਮਨਪਿਆਰੇ ਐਪ ਦੇ ਅਮਰੀਕਾ 'ਚ ਕੰਮ ਕਰਨਾ ਜਾਰੀ ਰੱਖਣ ਲਈ ਕਿਸੇ ਅਮਰੀਕੀ ਕੰਪਨੀ ਦੇ ਨਾਲ ਕਰਾਰ ਕਰਨ 15 ਸਤੰਬਰ ਦੇ ਸਮੇਂ 'ਤੇ ਜ਼ੋਰ ਦਿੰਦੇ ਹੋਏ ਇਹ ਗੱਲ ਕਹੀ। ਦੱਸ ਦਈਏ ਕਿ ਟਿਕਟਾਕ ਦੇ ਅਮਰੀਕੀ ਕਾਰੋਬਾਰ ਨੂੰ ਖ਼ਰੀਦਣ ਲਈ ਮਾਈਕ੍ਰੋਸਾਫਟ ਗੱਲਬਾਤ ਕਰ ਰਹੀ ਹੈ।

ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨੂੰ ਕਿਹਾ, ਅਸੀਂ 15 ਸਤੰਬਰ ਦਾ ਸਮਾਂ ਤੈਅ ਕੀਤਾ ਹੈ। ਇੱਥੋ ਤਕ ਮੈਨੂੰ ਪਤਾ ਹੈ ਕਿ ਮਾਈਕ੍ਰੋਸਾਫਟ ਗੱਲਬਾਤ ਕਰ ਰਹੀ ਹੈ ਤੇ ਕੁਝ ਅਨੇਕਾਂ ਕੰਪਨੀਆਂ ਵੀ ਇਸ ਲਾਈਨ 'ਚ ਹੈ। ਅਮਰੀਕੀ ਰਾਜਕੋਸ਼ ਨੂੰ ਇਸ ਸੌਦੇ ਨਾਲ ਕੁਝ ਹਾਸਲ ਹੋਣਾ ਚਾਹੀਦਾ ਹੈ। ਬਹੁਤ ਵੱਡਾ ਫਾਇਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੂਰੀ ਤਰ੍ਹਾਂ ਸੁਰੱਖਿਆ ਚਾਹੀਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਜਾਣਕਾਰੀ ਚੀਨ ਜਾਵੇ ਜੋ ਅਜੇ ਤਕ ਅਸੀਂ ਦੇਖ ਰਹੇ ਹਾਂ। ਟਰੰਪ ਅਮਰੀਕੀ ਕੰਪਨੀ ਬਾਈਟਡਾਂਸ ਲਿਮਟਿਡ ਮਾਲਕੀਅਤ ਵਾਲੇ ਐਪ ਟਿਕਟਾਕ 'ਤੇ ਅਮਰੀਕੀਆਂ ਦੀ ਨਿੱਜੀ ਸੂਚਨਾ ਇਕੱਠੀ ਕਰਨ ਦਾ ਦੋਸ਼ ਲਗਾ ਰਹੇ ਹਨ।

ਟਿਕਟਾਕ ਤੇ ਉਨ੍ਹਾਂ ਦੇ ਮੁਲਾਜ਼ਮ ਟਰੰਪ ਪ੍ਰਸ਼ਾਸਨ ਨਾਲ ਦੋ-ਦੋ ਹੱਖ ਕਰਨ ਦੀ ਤਿਆਰੀ 'ਚ

ਟਿਕਟਾਕ ਤੇ ਉਨ੍ਹਾਂ ਦੇ ਅਮਰੀਕੀ ਮੁਲਾਜ਼ਮ ਟਰੰਪ ਪ੍ਰਸ਼ਾਸਨ ਦੁਆਰਾ ਵੀਡੀਓ ਐਪ 'ਤੇ ਪਾਬੰਦੀਆਂ ਲਾਗਉਣ ਦੇ ਮੁੱਦੇ ਨੂੰ ਅਦਾਲਤ 'ਚ ਲੈ ਕੇ ਜਾਣ ਦੀ ਯੋਜਨਾ ਬਣਾ ਰਹੇ ਹਨ। ਇਕ ਮੁਕੱਦਮੇ ਦੀ ਤਿਆਰੀ ਕਰ ਰਹੇ ਮੁਲਾਜ਼ਮਾਂ ਦੇ ਵਕੀਲ ਮਾਈਕ ਗਾਡਵਿਨ ਨੇ ਕਿਹਾ ਕਿ ਮੁਲਾਜ਼ਮਾਂ ਦੁਆਰਾ ਟਰੰਪ ਦੇ ਸਰਕਾਰੀ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਐਪ ਦਾ ਮਾਲਿਕਾਨਾ ਹੱਕ ਰੱਖਣ ਵਾਲੀ ਕੰਪਨੀ ਦੇ ਮੁਕੱਦਮੇ ਤੋਂ ਵੱਖ ਹੋਵੇਗੀ। ਟਿਕਟਾਕ ਨਾਲ ਜੁੜੇ ਹੁਕਮ 15 ਸਤੰਬਰ ਤੋਂ ਪ੍ਰਭਾਵਿਤ ਹੋਣਗੇ, ਪਰ ਇਹ ਅਜੇ ਸਾਫ਼ ਨਹੀਂ ਹੈ ਕਿ ਐਪ 10 ਕਰੋੜ ਅਮਰੀਕੀ ਯੂਜ਼ਰਜ਼ ਲਈ ਇਸ ਦਾ ਕੀ ਅਰਥ ਹੋਵੇਗਾ।

ਅਮਰੀਕਾ 'ਚ ਟਿਕਟਾਕ ਦੇ ਯੂਜ਼ਰਜ਼ ਬੱਚੇ ਤੇ ਨੌਜਵਾਨ ਇਸ ਦਾ ਇਸਤੇਮਾਲ ਵੀਡੀਓ ਪਾਉਣ ਤੇ ਦੇਖਣ ਲਈ ਕਰਦੇ ਹਨ। ਗਾਡਵਿਨ ਨੇ ਕਿਹਾ ਕਿ ਹੁਕਮਾਂ 'ਚ ਇਹ ਸਪਸ਼ਟ ਨਹੀਂ ਹੈ ਕਿ ਕਿਉਂ ਇਸ ਨਾਲ ਟਿਕਟਾਕ ਲਈ ਅਮਰੀਕਾ 'ਚ ਆਪਣੇ 1500 ਮੁਲਾਜ਼ਮਾਂ ਨੂੰ ਤਨਖ਼ਾਹ ਦੇਣਾ ਗੈਰਕਾਨੂੰਨੀ ਹੋ ਜਾਵੇਗਾ, ਜਿਸ ਵਜ੍ਹਾ ਨਾਲ ਕੁਝ ਮੁਲਾਜ਼ਮ ਮਦਦ ਲਈ ਉਨ੍ਹਾਂ ਦੇ ਕੋਲ ਆਏ ਹਨ। ਇਹ ਹੁਕਮ ਟਿਕਟਾਕ ਤੇ ਉਨ੍ਹਾਂ ਦੀ ਚੀਨੀ ਮੂਲ ਕੰਪਨੀ ਬਾਈਟਡਾਂਸ ਦੇ ਨਾਲ ਕਿਸੇ ਵਿਅਕਤੀ ਦੁਆਰਾ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ 'ਤੇ ਪਾਬੰਦੀ ਲਗਾਉਣਗੇ। ਗਾਡਵਿਨ ਨੇ ਕਿਹਾ, ਮੁਲਾਜ਼ਮ ਇਸ ਗੱਲ ਨੂੰ ਸਮਝ ਰਹੇ ਹਨ ਕਿ ਉਨ੍ਹਾਂ ਦੀਆਂ ਨੌਕਰੀਆਂ ਖ਼ਤਰੇ 'ਚ ਹਨ।

Posted By: Sarabjeet Kaur