ਜੇਐੱਨਐੱਨ, ਨਵੀਂ ਦਿੱਲ਼ੀ : Truecaller ਨੇ ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਧਿਆਨ 'ਚ ਰੱਖ ਕੇ Covid Hospital Directory ਲਾਂਚ ਕੀਤੀ ਹੈ। ਇਸ ਡਾਇਰੈਕਟਰੀ ਰਾਹੀਂ ਭਾਰਤੀ ਯੂਜ਼ਰਜ਼ ਨੂੰ ਕੋਵਿਡ ਹਸਪਤਾਲ ਦੇ ਟੈਲੀਫੋਨ ਨੰਬਰ ਤੇ ਘਰ ਦਾ ਪਤਾ ਦੀ ਜਾਣਕਾਰੀ ਮਿਲੇਗੀ। ਖ਼ਾਸ ਗੱਲ ਇਹ ਹੈ ਕਿ ਇਸ ਲਈ ਯੂਜ਼ਰਜ਼ ਨੂੰ ਵੱਖ ਤੋਂ ਮੋਬਾਈਲ ਐਪ ਨੂੰ ਡਾਊਨਲੋਡ ਨਹੀਂ ਕਰਨਾ ਪਵੇਗਾ। ਯੂਜ਼ਰਜ਼ Truecaller ਐਪ ਦੇ ਮੈਨਿਊ 'ਚ ਜਾ ਕੇ ਡਾਇਰੈਕਟਰੀ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Truecaller ਦਾ ਕਹਿਣਾ ਹੈ ਕਿ ਕੋਵਿਡ ਡਾਇਰੈਕਟਰੀ 'ਚ ਦੇਸ਼ਭਰ ਦੇ ਕਈ ਸੂਬਿਆਂ ਦੇ ਕੋਵਿਡ ਹਸਪਤਾਲਾਂ ਦੇ ਟੈਲੀਫੋਨ ਨੰਬਰ ਤੇ ਘਰ ਦਾ ਪਤਾ ਹੈ, ਜਿਨ੍ਹਾਂ ਨੂੰ ਸਰਕਾਰ ਦੇ ਡੇਟਾਬੇਸਸ ਤੋਂ ਲਿਆ ਗਿਆ ਹੈ। ਹਾਲਾਂਕਿ, ਇਸ ਡਾਇਰੈਕਟਰੀ 'ਚ ਯੂਜ਼ਰਜ਼ ਨੂੰ ਹਸਪਤਾਲਾਂ 'ਚ ਬੈੱਡ ਦੀ ਉਪਲਬੱਧਤਾ ਦੀ ਜਾਣਕਾਰੀ ਨਹੀਂ ਮਿਲੇਗੀ।

Truecaller ਇੰਡੀਆ ਦੇ MD ਰਿਸ਼ਿਤ ਝੁਨਝੁਨਵਾਲਾ ਨੇ ਕਿਹਾ ਕਿ ਅਸੀਂ ਭਾਰਤੀ ਯੂਜ਼ਰਜ਼ ਦੀ ਸੁਵਿਧਾ ਲਈ ਡਾਇਰੈਕਟਰੀ ਨੂੰ ਲਾਂਚ ਕੀਤਾ ਹੈ। ਇਸ 'ਚ ਉਨ੍ਹਾਂ ਨੇ ਕੋਵਿਡ ਹਸਪਤਾਲਾਂ ਦੇ ਫੋਨ ਨੰਬਰ ਤੇ ਘਰ ਦੇ ਪਤੇ ਦੀ ਜਾਣਕਾਰੀ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਡਾਇਰੈਕਟਰੀ 'ਤੇ ਕੰਮ ਕਰ ਰਹੇ ਹਾਂ ਤੇ ਇਸ 'ਚ ਜਲਦ ਹੀ ਹੋਰ ਕੋਵਿਡ ਹਸਪਤਾਲਾਂ ਦੇ ਨੰਬਰ ਜੋੜਾਂਗੇ।

ਡਿਸਪਲੇਅ 'ਚ ਦਿਖਾਈ ਦੇਵੇਗਾ ਟੈਕਸਟ

ਜਦੋਂ ਵੀ ਕੋਈ ਕਾਲ ਕਰੇਗਾ ਤਾਂ ਡਿਸਪਲੇਅ 'ਚ ਕਾਲਰ ਦੇ ਨਾਂ ਨਾਲ ਕਾਲ ਦਾ ਕਾਰਨ ਵੀ ਟੈਕਸਟ 'ਚ ਲਿਖਿਆ ਹੋਵੇਗਾ। ਇਹੀ ਉਦੋਂ ਮੁਮਕਿਨ ਹੈ, ਜਦੋਂ ਕਾਲ ਕਰਨ ਵਾਲਾ ਯੂਜ਼ਰ ਫੋਨ ਕਰਨ ਤੋਂ ਪਹਿਲਾਂ ਇਸ ਫੀਚਰ ਨੂੰ ਇਸਤੇਮਾਲ ਕਰੇਗਾ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ Truecaller ਨੇ SMS ਟ੍ਰਾਂਸਲੇਸ਼ਨ ਤੇ Schedule SMS ਫੀਚਰ ਨੂੰ ਜੋੜਿਆ ਸੀ।

Posted By: Amita Verma