ਨਈ ਦੁਨੀਆ : ਤੁਸੀਂ ਅਕਸਰ ਪੜ੍ਹਦੇ ਹੋਵੇਗੇ ਕਿ ਗੂਗਲ ਨੇ ਮਾਲਵੇਅਰ ਕਾਰਨ ਐਪ ਪਲੇਅ ਸਟੋਰ ਤੋਂ ਹਟਾਈ ਜਾਂ ਫਿਰ ਹੈਕਰਜ਼ ਨੇ ਲੋਕਾਂ ਨੂੰ ਲਿੰਕ ਜਾਂ ਕੁਝ ਐਪਸ ਭੇਜ ਕੇ ਉਨ੍ਹਾਂ ਦੇ ਅਕਾਉਂਟ ਹੈਕ ਕਰ ਲਏ। ਦਰਅਸਲ, ਇਹ ਸਭ ਹੁੰਦਾ ਹੈ ਵਾਇਰਸੇਸ ਦੀ ਮਦਦ ਨਾਲ, ਜਿਨ੍ਹਾਂ ਨੂੰ ਹੈਕਰਜ਼ ਤੁਹਾਡੇ ਮੋਬਾਈਲ ਫੋਨ ਜਾਂ ਲੈਪਟਾਪ ’ਚ ਭੇਜਦੇ ਹਨ ਅਤੇ ਫਿਰ ਇਹੀ ਵਾਇਰਸ ਜਾਂ ਮਾਲਵੇਅਰਜ਼ ਤੁਹਾਡੇ ਸਿਸਟਮ ਵਿਚ ਘੁਸ ਕੇ ਉਸ ਨੂੰ ਨਾ ਸਿਰਫ਼ ਬਰਬਾਦ ਕਰਦੇ ਹਨ ਬਲਕਿ ਤੁਹਾਡੀ ਅਹਿਮ ਜਾਣਕਾਰੀ ਵੀ ਚੁਰਾ ਲੈਂਦੇ ਹਨ। Kaspersky Threat Intelligence Portal ਨੇ ਅਜਿਹੇ ਹੀ ਦੁਨੀਆ ਦੇ ਸਭ ਤੋਂ ਖਤਰਨਾਕ ਮਾਲਵੇਅਰਜ਼ ਦੀ ਲਿਸਟ ਬਣਾਈ ਹੈ ਅਤੇ ਉਨ੍ਹਾਂ ਵਿਚੋਂ ਟਾਪ ਤਿੰਨ ਵਿਚ Trojan, Backdoors ਅਤੇ Droppers ਮਾਲਵੇਅਰ ਹਨ।

ਕੈਸਪਰਕੀ ਦੀ ਇਕ ਰਿਪੋਰਟ ਮੁਤਾਬਕ ਗਲੋਬਲ ਪੱਧਰ ’ਤੇ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਟ੍ਰੋਜਨ, ਬੈਕਡੂਰਜ਼ ਅਤੇ ਡੋਪਰਜ਼ ਤਿੰਨ ਮਾਲਵੇਅਰ ਹਨ। ਇਹ ਤਿੰਨ ਮਾਲਵੇਅਰ ਕੰਪਿਊਟਰਜ਼ ’ਤੇ ਹੋਣ ਵਾਲੇ ਸਾਈਬਰ ਹਮਲੇ ਲਈ 72 ਫੀਸਦ ਜ਼ਿੰਮੇਵਾਰ ਹਨ।

ਕੀ ਹੈ ਮਾਲਵੇਅਰ

ਮਾਲਵੇਅਰ ਇਕ ਤਰ੍ਹਾਂ ਦਾ ਸਾਫਟਵੇਅਰ ਪ੍ਰੋਗਰਾਮ ਹੈ ਜੋ ਤੁਹਾਡੇ ਕੰਪਿਊਟਰ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਸਾਫਟਵੇਅਰ ਨੂੰ ਹੈਕਰਜ਼ ਕੰਪਿਊਟਰ ਤੋਂ ਪਰਸਨਲ ਡਾਟਾ ਚੋਰੀ ਕਰਨ ਲਈ ਡਿਜ਼ਾਈਨ ਕਰਦੇ ਹਨ।

ਹੈਕਰਜ਼ ਦੀ ਭਾਸ਼ਾ ਵਿਚ ਮਾਲਵੇਅਰ ਟਰਮ ਦੀ ਵਰਤੋਂ ਵਾਇਰਸ, ਸਪਾਅਵੇਅਰ ਅਤੇ ਵਾਰਮ ਆਦਿ ਲਈ ਕੀਤਾ ਜਾਂਦਾ ਹੈ। ਇਹ ਤਿੰਨੋਂ ਵਾਇਰਸ ਦੇ ਹੀ ਰੂਪ ਹਨ।

ਮਾਲਵੇਅਰ ਆਪਣੀ ਨਿੱਜੀ ਫਾਈਲਾਂ ਤਕ ਪਹੁੰਚ ਕੇ ਉਸ ਨੂੰ ਦੂਜੀ ਕਿਸੇ ਡਿਵਾਇਸ ਵਿਚ ਟਰਾਂਸਫਰ ਕਰ ਸਕਦਾ ਹੈ। ਇਸ ਜ਼ਰੀਏ ਹੈਕਰਜ਼ ਤੁਹਾਡੀਆਂ ਸੂਚਨਾਵਾਂ, ਫੋਟੋਆਂ, ਵੀਡੀਓਜ਼, ਬੈਂਕ ਜਾਂ ਅਕਾਉਂਟ ਨਾਲ ਜੁਡ਼ੀ ਜਾਣਕਾਰੀ ਚੋਰੀ ਕਰ ਸਕਦੇ ਹਨ।

ਜ਼ਿਆਦਾਤਰ ਮਾਮਲਿਆਂ ਵਿਚ ਸਬਮਿਟ ਕੀਤੀ ਗਈ ਹੈਸ਼ੇਸ ਜਾਂ ਅਪਲੋਡ ਕੀਤੀ ਗਈਆਂ ਫਾਈਲਾਂ ਸ਼ੱਕੀ ਟ੍ਰੋਜ਼ਨ ਹੁੰਦੀ ਹੈ, ਬੈਕਸਾਈਡ ਜੋ ਕੀ ਹੈਕਰ ਨੂੰ ਤੁਹਾਡਾ ਕੰਪਿਊਟਰ ਦਾ ਰਿਮੋਟ ਕੰਟਰੋਲ ਦੇ ਦਿੰਦਾ ਹੈ ਅਤੇ ਟ੍ਰੋਜਨ ਡ੍ਰਾਪਰ ਹੈ ਜੋ ਤੁਹਾਡੇ ਸਿਸਟਮ ਵਿਚ ਖਤਰਨਾਕ ਚੀਜ਼ਾਂ ਪਾ ਦਿੰਦਾ ਹੈ।

Posted By: Tejinder Thind