ਨਵੀਂ ਦਿੱਲੀ, ਟੈਕ ਡੈਸਕ :Google ਦਾ ਡਾਟਾ ਰੀਸਟੋਰ ਟੂਲ ਜਲਦੀ ਹੀ ਯੂਜ਼ਰਸ ਨੂੰ ਆਪਣੇ WhatsApp ਚੈਟ ਨੂੰ iOS ਤੋਂ Android ਡਿਵਾਈਸਿਸ ਵਿਚ ਟ੍ਰਾਂਸਫਰ ਕਰਨ ਦੀ ਆਗਿਆ ਦੇ ਸਕਦਾ ਹੈ। ਐਪ ਦਾ ਤਾਜ਼ਾ ਅਪਡੇਟ ਜੋ ਹਾਲ ਹੀ ਵਿਚ Google Play ਸਟੋਰ ਵਿਚ ਸ਼ਾਮਲ ਕੀਤਾ ਗਿਆ ਹੈ ਕਥਿਤ ਤੌਰ 'ਤੇ ਇਕ ਆਈਫੋਨ ਤੋਂ ਇਕ Android ਫੋਨ ਵਿਚ Whatsapp ਚੈਟ ਹਿਸਟ੍ਰੀ ਨੂੰ ਕਾਪੀ ਬਣਾਉਣ ਦਾ ਇਕ ਰੈਂਫਰੈਂਸ ਦਿੰਦਾ ਹੈ। ਡਿਫਾਲਟ ਰੂਪ ਵਿਚ Android ਡਿਵਾਈਸ ਵਿਚ ਮੌਜੂਦ ਡਾਟਾ ਰੀਸਟੋਰ ਟੂਲ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਤੁਸੀਂ ਇਕ ਨਵਾਂ Android ਫੋਨ ਸੈੱਟ ਕਰ ਰਹੇ ਹੁੰਦੇ ਹੋ ਅਤੇ ਆਪਣੇ ਡਾਟੇ ਨੂੰ ਪੁਰਾਣੇ ਡਿਵਾਈਸ ਤੋਂ ਟ੍ਰਾਂਸਫਰ ਕਰਨਾ ਚਾਹੁੰਦੇ ਹੋ। ਹੁਣ ਤਕ, Google ਨੇ Whatsapp ਕ੍ਰਾਸ ਪਲੇਟਫਾਰਮ ਚੈਟ ਟ੍ਰਾਂਸਫਰ ਫੀਚਰ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਗੂਗਲ ਦੇ ਡੇਟਾ ਰੀਸਟੋਰ ਟੂਲ ਨੂੰ ਪਿਛਲੇ ਹਫਤੇ ਗੂਗਲ ਪਲੇ ਸਟੋਰ 'ਤੇ ਇਕ ਸਟੈਂਡ ਅਲੋਨ ਐਪ ਦੇ ਤੌਰ 'ਤੇ ਜਾਰੀ ਕੀਤਾ ਗਿਆ ਸੀ ਤਾਂ ਜੋ ਯੂਜ਼ਰਜ਼ ਕੇਬਲ ਜਾਂ ਕਲਾਉਡ ਬੈਕਅਪ ਦੀ ਵਰਤੋਂ ਕਰਦੇ ਹੋਏ ਡਾਟਾ ਮੁੜ ਪ੍ਰਾਪਤ ਕਰ ਸਕਣ। 9to5Google ਨੇ ਪਾਇਆ ਕਿ ਐਪ ਦੇ ਲੇਟੇਸਟ ਅਪਡੇਟ - ਵਰਜ਼ਨ 1.0.382048734 - ਵਿਚ ਇਸ ਦੇ ਕੋਡ ਵਿਚ ਇਕ ਆਈਫੋਨ ਤੋਂ ਇਕ ਐਂਡਰਾਇਡ ਫੋਨ ਵਿਚ Whatsapp ਚੈਟ ਅਤੇ ਹਿਸਟ੍ਰੀ ਨੂੰ ਕਾਪੀ ਕਰਨ ਦੀ ਰੈਫਰੈਂਸ ਸ਼ਾਮਲ ਹੈ। WhatsApp ਖੋਲ੍ਹਣ ਲਈ ਆਪਣੇ ਆਈਫੋਨ ਨਾਲ QR Code ਨੂੰ ਸਕੈਨ ਕਰੋ, ਫਿਰ ਸਟਾਰਟ ਟੈਪ ਕਰੋ। ਆਪਣੇ ਆਈਫੋਨ ਨੂੰ ਅਨਲਾਕ ਅਤੇ Whatsapp ਨੂੰ ਖੁੱਲਾ ਰੱਖੋ। ਸਕੈਨਿੰਗ ਵਿਚ ਸਮੱਸਿਆ? ਆਪਣੇ ਆਈਫੋਨ 'ਤੇ Whatsapp ਖੋਲ੍ਹੋ, ਫਿਰ ਸੈਟਿੰਗ>ਚੈਟ>ਚੈਟਾਂ ਨੂੰ ਐਂਡਰਾਇਡ 'ਤੇ ਲੈ ਜਾਓ। ਇਸਦਾ ਅਰਥ ਹੈ ਕਿ ਡਾਟਾ ਰੀਸਟੋਰ ਟੂਲ ਐਪ ਇਕ QR Code ਦਿਖਾ ਸਕਦਾ ਹੈ ਜਿਸ ਨੂੰ ਆਈਫੋਨ ਦੁਆਰਾ ਸਕੈਨ ਕਰਨ ਦੀ ਜ਼ਰੂਰਤ ਹੋਵੇਗੀ, ਜੋ ਫਿਰ ਯੂਜ਼ਰਜ਼ ਨੂੰ Whatsapp ਦੀ ਚੈਟ ਮਾਈਗ੍ਰੇਸ਼ਨ ਸੈਟਿੰਗਾਂ 'ਤੇ ਲੈ ਜਾਵੇਗਾ, ਜੋ ਇਸ ਮਹੀਨੇ ਦੇ ਸ਼ੁਰੂ ਵਿਚ WhatsApp ਅਪਡੇਟ ਟਰੈਕਰ WABetaInfo ਦੁਆਰਾ ਰਿਪੋਰਟ ਕੀਤਾ ਗਿਆ ਸੀ। WABetaInfo ਨੇ ਪਾਇਆ ਕਿ ਫੇਸਬੁੱਕ ਦੀ ਮਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪ ਲਈ ਐਂਡਰਾਇਡ ਬੀਟਾ ਆਈਓਐਸ ਤੋਂ ਐਂਡਰਾਇਡ ਵਿਚ ਇਕ ਚੈਟ ਮਾਈਗ੍ਰੇਸ਼ਨ ਦੀ ਟੈਸਟਿੰਗ ਕਰ ਰਿਹਾ ਸੀ। ਉਸ ਸਮੇਂ, ਪ੍ਰਕਿਰਿਆ ਨੂੰ ਦੋ ਡਿਵਾਈਸਿਜ਼ ਦੇ ਵਿਚਕਾਰ ਇਕ ਵਾਇਰਡ ਕੁਨੈਕਸ਼ਨ ਨਾਲ ਦਿਖਾਇਆ ਗਿਆ ਸੀ। Google ਅਤੇ Whatsapp ਦੋਵੇਂ ਸਪੱਸ਼ਟ ਤੌਰ 'ਤੇ ਆਈਓਐਸ ਤੋਂ ਐਂਡਰਾਇਡ' 'ਚ ਚੈਟਾਂ ਟ੍ਰਾਂਸਫਰ ਕਰਨ ਦੇ ਵਧੇਰੇ ਸੁਚੱਜੇ ਢੰਗ ਨਾਲ ਕੰਮ ਕਰ ਰਹੇ ਹਨ, ਇਸ ਸਹੂਲਤ ਦੇ ਜਲਦੀ ਹੀ ਅਧਿਕਾਰਤ ਤੌਰ 'ਤੇ ਪ੍ਰਕਾਸ਼ਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਅਜੇ ਤਕ ਨਾ ਤਾਂ ਗੂਗਲ ਅਤੇ ਨਾ ਹੀ WhatsApp ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ। WhatsApp ਨੇ ਹਾਲ ਹੀ ਵਿਚ ਆਈਫੋਨ ਯੂਜ਼ਰਜ਼ ਲਈ ਆਪਣੇ ਕਾਲਿੰਗ ਇੰਟਰਫੇਸ ਨੂੰ ਅਪਡੇਟ ਕੀਤਾ ਹੈ, ਜਿਸ ਨਾਲ ਲੋਕਾਂ ਨੂੰ ਚੱਲ ਰਹੀ ਕਾਲ ਵਿਚ ਸ਼ਾਮਲ ਕਰਨਾ ਸੌਖਾ ਹੋ ਗਿਆ ਹੈ ਅਤੇ ਗਰੁੱਪ ਕਾਲ ਸ਼ੁਰੂ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਸ਼ਾਮਲ ਕੀਤੀ ਦਾ ਸਕਦਾ ਹੈ। ਇਹ ਨਵਾਂ ਇੰਟਰਫੇਸ ਪਿਛਲੇ ਇਕ ਹਫਤੇ ਵਿਚ ਐਂਡਰਾਇਡ ਯੂਜ਼ਰਜ਼ ਲਈ ਵੀ ਉਪਲਬਧ ਕਰਾਇਆ ਗਿਆ ਹੈ।

Posted By: Ramandeep Kaur