ਨਵੀਂ ਦਿੱਲੀ : ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (TRAI) ਯੂਜ਼ਰਜ਼ ਨੂੰ ਚੈਨਲ ਸਿਲੈਕਟ ਕਰਨ 'ਚ ਪਰੇਸ਼ਾਨੀ ਨਾ ਹੋਵੇ, ਇਸ ਲਈ ਨਵਾਂ ਥਰਡ ਪਾਰਟੀ ਐਪ ਲਿਆਉਣ ਦੀ ਤਿਆਰੀ 'ਚ ਹੈ। ਨਵੇਂ ਕੇਬਲ ਟੀਵੀ ਅਤੇ DTH ਨਿਯਮ ਲਾਗੂ ਹੋਣ ਤੋਂ ਬਾਅਦ, ਯੂਜ਼ਰਜ਼ ਤੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਅਥਾਰਟੀ ਨੇ ਥਰਡ ਪਾਰਟੀ ਐਪ ਡਿਵੈਲਪ ਕਰਨ ਦਾ ਫ਼ੈਸਲਾ ਕੀਤਾ ਹੈ। ਅਥਾਰਟੀ ਸਿਰਫ਼ ਸਰਵਿਸ ਲਈ ਨਵਾਂ ਚੈਨਲ ਸਿਲੈਕਸ਼ਨ ਸਿਸਟਮ ਡਿਵੈਲਪ ਕਰ ਰਹੀ ਹੈ। ਇਸ ਥਰਡ ਪਾਰਟੀ ਐਪ ਰਾਹੀਂ ਯੂਜ਼ਰਜ਼ ਆਸਾਨੀ ਨਾਲ ਚੈਨਲ ਸਿਲੈਕਟ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਫਰਵਰੀ-ਮਾਰਚ 'ਚ ਅਥਾਰਟੀ ਨੇ ਨਵਾਂ ਕੇਬਲ ਟੀਵੀ ਅਤੇ DTH ਨਿਯਮ ਲਾਗੂ ਕੀਤਾ ਹੈ। ਇਸ ਲਈ ਮਾਰਚ 2017 ਤੋਂ ਹੀ ਤਿਆਰੀਆਂ ਚੱਲ ਰਹੀਆਂ ਸਨ।

ਟਰਾਈ ਦੇ ਨਵੇਂ ਕੇਬਲ ਟੀਵੀ ਅਤੇ DTH ਨਿਯਮ ਮੁਤਾਬਿਕ, ਹੁਣ ਯੂਜ਼ਰਜ਼ ਸਿਰਫ਼ ਉਨ੍ਹਾਂ ਹੀ ਚੈਨਲਾਂ ਲਈ ਆਪਰੇਟਰਜ਼ ਨੂੰ ਭੁਗਤਾਨ ਕਰਨਗੇ, ਜੋ ਉਹ ਦੇਖਣਾ ਚਾਹੁੰਦੇ ਹਨ। ਇਸ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਕੇਬਲ ਆਪਰੇਟਰਜ਼ ਅਤੇ DTH ਸਰਵਿਸ ਪ੍ਰੋਵਾਈਡਰਜ਼ ਨੇ ਖਪਤਕਾਰਾਂ ਲਈ ਦੋ ਤਰ੍ਹਾਂ ਦੇ ਆਪਸ਼ਨ ਰੱਖੇ ਹਨ। ਪਹਿਲੇ ਆਪਸ਼ਨ 'ਚ ਸਰਵਿਸ ਪ੍ਰੋਵਾਈਡਰਜ਼ ਨੇ ਆਪਣਾ ਚੈਨਲ ਬੁਕੇ ਪੈਕੇਜ ਪੇਸ਼ ਕੀਤਾ ਹੈ ਜਿਸ ਵਿਚ ਯੂਜ਼ਰਜ਼ ਆਪਣੀ ਪਸੰਦ ਦੇ ਬੁਕੇ ਸਿਲੈਕਟ ਕਰ ਸਕਦੇ ਹਨ। ਇਸ ਵਿਚ ਯੂਜ਼ਰਜ਼ ਨੂੰ ਮੈਂਡੇਟਰੀ ਫ੍ਰੀ ਚੈਨਲਜ਼ ਤੋਂ ਇਲਾਵਾ ਕਈ ਮਸ਼ਹੂਰ ਪੇਡ ਚੈਨਲ ਵੀ ਮਿਲਦੇ ਹਨ। ਉੱਥੇ, a-la-carte ਵਾਂਗ ਯੂਜ਼ਰਜ਼ ਮੈਨੁਅਲੀ ਆਪਣੀ ਪਸੰਦ ਦੇ ਚੈਨਲ ਸਿਲੈਕਟ ਕਰ ਸਕਦੇ ਹਨ।

Posted By: Seema Anand