ਨਵੀਂ ਦਿੱਲੀ : ਟੈਲੀਕਾਮ ਰੈਗੂਲੇਟਰ TRAI ਜਲਦ ਹੀ ਕਰੋੜਾਂ ਕੇਬਲ ਟੀਵੀ ਤੇ DTH ਯੂਜ਼ਰਜ਼ ਨੂੰ ਖੁਸ਼ਖਬਰੀ ਦੇ ਸਕਦਾ ਹੈ। ਜੇ ਤੁਸੀਂ ਵੀ Cable TV ਤੇ DTH ਦੇ ਜ਼ਿਆਦਾ ਬਿੱਲ ਤੋਂ ਪਰੇਸ਼ਾਨ ਹੋ ਤਾਂ ਜਲਦ ਹੀ ਇਸ ਦੇ ਬਿੱਲ ਹੋਰ ਘੱਟ ਕੀਤੇ ਜਾ ਸਕਦੇ ਹਨ। ਟ੍ਰਾਈ ਨੇ ਯੂਜ਼ਰਜ਼ ਵੱਲੋਂ ਮਹਿੰਗੇ ਬਿੱਲ ਦੀ ਮਿਲ ਰਹੀ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਬ੍ਰਾਂਡਕਾਸਟਿੰਗ ਤੇ ਕੇਬਲ ਇੰਡਸਟਰੀ ਟੈਰਿਫ ਦੀ ਦੁਬਾਰਾ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 1 ਫਰਵਰੀ ਨੂੰ ਨਵਾਂ ਕੇਬਲ ਟੀਵੀ ਤੇ DTH ਨਿਯਮ ਲਾਗੂ ਕੀਤਾ ਗਿਆ ਹੈ। ਇਸ 'ਚ ਸਰਵਿਸ ਪ੍ਰੋਵਾਈਡਰਸ RS.130 ਤੋਂ ਜ਼ਿਆਦਾ NCF ਚਾਰਜ ਨਹੀਂ ਕਰ ਸਕਦੇ ਹਨ।

TRAI ਨੇ ਨਵਾਂ ਕੰਸਲਟੇਸ਼ਨ ਪੇਪਰ ਜਾਰੀ ਕੀਤਾ ਹੈ, ਤਾਂ ਜੋ ਬ੍ਰਾਂਡਕਾਸਟਿੰਗ ਤੇ ਟੈਰਿਫ ਨਾਲ ਜੁੜੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕੀਤਾ ਜਾ ਸਕੇ। TRAI ਨੇ ਕੇਬਲ ਟੀਵੀ ਤੇ DTH ਲਈ ਇਸ ਤੋਂ ਪਹਿਲਾਂ ਮਾਰਚ 2017 'ਚ ਨਵਾਂ ਰੇਗਯੂਲੇਟਰੀ ਫਰੇਮਵਰਕ ਨੂੰ ਲਾਗੂ ਕਰਨ ਤੇ ਵਿਸ਼ਲੇਸ਼ਣ ਕਰਨ ਤੋਂ ਬਾਅਦ TRAI ਇਸ ਨਤੀਜ਼ੇ 'ਤੇ ਪਹੁੰਚਿਆ ਕਿ ਨਵੇਂ ਰੈਗੂਲੇਟਰੀ ਫਰੇਮਵਰਕ ਦੇ ਲਾਗੂ ਹੋਣ ਤੋਂ ਬਾਅਦ ਚੈਨਲ ਦੀ ਕੀਮਤਾਂ 'ਚ ਪਾਰਦਰਸ਼ਿਤਾ ਆਈ ਹੈ। ਅਥਾਰਟੀ ਨੇ ਕਿਹਾ ਕਿ ਕਈ ਸਰਵਿਸ ਪ੍ਰੋਵਾਈਡਰਸ ਬੁੱਕ ਤੇ 70 ਫੀਸਦੀ ਤਕ ਦਾ ਡਿਸਕਾਊਂਟ ਆਫਰ ਕਰਦੇ ਹਨ ਜਿਸ ਦੀ ਵਜ੍ਹਾ ਨਾਲ ਯੂਜ਼ਰਜ਼ ਆਪਣੀ ਪਸੰਦ ਦੇ ਚੈਨਲਸ ਨਹੀਂ ਚੁਣ ਸਕਦੇ। TRAI ਨੇ 16 ਅਗਸਤ ਨੂੰ ਕਿਹਾ ਕਿ ਚੈਨਲਸ ਦੇ ਬੁੱਕੇ ਤੇ ਕਾਫੀ ਡਿਸਕਾਊਂਟ ਹੋਣ ਦੀ ਵਜ੍ਹਾ ਨਾਲ ਗਾਹਕਾਂ ਦੀ ਆਜ਼ਾਦੀ ਨਾਲ ਚੈਨਲਸ ਚੁਣਨ 'ਤੇ ਰੋਕ ਲਗ ਰਹੀ ਹੈ।

Posted By: Amita Verma