ਟੈਕ ਡੈਸਕ, ਨਵੀਂ ਦਿੱਲੀ : ਟਰਾਈ ਨੇ ਕੇਬਲ ਟੀਵੀ ਅਤੇ ਡੀਟੀਐੱਚ ਯੂਜਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਪੇਡ ਚੈਨਲਾਂ ਦੀ ਵੱਧੋ ਵੱਧ ਦਰ ਨੂੰ 19 ਰੁਪਏ ਤੋਂ ਘੱਟ ਕਰਕੇ ਰੁਪਏ 12 ਕਰ ਦਿੱਤਾ ਹੈ। ਇਸ ਨਵੇਂ ਐਲਾਨ ਤੋਂ ਬਾਅਦ ਸਰਵਿਸ ਪ੍ਰੋਵਾਇਡਰ ਕਿਸੇ ਵੀ ਚੈਨਲ ਲਈ ਵੱਧੋ ਵੱਧ 12 ਰੁਪਏ ਪ੍ਰਤੀ ਮਹੀਨੇ ਦੇ ਦਰ ਨਾਲ ਚਾਰਜ ਕਰ ਸਕਦੀ ਹੈ। ਸਰਵਿਸ ਪ੍ਰੋਵਾਇਡਰ ਵੱਲੋਂ ਦਿੱਤੇ ਜਾ ਰਹੇ ਚੈਨਲ ਬੁਕੇ ਵਿਚ ਕਿਸੇ ਵੀ ਚੈਨਲ ਨੂੰ ਹੁਣ ਤਕ ਸ਼ਾਮਲ ਕੀਤਾ ਜਾਵੇਗਾ, ਜਦੋਂ ਉਸ ਦੀ ਦਰ 12 ਰੁਪਏ ਜਾਂ ਉਸ ਤੋਂ ਘੱਟ ਜਾਵੇਗਾ।


ਟਰਾਈ ਨੇ ਚੇਅਰਮੈਨ ਆਰ ਐਸ ਸ਼ਰਮਾ ਨੇ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਆਈ ਖ਼ਬਰ ਮੁਤਾਬਕ 1 ਮਾਰਚ ਤੋਂ ਯੂਜਰਾਂ ਨੂੰ 130 ਰੁਪਏ ਵਿਚ 100 ਫਰੀ ਚੈਨਲਸ ਦੀ ਥਾਂ ਹੁਣ 200 ਫਰੀ ਟੂ ਏਅਰ ਚੈਨਲ ਦਿਖਾਏ ਜਾਣਗੇ।

ਅੱਜ ਕੀਤੇ ਇਸ ਐਲਾਨ ਵਿਚ ਟਰਾਈ ਨੇ 12 ਰੁਪਏ ਤੋਂ ਜ਼ਿਆਦਾ ਕੀਮਤ ਵਾਲੇ ਚੈਨਲਾਂ ਨੂੰ ਬੁਕੇ ਲਿਸਟ ਵਿਚੋਂ ਬਾਹਰ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਇਨ੍ਹਾਂ ਚੈਨਲਾਂ ਨੂੰ ਗਾਹਕ ਸਟੈਂਡ ਅਲੋਨ ਦੇ ਤੌਰ 'ਤੇ ਸਸਕ੍ਰਾਈਬ ਕਰ ਸਕਣਗੇ। ਟਰਾਈ ਨੇ ਇਸ ਲਈ ਕੇਬਲ ਅਤੇ ਡੀਟੀਐਚ ਆਪਰੇਟਰਾਂ ਨੂੰ 15 ਜਨਵਰੀ ਤਕ ਵੈਬਸਾਈਟ 'ਤੇ ਜਾਣਕਾਰੀ ਪਾਉਣ ਲਈ ਵੀ ਕਿਹਾ ਹੈ।

Posted By: Tejinder Thind