ਜੇਐੱਨਐੱਨ, ਨਵੀਂ ਦਿੱਲੀ : ਮੋਬਾਈਲ ਨੰਬਰ ਪੋਰਟੇਬਿਲਟੀ (MNP) ਬਾਰੇ ਅਸੀਂ ਸਾਰੇ ਜਾਣਦੇ ਹਾਂ। ਜੇਕਰ ਤੁਸੀਂ ਬਿਨਾਂ ਨੰਬਰ ਬਦਲੇ ਕਿਸੇ ਇਕ ਆਪ੍ਰੇਟਰ ਤੋਂ ਦੂਸਰੇ 'ਚ ਸਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ MNP ਕਰ ਸਕਦੇ ਹੋ। ਇਸ ਸਬੰਧੀ ਬੀਤੇ ਕਾਫ਼ੀ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਹੁਣ ਇਸ ਸਬੰਧੀ ਨਵੇਂ ਨਿਯਮ 11 ਨਵੰਬਰ ਤੋਂ ਜਾਰੀ ਕਰ ਦਿੱਤੇ ਜਾਣਗੇ। ਇਹ ਬਦਲਾਅ ਟੈਲੀਕਾਮ ਸੈਕਟਰ 'ਚ ਸਕਾਰਾਤਮਕ ਬਦਲਾਅ ਲਿਆਉਣਗੇ ਪਰ ਉਦੋਂ ਤਕ ਸਬਸਕ੍ਰਾਈਬਰਜ਼ ਆਪਣਾ ਨੰਬਰ ਕਿਸੇ ਵੀ ਦੂਸਰੇ ਆਪ੍ਰੇਟਰ 'ਚ ਪੋਰਟ ਨਹੀਂ ਕਰ ਸਕਣਗੇ।

11 ਨਵੰਬਰ ਤੋਂ ਪੋਰਟਿੰਗ ਕੋਡ ਕੀਤਾ ਜਾ ਸਕੇਗਾ ਜਨਰੇਟ : MNP ਦੇ ਨਵੇਂ ਨਿਯਮ 11 ਨਵੰਬਰ 2019 ਤੋਂ ਲਾਗੂ ਕਰ ਦਿੱਤੇ ਜਾਣਗੇ। ਅਜਿਹੇ ਵਿਚ ਜੇਕਰ ਯੂਜ਼ਰ 4 ਤੋਂ 10 ਨਵੰਬਰ ਵਿਚਕਾਰ ਆਪਣਾ ਨੰਬਰ ਪੋਰਟ ਕਰਨਾ ਚਾਹੁੰਦੇ ਹਨ ਤਾਂ ਉਹ ਨਹੀਂ ਕਰ ਸਕਣਗੇ। ਇਸ ਦੌਰਾਨ ਯੂਜ਼ਰਜ਼ ਯੂਨੀਕ ਪੋਰਟਿੰਗ ਕੋਡ (UPC) ਜਨਰੇਟ ਨਹੀਂ ਕਰ ਸਕਣਗੇ। ਇਹ ਕੋਡ ਕਿਸੇ ਵੀ ਯੂਜ਼ਰ ਨੂੰ ਬਿਨਾਂ ਨੰਬਰ ਬਦਲੇ ਇਕ ਨੈੱਟਵਰਕ ਤੋਂ ਲੈ ਕੇ ਦੂਸਰੇ ਨੈੱਟਵਰਕ 'ਚ ਪੋਰਟ ਨਹੀਂ ਕਰ ਸਕਣਗੇ।

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 4 ਨਵੰਬਰ ਸ਼ਾਮ 6 ਵਜੇ ਤੋਂ ਲੈ ਕੇ 10 ਨਵੰਬਰ ਰਾਤ 11:59 ਵਜੇ ਤਕ MNP ਸਰਵਿਸ ਦਾ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਯੂਜ਼ਰਜ਼ ਇਸ ਦੌਰਾਨ UPC ਵੀ ਜਨਰੇਟ ਨਹੀਂ ਕਰ ਸਕਣਗੇ। TRAI ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਯੂਜ਼ਰ ਇਸ ਦੌਰਾਨ MNP ਕਰਨਾ ਚਾਹੁੰਦੇ ਹਨ ਤਾਂ ਉਹ ਅੱਜ ਸ਼ਾਮ 6 ਵਜੇ ਤੋਂ ਪਹਿਲਾਂ ਯੂਨੀਕ ਪੋਰਟਿੰਗ ਕੋਡ ਜਨਰੇਟ ਕਰ ਸਕਦੇ ਹਨ।

ਨਵੇਂ TRAI MNP ਨਿਯਮ ਜ਼ਰੀਏ ਪੋਰਟਿੰਗ 'ਚ ਲੱਗੇਗਾ ਘੱਟ ਸਮਾਂ

ਨਵੇਂ ਨਿਯਮਾਂ ਮੁਤਾਬਿਕ, ਕਿਸੇ ਨੰਬਰ ਨੂੰ ਇਕ ਆਪ੍ਰੇਟਰ ਤੋਂ ਦੂਸਰੇ ਆਪ੍ਰੇਟਰ 'ਚ ਪੋਰਟ ਕਰਨ ਲਈ ਪਹਿਲਾਂ ਦੇ ਮੁਕਾਬਲੇ ਘੱਟ ਸਮਾਂ ਲੱਗੇਗਾ। ਮੌਜੂਦਾ ਸਮੇਂ ਨੰਬਰ ਪੋਰਟ ਕਰਨ ਲਈ 7 ਦਿਨਾਂ ਦਾ ਸਮਾਂ ਲੱਗਦਾ ਹੈ ਪਰ ਨਵੇਂ ਨਿਯਮਾਂ ਤਹਿਤ ਇਹ ਸਮਾਂ 2 ਦਿਨ ਹੋ ਜਾਵੇਗਾ। ਜਦਕਿ ਦੋ ਸਰਕਲਜ਼ ਵਿਚਕਾਰ ਪੋਰਟਿੰਗ 'ਚ ਕੁਝ ਦਿਨ ਲੱਗ ਸਕਦੇ ਹਨ। 7 ਦਿਨਾਂ ਦਾ ਸਮਾਂ ਜੇਕਰ 2 ਦਿਨ ਹੋ ਜਾਂਦਾ ਹੈ ਤਾਂ ਟੈਲੀਕਾਮ ਸੈਕਟਰ 'ਚ ਇਹ ਵੱਡੀ ਉਪਲੱਬਧੀ ਹੋਵੇਗੀ।

Posted By: Seema Anand