ਨਈ ਦੁਨੀਆ, ਨਵੀਂ ਦਿੱਲੀ : Telecom Regulatory Authority of India (TRAI) ਨੇ ਵੀਰਵਾਰ ਨੂੰ ਦੇਸ਼ ਭਰ ਦੇ DTH ਅਤੇ ਕੇਬਲ ਯੂਜ਼ਰਜ਼ ਨੂੰ ਸੁਵਿਧਾ ਦਿੰਦੇ ਹੋਏ ਆਪਣੀ ਇਕ ਨਵੀਂ ਐਪ ਪੇਸ਼ ਕੀਤੀ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰਜ਼ ਆਪਣੀ ਪਸੰਦ ਦੇ ਚੈਨਲ ਚੁਣ ਅਤੇ ਹਟਾ ਸਕਦੇ ਹਨ। ਟ੍ਰਾਈ ਨੇ ਇਹ ਐਪ ਲਾਂਚ ਕਰਦੇ ਹੋਏ ਕਿਹਾ ਕਿ ਨਵੇਂ ਨਿਯਮ ਲਾਗੂ ਕੀਤੇ ਜਾਣ ਤੋਂ ਬਾਅਦ ਇਹ ਦੇਖਿਆ ਜਾ ਰਿਹਾ ਸੀ ਕਿ ਗਾਹਕਾਂ ਨੂੰ ਸੇਵਾਵਾਂ ਦੇ ਪੌਰਟਲ 'ਤੇ ਆਪਣੀ ਪਸੰਦ ਦੇ ਚੈਨਲ ਚੁਣਨ ਅਤੇ ਹਟਾਉਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਐਪ Android ਅਤੇ iOS ਯੂਜ਼ਰਜ਼ ਲਈ ਉਪਲੱਬਧ ਹੋਵੇਗੀ ਅਤੇ ਇਸਦੀ ਮਦਦ ਨਾਲ Tata Sky, Dish TV, d2h ਅਤੇ Airtel TV ਜਿਹੇ ਡੀਟੀਐੱਚ ਆਪਰੇਟਰਸ ਅਤੇ Hathway, SITI Networks, In Digital ਅਤੇ Asianet ਕੇਬਲ ਆਪਰੇਟਰਸ ਦੇ ਚੈਨਲਸ ਨੂੰ ਚੁਣ ਅਤੇ ਹਟਾ ਸਕੋਗੇ। ਇਸਤੋਂ ਇਲਾਵਾ ਹੋਰ ਵੀ ਆਪਰੇਟਰਸ ਨੂੰ ਇਸ 'ਚ ਜੋੜਿਆ ਜਾਵੇਗਾ।

ਇਸ ਐਪ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਹ ਸਾਰੇ ਤਰ੍ਹਾਂ ਦੇ ਕੇਬਲ ਅਤੇ ਡੀਟੀਐੱਚ ਆਪਰੇਟਸ ਦੇ ਚੈਨਲ ਚੁਣਨ ਤੇ ਹਟਾਉਣ ਦੀ ਸੁਵਿਧਾ ਇਕ ਹੀ ਥਾਂ ਉਪਲੱਬਧ ਕਰਵਾਏਗਾ। ਅਜਿਹੇ 'ਚ ਯੂਜ਼ਰਜ਼ ਨੂੰ ਅਲੱਗ-ਅਲੱਗ ਐਪਸ ਡਾਊਨਲੋਡ ਨਹੀਂ ਕਰਨੇ ਪੈਣਗੇ।

ਇਸ ਤਰ੍ਹਾਂ ਕਰੇਗਾ ਕੰਮ

ਇਹ ਐਪ ਯੂਜ਼ਰ ਨੂੰ ਰਜਿਸਟਰ ਕਰਨ ਲਈ ਓਟੀਪੀ ਅਧਾਰਿਤ ਵੈਰੀਫੀਕੇਸ਼ਨ ਕਰੇਗਾ। ਇਸਦੇ ਲਈ ਇਹ ਓਟੀਪੀ ਯੂਜ਼ਰਜ਼ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜੇਗਾ। ਜੇਕਰ ਯੂਜ਼ਰ ਦਾ ਨੰਬਰ ਰਜਿਸਟਰ ਨਹੀਂ ਹੈ ਤਾਂ ਉਸਦੇ ਟੀਵੀ ਸਕਰੀਨ 'ਤੇ ਓਟੀਪੀ ਨਜ਼ਰ ਆਵੇਗਾ।

ਇਨ੍ਹਾਂ ਸਟੈਪਸ ਨਾਲ ਚੁਣ ਸਕੋਗੇ ਚੈਨਲ

ਇਸ ਐਪ ਨੂੰ ਯੂਜ਼ ਕਰਨ ਲਈ ਯੂਜ਼ਰ ਨੂੰ ਕੁਝ ਅਲੱਗ ਸਟੈਪਸ ਨੂੰ ਫੋਲੋ ਕਰਨਾ ਹੋਵੇਗਾ। ਅਸੀਂ ਤੁਹਾਨੂੰ ਦੱਸਦੇ ਹਾਂ ਇਸਨੂੰ ਯੂਜ਼ ਕਰਨ ਦੀ ਸਟੈੱਪ ਬਾਏ ਸਟੈੱਪ ਪ੍ਰੋਸੈਸ।

- ਸਭ ਤੋਂ ਪਹਿਲਾਂ ਤੁਹਾਨੂੰ ਇਹ ਐਪ Android ਜਾਂ iOS ਸਟੋਰ ਤੋਂ ਡਾਊਨਲੋਡ ਕਰਨਾ ਹੋਵੇਗਾ।

- ਇਸਤੋਂ ਬਾਅਦ ਲਾਗਿੰਗ ਕਰਨ ਲਈ ਤੁਹਾਨੂੰ ਡੀਟੀਐੱਚ ਅਤੇ ਕੇਬਲ ਆਪਰੇਟਰਸ ਦਾ ਵਿਕੱਲਪ ਨਜ਼ਰ ਆਵੇਗਾ।

- ਇੰਨ੍ਹਾਂ 'ਚੋਂ ਆਪਣੇ ਸਰਵਿਸ ਪ੍ਰੋਵਾਈਡਰ ਨੂੰ ਚੁਣੋ ਅਤੇ ਅੱਗੇ ਵਧੋ।

- ਇਸਤੋਂ ਬਾਅਦ ਤੁਹਾਨੂੰ ਆਪਣਾ ਰਜਿਸਟਰਡ ਮੋਬਾਈਲ ਨੰਬਰ ਜਾਂ ਫਿਰ ਆਪਣੀ ਸਬਸਕ੍ਰਾਈਬਰ ਆਈਡੀ ਜਾਂ ਆਪਣੇ ਸੈੱਟਅਪ ਟਾਪ ਬਾਕਸ ਦਾ ਨੰਬਰ ਪਾਉਣਾ ਹੋਵੇਗਾ।

- ਇਹ ਲਿਖਦੇ ਹੀ ਤੁਹਾਨੂੰ ਫੋਨ ਜਾਂ ਟੀਵੀ ਸਕਰੀਨ 'ਚ ਓਟੀਪੀ ਭੇਜਿਆ ਜਾਵੇਗਾ।

- ਵੈਰੀਫਾਈ ਕਰਨ ਤੋਂ ਬਾਅਦ ਐਪ ਤੁਹਾਨੂੰ ਆਪਣੇ ਅਕਾਊਂਟ 'ਤੇ ਲੈ ਕੇ ਜਾਵੇਗੀ।

- ਇਥੇ ਯੂਜ਼ਰਜ਼ ਆਪਣੀ ਪਸੰਦ ਦੇ ਚੈਨਲਸ ਚੁਣ ਅਤੇ ਹਟਾ ਸਕਦਾ ਹੈ।

Posted By: Ramanjit Kaur