ਨਵੀਂ ਦਿੱਲੀ : ਟੈਲੀਕਾਮ ਰੈਗੂਲੇਟਰੀ ਅਥਾਰਟੀ (TRAI) ਨੇ ਕੇਬਲ ਟੀਵੀ ਲਈ ਨਵੇਂ ਟੈਰਿਫ ਲਾਗੂਕਰਨ ਦੇ ਆਦੇਸ਼ ਦਿੱਤੇ ਸਨ। ਇਸਦੇ ਤਹਿਤ ਕਿਹਾ ਗਿਆ ਸੀ ਕਿ TRAI ਨੇ ਸਾਰੇ ਮਲਟੀ ਸਰਵਿਸ ਆਪਰੇਟਰਾਂ ਅਤੇ ਲੋਕਲ ਕੇਬਲ ਆਪਰੇਟਰਾਂ ਨੂੰ 29 ਦਸੰਬਰ ਤੋਂ ਨਵੇਂ ਟੈਰਿਫ ਲਾਗੂ ਕਰਨ ਦਾ ਆਦੇਸ਼ ਦਿੱਤਾ ਸੀ। ਪਰ ਹੁਣ ਟਰਾਈ ਨੇ ਇਸ ਸਮੇਂਸੀਮਾ ਨੂੰ 31 ਜਨਵਰੀ ਤਕ ਵਧਾ ਦਿੱਤਾ ਹੈ। ਯਾਨੀ ਹੁਣ ਯੁਜ਼ਰਸ 31ਜਨਵਰੀ ਤਕ ਆਪਣਾ ਮਨਪਸੰਦ ਚੈਨਲ ਚੁਣ ਸਕਦੇ ਹਨ।

TRAI ਦੇ ਸਕੱਤਰ ਐੱਸ ਕੇ ਗੁਪਤਾ ਨੇ ਕਿਹਾ ਕਿ TRAI ਨੇ ਸਾਰੇ ਕੇਬਲ ਟੀਵੀ ਸਰਵਿਸ ਪ੍ਰੋਵਾਈਡਰਸ ਨਾਲ ਗੱਲਕੀਤੀ ਜਿਸ ਵਿਚ ਹਰ ਕੋਈ ਨਵੇਂ ਨਿਯਮ ਲਾਗੁ ਕਰਨ 'ਤੇ ਸਹਿਮਤ ਹੋਇਆ। ਪਰ ਸਰਵਿਸ ਪ੍ਰੋਵਾਈਡਰਸ ਨੇ ਯੂਜ਼ਰਸ ਨੂੰ ਆਪਣੇ ਹਿਸਾਬ ਨਾਲ ਚੈਨਲ ਚੁਣਨ ਲਈ ਕੁਝ ਹੋਰ ਸਮਾਂ ਦੇਣ ਦੀ ਗੱਲ ਕਹੀ ਹੈ। ਇਸੇ ਦੇ ਕਾਰਨ ਸਮਾਂ ਸੀਮਾ ਨੂੰ 31 ਜਨਵਰੀ ਤਕ ਵਧਾ ਦਿੱਤਾ ਗਿਆ ਹੈ। TRAI ਨੇ ਕਿਹਾ ਕਿ ਟੀਵੀ ਗਾਈਡ 'ਚ ਹਰ ਚੈਨਲ 'ਤੇ ਉਸਦੇ ਪੈਸੇ ਯਾਨੀ MRP ਲਿਖੀ ਹੋਵੇਗੀ। ਇਸ ਕੀਮਤ ਤੋਂ ਜ਼ਿਆਦਾ ਕੋਈ ਵੀ ਡਿਸਟ੍ਰੀਬਿਊਟਰ ਬ੍ਰਾਡਕਾਸਟਰ ਨਹੀਂ ਲੈ ਸਕਦਾ।

ਜਾਣੋ ਯੂਜ਼ਰਸ ਨੂੰ ਕਿੰਨੀ ਦੇਣੀ ਪਵੇਗੀ ਫੀਸ

ਇਸਦੇ ਤਹਿਤ ਯੂਜ਼ਰਸ ਨੂੰ ਹਰ ਮਹੀਨੇ 100 ਚੈਨਲਾਂ ਲਈ ਵੱਧ ਤੋਂ ਵੱਧ 130 ਰੁਪਏ ਦੇਣੇ ਪੈਣਗੇ। ਉੱਥੇ ਜੇਕਰ ਤੁਸੀਂ 100 ਚੈਨਲ ਤੋਂ ਜ਼ਿਆਦਾ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਰ 25 ਚੈਨਲਾਂ ਲਈ 20 ਰੁਪਏ ਜ਼ਿਆਦਾ ਦੇਣੇ ਪੈਣਗੇ। ਜੇਕਰ ਤੁਸੀਂ ਕੋਈ ਅਜਿਹੇ ਚੈਨਲ ਚੁਣਦੇ ਹੋ ਜਿਸਦੀ ਫੀਸ ਅਲੱਗ ਨਾਲ ਦੇਣੀ ਪਵੇਗੀ ਤਾਂ ਤੁਹਾਨੂੰ ਮੰਥਲੀ ਪੈਕ 'ਚ ਉਹ ਰਾਸ਼ੀ ਜੁੜ ਜਾਵੇਗੀ। ਤੁਹਾਨੂੰ ਦੱਸ ਦਈਏ ਕਿ “R19 ਨੇ ਚੈਨਲਾਂ ਦੀ ਕੀਮਤ 1 ਰੁਪਏ ਤੋਂ 19 ਰੁਪਏ ਦੇ ਵਿਚ ਰੱਖੀ ਹੈ।

ਇਸ ਤੋਂ ਪਹਿਲਾਂ TRAI ਨੇ ਕਿਹਾ ਸੀ ਕਿ ਨਵਾਂ ਮਾਈਗ੍ਰੇਸ਼ਨ ਪਲਾਨ ਲਿਆਂਦਾ ਜਾਵੇਗਾ ਜਿਸ ਨਾਲ ਕੇਬਲ ਟੀਵੀ ਆਪਰੇਟਰਾਂ, ਬ੍ਰਾਡਕਾਸਟਰਾਂ ਅਤੇਗਾਹਕਾਂ ਨੂੰ ਬਦਲਾਅ ਕਰਨ 'ਚ ਆਸਾਨੀ ਹੋਵੇਗੀ। TRAI ਨੇ ਕਿਹਾ ਕਿ ਇਸ ਯੋਜਨਾ ਦੇ ਅਮਲ ਦੇ ਸਮੇਂ ਟੀਵੀ ਸੇਵਾਵਾਂ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਏਗੀ। ਇਹ ਅਮਲ ਚੰਗਾ ਹੋ ਸਕੇ, ਇਸਦੇ ਲਈ ਡਿਟੇਲ ਮਾਈਗ੍ਰੇਸ਼ਨ ਪਲਾਨ 'ਤੇ ਕੰਮ ਕੀਤਾ ਜਾ ਰਿਹਾ ਹੈ।

Posted By: Sukhdev Singh