ਜੇਐੱਨਐੱਨ, ਨਵੀਂ ਦਿੱਲੀ : ਬੀਤੇ ਦਿਨੀਂ ਟੈਲੀਕਾਮ ਸੈਕਟਰ 'ਚ ਕਾਫ਼ੀ ਉਥਲ-ਪੁਥਲ ਦੇਖਣ ਨੂੰ ਮਿਲੀ। IUC ਯਾਨੀ ਇੰਟਰਕੁਨੈਕਟ ਇਸਤੇਮਾਲ ਫੀਸ ਦੀ ਲਾਗਤ ਘਟਾਉਣ ਦਾ ਹਵਾਲਾ ਦਿੰਦੇ ਹੋਏ ਟੈਲੀਕਾਮ ਕੰਪਨੀਆਂ ਨੇ ਮੋਬਾਈਲ ਦੀ ਘੰਟੀ ਵੱਜਣ ਦੀ ਮਿਆਦ ਘਟਾ ਕੇ 25 ਸੈਕੰਡ ਕਰ ਦਿੱਤੀ ਸੀ, ਜੋ ਪਹਿਲਾਂ ਆਮ ਤੌਰ 'ਤੇ 40-45 ਸੈਕੰਡ ਹੁੰਦੀ ਸੀ। ਉੱਥੇ ਹੀ Reliance Jio ਨੇ ਆਪਣਾ ਰਿੰਗ ਟਾਈਮ ਘਟਾ ਕੇ 20 ਸੈਕੰਡ ਕਰਨ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਟੈਲੀਕਾਮ ਕੰਪਨੀਆਂ ਵਿਚਕਾਰ ਕਾਫ਼ੀ ਵਿਵਾਦ ਦੇਖਿਆ ਗਿਆ, ਉੱਥੇ ਹੀ ਹੁਣ ਟਰਾਈ ਨੇ ਸਾਰੇ ਟੈਲੀਕਾਮ ਆਪ੍ਰੇਟਰਜ਼ ਨੂੰ ਝਟਕਾ ਦਿੰਦੇ ਹੋਏ ਫੋਨ ਦੀ ਘੰਟੀ ਲਈ ਮਿਆਦ ਤੈਅ ਕਰ ਦਿੱਤੀ ਹੈ। ਟਰਾਈ ਦੇ ਹੁਕਮ ਤੋਂ ਬਾਅਦ ਹੁਣ ਮੋਬਾਈਲ ਫੋਨ ਦੀ ਘੰਟੀ 30 ਸੈਕੰਡ ਤਕ ਵੱਜੇਗੀ।

ਟਰਾਈ ਦਾ ਰਿੰਗ ਟਾਈਮ ਇਨਕਮਿੰਗ ਤੇ ਆਊਟਗੋਇੰਗ ਦੋਵਾਂ ਕਾਲਜ਼ ਲਈ ਲਾਗੂ ਹੈ। ਟਰਾਈ ਮੁਤਾਬਿਕ ਕਾਲ ਦਾ ਜਵਾਬ ਮਿਲੇ ਜਾਂ ਨਾ ਮਿਲੇ, ਪਰ ਫੋਨ ਦੀ ਘੰਟੀ ਦੀ ਮਿਆਦ ਸਿਰਫ਼ 30 ਸੈਕੰਡ ਹੋਵੇਗੀ। ਇਸ ਤੋਂ ਇਲਾਵਾ ਟਰਾਈ ਨੇ ਲੈਂਡਲਾਈਨ ਲਈ 60 ਸੈਕੰਡ ਦਾ ਸਮਾਂ ਤੈਅ ਕਰ ਦਿੱਤਾ ਹੈ ਯਾਨੀ ਲੈਂਡਲਾਈਨ 'ਤੇ ਸਿਰਫ਼ 60 ਸੈਕੰਡ ਤਕ ਹੀ ਘੰਟੀ ਵੱਜੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ 'ਚ ਲੈਂਡਲਾਈਨ 'ਤੇ ਘੰਟੀ ਵਜਣ ਲਈ ਕੋਈ ਘੱਟੋ-ਘੱਟ ਮਿਆਦ ਤੈਅ ਨਹੀਂ ਸੀ। ਟਰਾਈ ਨੇ ਆਪਰੇਟਰਜ਼ ਨੂੰ ਹਦਾਇਤ ਦਿੰਦਿਆਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਾਲਜ ਰਿਲੀਜ਼ ਮੈਸੇਜ ਨਾ ਮਿਲਣ 'ਤੇ 90 ਸੈਕੰਡ ਤੋਂ ਬਾਅਦ ਅਨਆਂਸਰਡ ਕਾਲਜ ਰਿਲੀਜ਼ ਕਰਨੀ ਲਾਜ਼ਮੀ ਹੋਵੇਗੀ।

ਹੁਣ ਤਕ ਟੈਲੀਕਾਮ ਕੰਪਨੀਆਂ ਕਾਲ ਜੋੜਨ ਦੀ ਫੀਸ ਤੋਂ ਹੋਣ ਵਾਲੀ ਇਨਕਮ ਦਾ ਲਾਭ ਉਠਾਉਣ ਲਈ ਆਪਣੀ ਮਰਜ਼ੀ ਨਾਲ ਹੀ ਫੋਨ 'ਤੇ ਵੱਜਣ ਵਾਲੀ ਘੰਟੀ ਦਾ ਸਮਾਂ ਘਟਾ ਰਹੀਆਂ ਸਨ, ਤਾਂ ਜੋ ਹੋਰ ਨੈੱਟਵਰਕ ਵਾਲੇ ਖ਼ਪਤਕਾਰ ਉਸ ਦੇ ਨੈੱਟਵਰਕ 'ਤੇ ਕਾਲ ਬੈਕ ਕਰਨ ਨੂੰ ਮਜਬੂਰ ਹੋਣ। ਏਅਰਟੈੱਲ ਨੇ ਰਿੰਗ ਟਾਈਮ ਘਟਾ ਕੇ 30 ਸੈਕੰਡ ਕਰ ਦਿੱਤਾ ਸੀ, ਉੱਥੇ ਹੀ ਰਿਲਾਇੰਸ ਜੀਓ ਨੇ ਆਈਯੂਸੀ ਚਾਰਜਿਸ ਤੋਂ ਬਚਣ ਲਈ ਰਿੰਗ ਟਾਈਣ ਦੀ ਮਿਆਦ ਘਟਾ ਕੇ 30 ਸੈਕੰਡ ਕਰ ਦਿੱਤੀ ਸੀ ਜਿਸ ਤੋਂ ਬਾਅਦ ਟੈਲੀਕਾਮ ਸੈਕਟਰ 'ਚ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਸੀ।

Posted By: Seema Anand