ਨਵੀਂ ਦਿੱਲੀ : ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਛੇਤੀ ਹੀ ਇਕ ਅਜਿਹੀ ਸਰਵਿਸ ਲਾਂਚ ਕਰਨ ਦੀ ਤਿਆਰੀ ਵਿਚ ਹੈ ਜਿਸ ਤਹਿਤ ਖਪਤਕਾਰ ਬਿਨਾਂ ਸੈੱਟ ਟਾਪ ਬਾਕਸ ਬਦਲੇ ਆਪਣਾ ਆਪਰੇਟਰ ਬਦਲ ਸਕਣਗੇ। ਇਸ ਦਾ ਮਤਲਬ ਜੇਕਰ ਤੁਸੀਂ ਟਾਟਾ ਸਕਾਈ ਇਸਤੇਮਾਲ ਕਰ ਰਹੇ ਹੋ ਅਤੇ ਤੁਸੀਂ ਏਅਰਟੈੱਲ ਵਿਚ ਸ਼ਿਫਟ ਹੋਣਾ ਹੈ ਤਾਂ ਤੁਹਾਨੂੰ ਸੈੱਟ ਟਾਪ ਬਾਕਸ ਜਾਂ ਛਤਰੀ ਬਦਲਣ ਦੀ ਜ਼ਰੂਰਤ ਨਹੀਂ ਪਵੇਗੀ। TRAI ਮੁਤਾਬਿਕ, ਇਹ ਸਰਵਿਸ ਮੋਬਾਈਲ ਪੋਰਟੇਬਿਲਟੀ ਵਾਂਗ ਕੰਮ ਕਰੇਗੀ। ਖਪਤਕਾਰ ਨੂੰ ਆਪਣਾ ਆਪਰੇਟਰ ਬਦਲਣ ਲਈ ਸਿਰਫ਼ ਸੈੱਟ ਟਾਪ ਬਾਕਸ ਵਿਚ ਲੱਗਣ ਵਾਲਾ ਕਾਰਡ ਬਦਲਣਾ ਪਵੇਗਾ। ਖ਼ਬਰਾਂ ਮੁਤਾਬਿਕ, ਇਹ ਸਰਵਿਸ ਦਸੰਬਰ ਮਹੀਨੇ ਤਕ ਸ਼ੁਰੂ ਕੀਤੀ ਜਾ ਸਕਦੀ ਹੈ।

ਜਾਣੋ TRAI ਦਾ ਕੀ ਹੈ ਕਹਿਣਾ?

TRAI ਦੇ ਚੇਅਰਮੈਨ ਆਰਐੱਸ ਸ਼ਰਮਾ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਅਸੀਂ ਸੈੱਟ ਟਾਪ ਬਾਕਸ 'ਤੇ ਕੰਮ ਕਰ ਰਹੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਪ੍ਰੋਡਕਟ ਵਿਚ ਇੰਟਰਆਪਰੇਬਿਲਟੀ ਦਾ ਵਿਚਾਰ ਬਾਅਦ ਵਿਚ ਨਹੀਂ ਆਉਣਾ ਚਾਹੀਦਾ ਬਲਕਿ ਜਦੋਂ ਪ੍ਰੋਡਕਟ ਨੂੰ ਬਣਾਇਆ ਉਦੋਂ ਹੀ ਇਸ ਉੱਤੇ ਕੰਮ ਹੋਣਾ ਚਾਹੀਦਾ ਸੀ।

ਜਾਣੋ ਕੇਬਲ ਆਪਰੇਟਰਾਂ ਦੇ ਪਲਾਨਾਂ ਦੀ ਡਿਟੇਲ :

TRAI ਨੇ ਜਿਹੜੇ ਨਵੇਂ ਨਿਯਮ ਲਾਗੂ ਕੀਤੇ ਸਨ ਉਨ੍ਹਾਂ ਤੋਂ ਬਾਅਦ ਆਪਰੇਟਰਾਂ ਦੇ ਸਾਰੇ ਮੌਜੂਦਾ ਪਲਾਨ ਗ਼ੈਰ-ਕਾਨੂੰਨੀ ਹਨ। TRAI ਵੱਲੋਂ ਜਾਰੀ ਕੀਤੇ ਗਏ ਫਰੇਮਵਰਕ ਤਹਿਤ ਸਾਰੇ DTH ਅਤੇ ਕੇਬਲ ਆਪਰੇੇਟਰਾਂ ਨੇ ਆਪਣੇ ਖਪਤਕਾਰਾਂ ਲਈ ਨਵੇਂ ਪਲਾਨ ਪੇਸ਼ ਕੀਤੇ ਸਨ। ਇਸੇ ਲੜੀ ਤਹਿਤ Tata Sky ਨੇ ਵੀ ਨਵੇਂ ਪੈਕ ਅਤੇ ਪਲਾਨ ਲਾਂਚ ਕੀਤੇ ਸਨ ਜਿਨ੍ਹਾਂ ਨੂੰ ਖਪਤਕਾਰ ਚੈਨਲ ਸਿਲੈਕਸ਼ਨ ਪ੍ਰੋਸੈੱਸ ਜ਼ਰੀਏ ਸਬਸਕ੍ਰਾਈਬ ਕਰ ਸਕਦੇ ਹਨ। ਇੱਥੇ ਅਸੀਂ ਤੁਹਾਨੂੰ Tata Sky ਵੱਲੋਂ ਪੇਸ਼ ਕੀਤੇ ਗਏ ਸਾਰੇ ਪਲਾਨਜ਼ ਦੀ ਡਿਟੇਲ ਦੇ ਰਹੇ ਹਾਂ।

Tata Sky ਦੇ ਕਿਊਰੇਟਿਡ ਪੈਕ :

Tata Sky ਨੇ ਸ਼ੈਲੀ ਆਧਾਰਤ ਅਤੇ ਖੇਤਰ ਆਧਾਰਤ ਪਲਾਨ ਪੇਸ਼ ਕੀਤੇ ਸਨ। ਕਿਊਰੇਟਿਡ ਪੈਕਸ ਵਿਚ 13 ਕੈਟਾਗਰੀਜ਼ ਹਨ ਜੋ Basic FTA ਪੈਕ ਤੋਂ ਸ਼ੁਰੂ ਹੁੰਦੀ ਹੈ। ਇਸ ਦੀ ਕੀਮਤ ਜ਼ੀਰੋ ਹੈ ਕਿਉਂਕਿ ਇਸ ਵਿਚ 100 ਮੁਫ਼ਤ ਚੈਨਲ ਮੌਜੂਦ ਹਨ। ਹੋਰ ਕੈਟਾਗਰੀ ਦੀ ਗੱਲ ਕਰੀਏ ਤਾਂ ਇਸ ਵਿਚ Pan-India Curated Packs, ਜਿਸ ਵਿਚ 14 ਪਲਾਨ ਸ਼ਾਮਲ ਹਨ। ਇਸ ਵਿਚ 31 ਚੈਨਲਾਂ ਸਮੇਤ ਹਿੰਦੀ ਬਚਤ ਪਲਾਨ 179 ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਸ ਵਿਚ ਸਭ ਤੋਂ ਮਹਿੰਗਾ ਪੈਕ 745 ਰੁਪਏ ਪ੍ਰਤੀ ਮਹੀਨਾ ਹੈ ਜਿਸ ਵਿਚ 134 ਚੈਨਲ ਦਿੱਤੇ ਗਏ ਹਨ। ਇਹ Premium Sports English HD ਤਹਿਤ ਆਉਂਦਾ ਹੈ। ਖਪਤਕਾਰ ਹਰ ਪੈਕ 'ਤੇ ਕਲਿੱਕ ਕਰ ਕੇ ਇਹ ਦੇਖ ਸਕਦੇ ਹਨ ਕਿ ਉਸ ਵਿਚ ਕਿਹੜੇ ਚੈਨਲ ਸ਼ਾਮਲ ਹਨ।

Posted By: Seema Anand