ਜੇਐੱਨਐੱਨ, ਨਵੀਂ ਦਿੱਲੀ : ਟ੍ਰੈਫਿਕ ਨਿਯਮਾਂ ਜਾਂ ਨਵਾਂ ਮੋਟਰ ਵ੍ਹੀਕਲ ਐਕਟ 1 ਸਤੰਬਰ ਤੋਂ ਭਾਰਤ 'ਚ ਲਾਗੂ ਹੋ ਚੁੱਕਿਆ ਹੈ। ਇਸ ਦੇ ਆਉਣ ਤੋਂ ਬਾਅਦ ਟ੍ਰੈਫਿਕ ਨਿਯਮ ਇੰਨੇ ਸਖ਼ਤ ਹੋ ਗਏ ਹਨ ਕਿ ਤੁਸੀਂ ਆਪਣੇ ਹੁਣ ਤਕ ਹਜ਼ਾਰਾਂ ਤੇ ਇੱਥੋਂ ਤਕ ਦੀ ਲੱਖਾਂ ਤਕ ਦੇ ਚਲਾਨ ਕੱਟਣ ਦੀ ਖਬਰ ਸੁਣੀ ਜਾਂ ਪੜ੍ਹੀ ਜ਼ਰੂਰ ਹੋਵੇਗੀ। ਇਸ ਨਵੇਂ ਮੋਟਰ ਵ੍ਹੀਕਲ ਐਕਟ 'ਚ ਜੇ ਤੁਸੀਂ ਡਰਾਈਵ ਕਰਦਿਆਂ ਸਮੇਂ ਮੋਬਾਈਲ 'ਤੇ ਗੱਲ਼ ਕਰਦਿਆਂ ਫੜੇ ਜਾਂਦੇ ਹੋ, ਤਾਂ ਇਸ 'ਤੇ ਜੁਰਮਾਨਾ ਵੱਧ ਗਿਆ ਹੈ। ਇਸ ਲਈ ਤੁਹਾਨੂੰ 5000 ਦਾ ਚਲਾਨ ਹੋ ਸਕਦਾ ਹੈ।

ਕਾਰ ਤਾਂ ਕਾਰ, ਕਈ ਲੋਕ ਤਾਂ ਦੋ ਪਹੀਏ 'ਤੇ ਵੀ ਮੋਬਾਈਲ 'ਤੇ ਗੱਲ ਕਰਨ ਤੋਂ ਬਾਜ਼ ਨਹੀਂ ਆਉਂਦੇ। ਦੱਸ ਦੇਈਏ, ਪੁਰਾਣੇ ਨਿਯਮਾਂ ਮੁਤਾਬਿਕ ਇਸ 'ਤੇ 1000 ਰੁਪਏ ਦਾ ਜੁਰਮਾਨਾ ਲੱਗਦਾ ਸੀ। ਹੁਣ ਇਹ ਵੱਧ ਕੇ 5000 ਰੁਪਏ ਹੋ ਗਿਆ ਹੈ। ਜੇ ਤੁਸੀਂ ਹੈਂਡਫ੍ਰੀ ਜਾਂ ਸਪੀਕਰ 'ਤੇ ਵੀ ਡਰਾਈਵ ਕਰਦਿਆਂ ਸਮੇਂ ਫੋਨ 'ਤੇ ਗੱਲ ਕਰਦਿਆਂ ਫੜੇ ਜਾਂਦੇ ਹੋ, ਤਾਂ ਵੀ ਤੁਹਾਡਾ ਚਲਾਨ ਕੱਟੇਗਾ। ਨਵੇਂ ਐਕਟ 'ਚ ਪਹਿਲਾਂ ਦੇ ਮੁਤਾਬਿਕ ਕਾਫੀ ਸਖ਼ਤੀ ਵਰਤੀ ਗਈ ਹੈ। ਇਹੀ ਕਾਰਨ ਹੈ ਕਿ ਹੁਣ ਲੋਕ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨ ਲੱਗੇ ਹਨ।

ਭਾਰਤ 'ਚ ਆਏ ਦਿਨ ਨਵੇਂ ਨਿਯਮਾਂ ਤੋਂ ਇਲਾਵਾ ਵੀ ਕਈ ਦੇਸ਼ਾਂ ਨੇ ਵੱਖ-ਵੱਖ ਨਿਯਮ ਬਣਾਏ ਹਨ, ਜਿਸ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ, ਪੜ੍ਹੋ ਇਨ੍ਹਾਂ ਦੇ ਬਾਰੇ 'ਚ

- ਹਾਲਾਂਕਿ, ਮੋਬਾਈਲ ਦਾ ਇਸਤੇਮਾਲ ਅਜਿਹੇ ਸਮੇਂ ਕਰਨਾ ਚਾਹੀਦਾ ਜਿੱਥੇ ਤੁਹਾਡਾ ਧਿਆਨ ਨਾ ਭਟਕੇ, ਇਹ ਸਿਰਫ ਭਾਰਤ 'ਚ ਹੀ ਨਹੀਂ ਬਾਹਰ ਦੇ ਕਈ ਦੇਸ਼ਾਂ 'ਚ ਸਮੱਸਿਆ ਦਾ ਕਾਰਨ ਬਣ ਚੁੱਕਿਆ ਹੈ। ਚੱਲਦਿਆਂ-ਚੱਲਦਿਆਂ ਵੀ ਮੋਬਾਈਲ ਦਾ ਇਸਤੇਮਾਲ ਕਿਸੇ ਘਟਨਾ ਦਾ ਕਾਰਨ ਬਣ ਸਕਦਾ ਹੈ। ਇਸ ਦੇ ਚਲਦਿਆਂ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਤਰ੍ਹਾਂ-ਤਰ੍ਹਾਂ ਦੇ ਕਾਨੂੰਨ ਬਣ ਗਏ ਹਨ। ਆਓ ਜਾਣਦੇ ਹਨ ਇਨ੍ਹਾਂ ਦੇ ਬਾਰੇ 'ਚ:

-ਗੱਲ ਕਰੀਏ ਸਿੰਗਾਪੁਰ ਦੀ, ਤਾਂ ਪੈਦਲ ਚੱਲਦਿਆਂ ਸਮਾਰਟਫੋਨ ਦਾ ਇਸਤੇਮਾਲ ਕਰਨਾ ਵੀ ਇਕ ਸਮੱਸਿਆ ਹੈ ਤੇ ਇਸ ਤੋਂ ਬਚਣ ਲਈ ਸਿੰਗਾਪੁਰ 'ਚ ਸੜਕਾਂ 'ਤੇ ਥਾਂ-ਥਾਂ ਯੈਲੋ ਕਲਰ ਦੇ ਸਟੀਕਰ ਲੱਗੇ ਹੁੰਦੇ ਹਨ। ਇਨ੍ਹਾਂ ਸਟਿਕਰਾਂ 'ਤੇ ਲਿਖਿਆ ਹੁੰਦਾ ਹੈ- 'ਲੁਕ ਅਪ'। ਯਾਨੀ ਕਿ ਚਲਦਿਆਂ ਸਮੇਂ ਸਮਾਰਟਫੋਨ ਦਾ ਇਸਤੇਮਾਲ ਕਰਨ 'ਤੇ ਲੋਕ ਹੇਠਾਂ ਦੇਖ ਕੇ ਚੱਲਦੇ ਹਨ, ਜਿਸ ਤੋਂ ਸਾਹਮਣੇ ਆਉਣ ਵਾਲੀ ਚੀਜ਼ ਦਾ ਪਤਾ ਨਹੀਂ ਲੱਗਦਾ। ਇਸ ਨਾਲ ਹਾਦਸਾ ਵੀ ਹੁੰਦਾ ਹੈ।

Posted By: Amita Verma