ਜੇਐੱਨਐੱਨ, ਨਵੀਂ ਦਿੱਲੀ : ਅੱਜ-ਕੱਲ੍ਹ ਇਕ ਗੱਲ ਦਾ ਡਰ ਲੋਕਾਂ 'ਚ ਸਭ ਤੋਂ ਜ਼ਿਆਦਾ ਹੈ। ਇਸ ਸਮੇਂ ਦਾ ਸਭ ਤੋਂ ਟ੍ਰੈਡਿੰਗ ਵਿਸ਼ਾ ਹੈ-ਨਵੇਂ ਟ੍ਰੈਫਿਕ ਨਿਯਮ। ਕੀ ਤੁਸੀਂ ਵੀ ਅਜੇ ਤਕ ਟ੍ਰੈਫਿਕ ਪੁਲਿਸ ਦੀ ਲਪੇਟ 'ਚ ਨਹੀਂ ਆਏ? ਖੈਰ ਇਹ ਤਾਂ ਚੰਗੀ ਗੱਲ ਹੈ, ਪਰ ਅੱਗੇ ਵੀ ਅਜਿਹਾ ਨਾ ਹੋਵੇ ਤੇ ਤੁਹਾਨੂੰ ਆਪਣੀ ਜੇਬ ਖਾਲੀ ਨਾ ਕਰਨੀ ਪਵੇ, ਇਸ ਲਈ ਸਾਡੇ ਕੋਲ ਕੁਝ ਸਮੱਸਿਆ ਦੇ ਹੱਲ ਹਨ। ਜੇ ਤੁਹਾਡੇ ਕੋਲ ਡਰਾਈਵਿੰਗ ਲਾਈਸੈਂਸ ਜਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਨਾ ਹੋਵੇ, ਤਾਂ ਤੁਹਾਡਾ ਮੋਟਾ ਚਲਾਨ ਕੱਟ ਸਕਦਾ ਹੈ ਪਰ ਉਦੋਂ ਨਹੀਂ ਜਦੋਂ ਤੁਹਾਡੇ ਕੋਲ ਇਨ੍ਹਾਂ ਦੀ ਇਲੈਕਟ੍ਰਾਨਿਕ ਕਾਪੀ ਮੌਜੂਦ ਹੈ। ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਤੁਹਾਡਾ ਸਮਾਰਟਫੋਨ ਹੀ ਤੁਹਾਡਾ ਚਲਾਨ ਕੱਟਣ ਤੋਂ ਬਚਾ ਸਕਦਾ ਹੈ। ਡਰਾਈਵਿੰਗ ਲਾਇਸੈਂਸ ਤੇ ਵ੍ਹੀਕਲ ਰਜਿਸਟ੍ਰੇਸ਼ਨ ਸਰਟੀਫਿਕੇਟਸ ਨੂੰ ਮੋਬਾਈਲ ਐਪਸ ਜਿਵੇਂ ਕਿ-DigiLocker ਤੇ mParivahan 'ਚ ਵੀ ਰੱਖਿਆ ਜਾ ਸਕਦਾ ਹੈ। ਨਵੇਂ ਮੋਟਰ ਵ੍ਹੀਕਲ ਐਕਟ ਦੇ ਤਹਿਤ ਮੋਟੇ ਚਲਾਨ ਤੋਂ ਬਚਣ ਲਈ ਤੁਹਾਨੂੰ ਆਪਣੇ ਦਸਤਾਵੇਜ਼ ਦੀ ਇਲੈਕਟ੍ਰਾਨਿਕ ਕਾਪੀ ਨੂੰ ਇਸ ਤਰ੍ਹਾਂ DigiLocker ਤੇ mParivahan ਐਪਸ 'ਚ ਸਟੋਰ ਕਰ ਸਕਦੇ ਹੋ।

DigiLocker 'ਚ ਕਿਵੇਂ ਕਰੀਏ ਦਸਤਾਵੇਜ਼ ਸਟੋਰ : DigiLocker ਐਪ 'ਚ ਆਪਣਾ ਡਰਾਈਵਿੰਗ ਲਾਇਸੈਂਸ ਜਾਂ ਵ੍ਹੀਕਲ ਰਜਿਸਟ੍ਰੇਸ਼ਨ ਸਟੋਰ ਕਰਨ ਲਈ ਐਪ ਨੂੰ ਗੂਗਲ ਪਲੇਅ ਸਟੋਰ ਜਾਂ iOS ਐਪ ਸਟੋਰ ਤੋਂ ਡਾਊਨਲੋਡ ਕਰ ਲਓ। ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਆਪਣੀ ਡਿਟੇਲ ਭਰੋ ਤੇ OTP ਦਾ ਇਸਤੇਮਾਲ ਕਰ ਵੈਰੀਫਿਕੇਸ਼ਨ ਪ੍ਰੋਸੈੱਸ ਪੂਰਾ ਕਰ ਲਓ। ਜੇ ਤੁਹਾਡਾ ਪਹਿਲਾਂ ਤੋਂ ਹੀ ਅਕਾਊਂਟ ਬਣਿਆ ਹੋਇਆ ਹੈ, ਤਾਂ ਲਾਗ-ਇਨ ਕਰ ਲਓ। ਵੈਰੀਫਿਕੇਸ਼ਨ ਪ੍ਰੋਸੈੱਸ ਪੂਰਾ ਹੋਣ 'ਤੇ ਤੁਸੀਂ ਆਪਣੇ ਲਾਇਸੈਂਸ ਜਾਂ ਵ੍ਹੀਕਲ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਇਮੇਜ਼ ਐਪ ਇੰਟਰਫੇਸ 'ਚ ਅਪਲੋਡ ਕਰ ਸਕਦੇ ਹੋ।

mParivahan ਐਪ 'ਚ ਕਿਸ ਤਰ੍ਹਾਂ ਕਰੀਏ ਦਸਤਾਵੇਜ਼ ਦੀ ਕਾਪੀ ਸਟੋਰ : ਇਹ ਐਪ ਆਲ ਇੰਡੀਆ RTO ਵ੍ਹੀਕਲ ਰਜਿਸਟ੍ਰੇਸ਼ਨ ਨੰਬਰ ਸਰਚ ਦੀ ਸਰਕਾਰੀ ਐਪ ਹੈ। ਜੇ ਤੁਹਾਡੇ ਕੋਲ mParivahan ਐਪ 'ਚ ਦਸਤਾਵੇਜ਼ਾਂ ਸਟੋਰ ਕਰਨੇ ਹੈ, ਤਾਂ ਗੂਗਲ ਪਲੇਅ ਸਟੋਰ ਜਾਂ iOS ਐਪ ਸਟੋਰ ਤੋਂ ਇਸ ਨੂੰ ਆਪਣੀ RC ਤੇ DL ਡਿਟਲੇਸ ਸਰਚ ਕਰਨ ਲਈ ਇਨਸਟਾਲ ਕਰੋ। ਇਸ 'ਚ ਕਿਸੇ ਵੀ ਵ੍ਹੀਕਲ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਜਾਂ ਡਰਾਈਵਿੰਗ ਲਾਇਸੈਂਸ ਨੂੰ ਸਰਚ ਕੀਤਾ ਜਾ ਸਕਦਾ ਹੈ। ਜੇ ਤੁਸੀਂ ਆਪਣੇ ਦਸਤਾਵੇਜ਼ ਸੇਵ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾ mParivahan ਐਪ 'ਤੇ ਰਜਿਸਟਰ ਕਰੋ। ਰਜਿਸਟਰ ਹੋਣ ਤੋਂ ਬਾਅਦ ਯੂਜ਼ਰ ਸੈਕਸ਼ਨ 'ਚ ਜਾ ਕੇ ਸਾਈਨ-ਇਨ ਕਰੋ। ਆਪਣਾ ਮੋਬਾਈਲ ਨੰਬਰ ਐਂਟਰ ਕਰੇ ਤੇ ਲਾਗ-ਈਨ ਕਰ ਕੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੇ ਕੋਲ OTP ਆਵੇਗਾ। ਇਸ ਤਰ੍ਹਾਂ ਤੁਹਾਡੀ ਕਾਪੀ ਸਟੋਰ ਹੋ ਜਾਵੇਗੀ।

Posted By: Amita Verma