ਜੇਐੱਨਐੱਨ, ਨਵੀਂ ਦਿੱਲੀ : ਇਹ ਸਾਲ ਵੈਸੇ ਤਾਂ ਕਈ ਚੀਜ਼ਾਂ ਲਈ ਯਾਦ ਕੀਤਾ ਜਾਵੇਗਾ ਪਰ ਨਵਾਂ ਮੋਟਰ ਵ੍ਹੀਕਲ ਸੋਧ ਐਕਟ ਇਕ ਅਜਿਹਾ ਕਾਨੂੰਨ ਰਿਹਾ, ਜਿਸ ਨੇ ਭਾਰਤ 'ਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਚੱਲ ਰਹੀ ਸਾਲਾਂ ਪੁਰਾਣੀ ਸੋਚ ਨੂੰ ਬਦਲ ਕੇ ਰੱਖ ਦਿੱਤਾ। ਹਾਲਾਂਕਿ ਇਹ ਕਾਨੂੰਨ ਕਈ ਸੂਬਿਆਂ 'ਚ ਪਹਿਲਾਂ ਲਾਗੂ ਨਹੀਂ ਹੋਇਆ ਤੇ ਕਈ ਸੂਬਿਆਂ 'ਚ ਟ੍ਰੈਫਿਕ ਚਲਾਨ ਦੀ ਰਾਸ਼ੀ ਨੂੰ ਘਟਾ ਦਿੱਤਾ ਗਿਆ। ਹੁਣ ਇਸ ਸਖ਼ਤੀ 'ਚ ਗੁਜਰਾਤ ਸਰਕਾਰ ਨੇ ਇਕ ਨਵਾਂ ਐਲਾਨ ਕੀਤਾ ਹੈ, ਜਿੱਥੇ ਬਿਨਾਂ ਹੈਲਮਟ ਟੂ-ਵ੍ਹੀਲਰ ਚਲਾਉਣ ਤੇ ਟ੍ਰਿਪਲਿੰਗ ਕਰਨ 'ਤੇ ਲੋਕਾਂ ਨੂੰ ਟ੍ਰੈਫਿਕ ਚਲਾਨ ਨਹੀਂ ਭਰਨਾ ਪਵੇਗਾ। ਹਾਂ, ਇਹ ਸੱਚ ਹੈ। ਗੁਜਰਾਤ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾਂ ਸੂਬਾ ਬਣ ਗਿਆ ਹੈ। ਇਸ ਤੋਂ ਪਹਿਲਾਂ ਗੁਜਰਾਤ ਨੇ ਜੁਰਮਾਨੇ ਦੀ ਰਾਸ਼ੀ ਨੂੰ ਕਈ ਗੁਣਾ ਘੱਟਾ ਦਿੱਤਾ ਸੀ। ਸਿਰਫ਼ ਸ਼ਹਿਰੀ ਇਲਾਕਿਆਂ 'ਚ ਹੀ ਲੋਕ ਬਿਨਾਂ ਹੈਲਮੇਟ ਜਾਂ ਟ੍ਰਿਪਲਿੰਗ ਸਵਾਰੀ ਕਰ ਸਕਦੇ ਹਨ। ਨੈਸ਼ਨਲ ਹਾਈਵੇਅ 'ਤੇ ਅਜੇ ਵੀ ਲੋਕਾਂ ਨੂੰ ਹੈਲਮਟ ਪਾਉਣਾ ਲਾਜ਼ਮੀ ਹੈ।

ਗੁਜਰਾਤ ਸਰਕਾਰ ਦੇ ਇਸ ਫ਼ੈਸਲੇ ਦੀ ਜਾਣਕਾਰੀ ਖ਼ੁਦ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰ ਕੇ ਦਿੱਤੀ ਹੈ। ਸੂਬਾ ਸਰਕਾਰ ਮੁਤਾਬਿਕ ਇਹ ਫ਼ੈਸਲਾ ਲੋਕਾਂ ਨੂੰ ਹੋ ਰਹੀ ਪਰੇਸ਼ਾਨੀਆਂ ਨੂੰ ਲੈ ਕੇ ਲਗਾਤਾਰ ਮਿਲ ਰਹੀ ਸ਼ਿਕਾਇਤਾਂ ਨੂੰ ਦੇਖਦਿਆਂ ਲਿਆ ਗਿਆ ਹੈ।

Posted By: Amita Verma