ਨਵੀਂ ਦਿੱਲੀ : Toyota Glanza ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 6.98 ਲੱਖ ਰੱਖੀ ਹੈ ਤੇ ਇਹ 24,000 ਰੁਪਏ ਸਸਤੀ ਵੀ ਹੈ। Toyota Glanza ਸਿਰਫ਼ ਦੋ ਵੇਰੀਐਂਟ G ਤੇ V 'ਚ ਉਪਲਬਧ ਹੈ, ਜੋ ਕਿ ਬਾਲੇਨੋ ਦੇ ਜੇਟਾ ਤੇ ਅਲਫਾ ਟ੍ਰਿਮ 'ਚ ਮਿਲਦੇ ਹਨ ਤੇ ਹੁਣ ਇਹ 5 ਵੇਰੀਐਂਟ - G MT, G MT V MT, G CVT ਤੇ V CVT 'ਚ ਉਪਲਬਧ ਹੈ।

ਪਾਵਰ ਸਪੈਸੀਫਿਰੇਸ਼ਨ ਦੀ ਗੱਲ ਕਰੀਏ ਤਾਂ ਨਵੀ ਐਂਟ੍ਰੀ-ਲੈਵਲ Toyota Glanza G ਵੇਰੀਐਂਟ 'ਚ ਰੈਗੂਲਰ 1.2 ਲੀਟਰ VVT ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ 1197 cc, ਫੋਰ ਸਿਲੰਡਰ ਇੰਦਣ 6,000 rpm 'ਤੇ 82 bhp ਦੀ ਪਾਵਰ ਦਿੰਦਾ ਹੈ, ਜੋ ਕਿ ਮਾਈਲਡ ਹਾਈਬ੍ਰਿਡ ਵਰਜ਼ਨ ਨਾਲ 6 bhp ਕੰਮ ਕਰਦਾ ਹੈ। ਇਸ ਦਾ ਟਾਰਕ 4,200 rpm 'ਤੇ 113 Nm ਦਾ ਹੈ। ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5-ਸਪੀਡ ਮੈਨੁਅਲ ਰੀਅਰਬਾਕਸ ਦਿੱਤਾ ਹੈ। ਇਸ 'ਚ ਮਾਈਲਡ ਹਾਈਬ੍ਰਿਡ ਸਿਸਟਮ ਨਹੀਂ ਹੈ, ਤਾਂ ਇਹ 21.01kmpl ਦਾ ਮਾਇਲੇਜ ਦੇ ਰਹੀ ਹੈ। Glanza ਵੇਰੀਐਂਟ 'ਚ ਆਪਸ਼ਨ CVT ਮਾਟੋਮੈਟਿਕ ਟ੍ਰਾਂਸਮਿਸ਼ਨ ਵੀ ਦਿੱਤਾ ਗਿਆ ਹੈ ਜੋ ਕਿ ਦੋਵੇਂ G ਤੇ V ਟ੍ਰਿਮਸ 'ਚ ਮਿਲਦੇ ਹਨ।

ਫ਼ੀਚਰ ਦੀ ਗੱਲ ਕਰਦੇ ਹਾਂ Toyota Glanza G MT ਵੇਰੀਐਂਟ 'ਚ G MT ਵਾਲੇ ਹੀ ਫ਼ੀਚਰ ਮਿਲਦੇ ਹਨ। ਕੰਪਨੀ ਨੇ ਇਸ 'ਚ LED ਪ੍ਰੋਜੈਕਟ ਹੈੱਡਲੈਂਪਸ, LED ਰੀਅਰ ਟੇਲਲੈਂਪਸ, ਕ੍ਰੋਮ ਗ੍ਰਿਲ, ਕ੍ਰੋਮ ਡੋਰ ਹੈਂਡਲਸ ਆਦਿ ਦਿੱਤਾ ਹੈ। ਭਾਰਤੀ ਬਾਜ਼ਾਰ 'ਚ ਇਸ ਦਾ ਮੁਕਾਬਲਾ Honda Jazz ਤੇ Hyundai i20 ਨਾਲ ਹੈ। ਜੂਨ 'ਚ ਲਾਂਚ ਹੋਣ ਦੇ ਬਾਅਦ ਕੰਪਨੀ ਇਸ ਦੀ 11,000 ਤੋਂ ਜ਼ਿਆਦਾ ਯੂਨਿਟਸ ਵੇਚ ਚੁੱਕੀ ਹੈ ਤੇ ਇਹ ਇਨੋਵਾ ਕ੍ਰਿਸਟਾ ਦੇ ਬਾਅਦ ਦੂਸਰੀ ਬੈਸਟ ਸੇਲਿੰਗ ਕਾਰ ਦੇ ਰੂਪ 'ਚ ਹੈ।

Posted By: Sarabjeet Kaur