ਜੇਐੱਨਐੱਨ, ਨਵੀਂ ਦਿੱਲੀ : ਲੀਡਿੰਗ ਆਈਕੇਅਰ ਚੇਨ Titan Eye+ ਨੇ ਭਾਰਤ ’ਚ ਇਕ ਸਮਾਰਟ ਗਲਾਸ Titan EyeX ਲਾਂਚ ਕੀਤੀ ਹੈ। ਜਿਸ ਨਾਲ ਸੈਲਫ਼ੀ ਤੇ ਕਾਲਿੰਗ ਕਰ ਪਾਓਗੇ। ਆਮ ਭਾਸ਼ਾ ’ਚ ਕਹੀਏ ਤਾਂ ਸਮਾਰਟ ਗਲਾਸ ਭਾਵ ਫ਼ੋਨ ਦੇ ਸਾਰੇ ਕੰਮ ਕਰ ਪਾਓਗੇ। ਇਹ ਸਮਾਰਟ ਗਲਾਸ ਸਾਰੇ Titan Eye+ ਸਟੋਰਾਂ, Titan Eye+ ਆਫੀਸ਼ੀਅਲ ਵੈੱਬਸਾਈਟ ’ਤੇ ਉਪਲੱਬਧ ਹੈ। ਜਿਸ ਦੀ ਕੀਮਤ 9999 ਰੁਪਏ ਹੈ।

Titan EyeX ਸਮਾਰਟ ਗਲਾਸ ਦੀਆਂ ਵਿਸ਼ੇਸ਼ਤਾਵਾਂ

Titan EyeX ਸਮਾਰਟ ਗਲਾਸ ਟੂ ਵਾਇਰਲੈੱਸ(TWS),ਓਪਨ ਈਅਰ ਸਪੀਕਰ ਤੇ CVC (ਕਲੀਅਰ ਵਾਇਸ ਕੈਪਚਰ ) ਨਾਲ ਆਵੇਗਾ। ਇਸ ’ਚ ਬਲੂਟੁੱਥ ਵਰਜ਼ਨ 5.0 ਡਾਇਨਮਿਕ ਵਾਲੀਅਮ ਕੰਟਰੋਲ ਦਿੱਤਾ ਗਿਆ ਹੈ। ਇਹ ਓਪਨ ਈਅਰ ਵਾਇਰਲੈੱਸ ਆਡੀਓ ਕੰਨਾਂ ਨੂੰ ਬਲਾਕ ਜਾਂ ਕਵਰ ਨਹੀਂ ਕਰਦਾ।

ਇਸ ’ਚ ਵਾਇਸ ਕਾਲ ਰਸੀਵ ਕਰਨ, ਰਿਜੈਕਟ ਕਰਨ, ਮਊਜ਼ਿਕ ਸੁਣਨ, ਸੈਲਫ਼ੀ ਕਲਿੱਕ ਕਰਨ ਵਰਗੇ ਸਾਰੇ ਆਪਸ਼ਨ ਹੋਣਗੇ।

ਇਹ ਸਮਾਰਟ ਗਲਾਸ ਬਹੁਤ ਲਾਈਟਵੇਟ ਹੈ। ਇਸ ’ਚ ਆਡੀਓ, ਪੈਡੋਮੀਟਰ, ਟੱਚ ਕੰਟਰੋਲ ਤੇ ਹੋਰ ਕਈ ਪ੍ਰਕਾਰ ਦੇ ਲੈਂਸਾਂ ਦਾ ਸਪੋਰਟ ਦਿੱਤਾ ਗਿਆ ਹੈ।

ਸਮਾਰਟ ਫ਼ੀਚਰ

1. ਬੈਸਟ ਇਨ ਕਲਾਸ ਆਡੀਓ

2. ਟੱਚ ਕੰਟਰੋਲ

3. ਫਿਟਨੈੱਸ ਟ੍ਰੈਕਰ

4.ਵਾਇਸ ਇਨੇਬਲਡ ਆਈਕੇਅਰ ਨੋਟੀਫਿਕੇਸ਼ਨ

5. ਡਿਜ਼ਾਇਨ ਫਾਰ ਕੰਫ਼ਰਟ

6.ਸਵੀਟ ਰਜਿਸਟੈਂਸ

7. ਮਲਟੀਪਰਪਸ ਯੂਜ਼-ਸਨਗਲਾਸ ਮੋਡ, ਕੰਪਿਊਟਰ ਗਲਾਸ ਮੋਡ

Posted By: Sarabjeet Kaur