ਜੇਐੱਨਐੱਨ, ਨਵੀਂ ਦਿੱਲੀ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੀ ਵਿਦਾਇਗੀ ਰਾਸ਼ਟਰਪਤੀ ਭਵਨ ਤੋਂ ਹੋ ਚੁੱਕੀ ਹੈ। ਪਰ ਵਿਦਾਇਗੀ ਤੋਂ ਕੁਝ ਸਮਾਂ ਪਹਿਲਾਂ ਹੀ Apple ਸੀਈਓ Tim Cook ਨੇ ਟਰੰਪ ਨੂੰ ਸਾਲ 2019 ਦਾ ਪਹਿਲਾ Mac Pro ਗਿਫਟ ਕੀਤਾ ਸੀ। ਟਰੰਪ ਨੇ ਰਾਸ਼ਟਰਪਤੀ ਰਹਿੰਦਿਆਂ ਸਾਲ 2019 ਦੇ ਆਖ਼ਿਰ 'ਚ Texas ਦੇ ਆਸਟਿਨ ਦੇ ਫਲੈਕਸ ਪਲਾਂਟ ਦਾ ਦੌਰਾ ਕੀਤਾ ਸੀ, ਉਸ ਦੌਰਾਨ ਇਹ ਗਿਫਟ ਦਿੱਤਾ ਗਿਆ ਸੀ। ਇਸ ਦਾ ਖੁਲਾਸਾ ਨਿਊਯਾਰਕ ਟਾਈਮਜ਼ ਦੇ ਰਿਪੋਰਟਰ David Enrich ਨੇ ਵਿੱਤੀ ਰਿਪੋਰਟ ਦੇ ਹਵਾਲੇ ਨਾਲ ਕੀਤਾ ਹੈ। Mac Pro 2019 ਦੀ ਕੀਮਤ 5,999 ਡਾਲਰ ਕਰੀਬ 4.50 ਲੱਖ ਰੁਪਏ ਹੈ। ਇਹ ਇਸ ਦੇ ਬੇਸ ਵੇਰੀਐਂਟ ਦੀ ਕੀਮਤ ਹੈ ਜਦਕਿ Mac Pro ਦੇ ਟਾਪ ਵੇਰੀਐਂਟ ਦੀ ਕੀਮਤ ਕਰੀਬ 40 ਲੱਖ ਰੁਪਏ ਹੈ।
Check out the gifts that people –– including the CEOs of @Boeing, @Ford and @Apple –– gave Trump. (from his final financial disclosure report, released today) https://t.co/nJYwiIxvAB pic.twitter.com/WiZP5HZ3EJ
— David Enrich (@davidenrich) January 21, 2021
ਆਖ਼ਿਰ ਕਿਉਂ ਹੈ ਏਨਾ ਮਹਿੰਗਾ
ਮੈਕ ਪ੍ਰੋ ਦਾ ਬੇਸ ਮਾਡਲ ਬਿਨਾ XDR ਡਿਪਲੇਅ ਨਾਲ ਆਉਂਦਾ ਹੈ। ਇਹ 32ਜੀਬੀ ਰੈਮ, ਆਕਟਾ-ਕੋਰ ਇੰਟੈਲ Xeon CPU, ਰੇਡਿਆਨ ਪ੍ਰੋ 580X ਗ੍ਰਾਫਿਕਸ ਤੇ 256ਜੀਬੀ SSD ਕਾਰਡ ਦਿੱਤਾ ਗਿਆ ਹੈ। Mac Pro ਦੇ ਟਾਪ ਮਾਡਲ 'ਚ ਮਹਿੰਗੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਹੈ। Mac Pro ਦੇ ਟਾਪ ਮਾਡਲ 'ਚ 2.5Ghz ਇੰਟੈਲ Xeon W ਪ੍ਰੋਸੈੱਸਰ (28 ਕੋਰਸ), 56 ਥ੍ਰੈੱਡ ਤੇ 4.4Ghz ਤਕ ਦਾ ਟਰਬੋ ਬੂਸਟ ਮਿਲਦਾ ਹੈ ਜਿਸ ਦੀ ਕੀਮਤ 7000 ਡਾਲਰ ਕਰੀਬ 5 ਲੱਖ ਰੁਪਏ ਹੈ। ਇਸ ਤੋਂ ਇਲਾਵਾ ਇਸ ਵਿਚ 2933Mhz ਦਾ 1TB ਰੈਮ ਦਿੱਤਾ ਗਿਆ ਹੈ ਜਿਸ ਦੀ ਕੀਮਤ 25000 ਡਾਲਰ ਕਰੀਬ 18 ਲੱਖ ਰੁਪਏ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਮਸ਼ੀਨ 'ਚ 4TB ਦਾ SSD ਮਿਲੇਗਾ, ਜਿਸ ਦੀ ਕੀਮਤ ਕਰੀਬ 1 ਲੱਖ ਤੋਂ ਜ਼ਿਆਦਾ ਹੈ।
ਭਾਰਤ 'ਚ ਲਾਂਚ ਹੋਇਆ Mac Pro
Mac Pro 'ਚ 32GB ਗ੍ਰਾਫਿਕਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਕੀਮਤ 10,800 ਡਾਲਰ ਕਰੀਬ 8 ਲੱਖ ਰੁਪਏ ਹੈ। ਡਿਸਪਲੇਅ ਲਈ Mac Pro ਦੇ ਟਾਪ-ਐਂਡ ਵੇਰੀਐਂਟ 'ਚ Pro Display XDR ਮੌਨਿਟਰ ਦਿੱਤਾ ਗਿਆ ਹੈ। ਇਸ ਦੀ ਕੀਮਤ 5,999 ਡਾਲਰ ਕਰੀਬ 4 ਲੱਖ ਰੁਪਏ ਹੈ। Apple ਨੇ ਭਾਰਤ 'ਚ ਹਾਲ ਹੀ 'ਚ 16 ਇੰਚ ਦਾ ਮੈਕਬੁੱਕ ਪ੍ਰੋ. ਵੀ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 1,99,000 ਰੁਪਏ ਹੈ। ਉੱਥੇ ਹੀ ਇਸ ਦਾ ਟਾਪ-ਐਂਡ ਵੇਰੀਐਂਟ 2,39,000 ਰੁਪਏ ਦਾ ਹੈ।
Posted By: Seema Anand