ਜੇਐੱਨਐੱਨ, ਨਵੀਂ ਦਿੱਲੀ : ਅੱਜ ਟੈਕਨਾਲੋਜੀ ਨੇ ਹਰ ਕੰਮ ਸੁਖਾਲਾ ਕਰ ਦਿੱਤਾ ਹੈ। ਗੱਲ ਚਾਹੇ ਆਨਲਾਈਨ ਬਿੱਲ ਪੇਮੈਂਟ ਦੀ ਹੋਵੇ ਜਾਂ ਫਿਰ ਸ਼ਾਪਿੰਗ ਦੀ, ਤਕਨੀਕ ਕਾਰਨ ਹਰ ਚੀਜ਼ ਸੰਭਵ ਹੋ ਰਹੀ ਹੈ। ਇਹ ਤਕਨੀਕ ਹੀ ਹੈ ਜਿਸ ਕਾਰਨ ਲੱਖਾਂ ਨੌਜਵਾਨ ਆਪਣਾ ਟੇਲੈਂਟ ਦੁਨੀਆ ਸਾਹਮਣੇ ਲਿਆ ਰਹੇ ਹਨ। ਇਕ ਸਮਾਂ ਸੀ ਜਦੋਂ ਲੋਕ ਕਹਿੰਦੇ ਸਨ ਕਿ ਟੇਲੈਂਟ ਤਾਂ ਹੈ ਪਰ ਉਸ ਨੂੰ ਦਿਖਾਉਣ ਲਈ ਮੰਚ ਨਹੀਂ ਹੈ। ਪਰ ਅੱਜ ਅਜਿਹਾ ਨਹੀਂ ਕਿਹਾ ਜਾ ਸਕਦਾ। ਅੱਜ ਕਈ ਅਜਿਹੇ ਪਾਪੁਲਰ ਵੀਡੀਓ ਗੇਮਜ਼ ਹਨ ਜਿਹੜੇ ਤੁਹਾਡੇ ਹੁਨਰ ਨੂੰ ਵਿਸ਼ਵ 'ਚ ਪਛਾਣ ਦਿਵਾਉਂਦੇ ਹਨ। TikTok ਉਨ੍ਹਾਂ ਐਪਸ 'ਚੋਂ ਹੀ ਇਕ ਹੈ। ਇਹ ਵਿਸ਼ਵ ਦਾ ਇਕਲੌਤਾ ਐਪ ਹੈ ਜਿਸ ਨੇ ਹਾਲ ਹੀ 'ਚ ਬੇਹੱਦ ਹਰਮਨਪਿਆਰਤਾ ਹਾਸਲ ਕੀਤੀ ਹੈ। ਅੱਜ ਇਸ ਦੇ ਕਰੋੜਾਂ ਯੂਜ਼ਰਜ਼ ਹਨ ਅਤੇ ਜਿਸ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਲੋਕਾਂ ਨੇ ਸ਼ੁਰੂ ਤੋਂ ਹੀ TikTok 'ਤੇ ਭਰੋਸਾ ਕੀਤਾ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ TikTok ਹਮੇਸ਼ਾ ਆਪਣੇ ਯੂਜ਼ਰਜ਼ ਨੂੰ ਇਕ ਸੁਰੱਖਿਅਤ ਅਤੇ ਬਿਹਤਰ ਪਲੈਟਫਾਰਮ ਦੇਣ ਦੀ ਕੋਸ਼ਿਸ਼ ਕਰਦਾ ਹੈ।

ਡਿਵਾਈਸ ਮੈਨੇਜਮੈਂਟ, ਸਕ੍ਰੀਮ ਟਾਈਮ ਮੈਨੇਜਮੈਂਟ, TikTok ਸੇਫਟੀ ਸੈਂਟਰ, ਫਿਲਟਰ ਕੁਮੈਂਟਸ, ਰਿਸਟ੍ਰਿਕਟਿਡ ਮੋਡ, ਰਿਸਕ ਵਾਰਨਿੰਗ ਟੈਗ ਜਿਸ ਨੂੰ ਸੇਫਟੀ ਫੀਚਰਜ਼ ਨਾ ਸਿਰਫ਼ ਯੂਜ਼ਰਜ਼ ਦਾ ਡਰ ਦੂਰ ਭਜਾਉਂਦੇ ਹਨ ਬਲਕਿ ਸਾਫ਼ ਤੇ ਸੁਰੱਖਿਅਤ ਮਾਹੌਲ ਵੀ ਪ੍ਰਦਾਨ ਕਰਦੇ ਹਨ। ਉਂਝ ਹਾਲ ਹੀ 'ਚ TikTok ਨੇ #WaitASecToReflect ਨਾਂ ਨਾਲ ਕੈਂਪੇਨ ਸ਼ੁਰੂ ਕੀਤੀ ਹੈ। ਇਹ ਕੈਂਪੇਨ ਯੂਜ਼ਰਜ਼ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਦਿਵਾਉਂਦੀ ਹੈ। ਇਸ ਜ਼ਰੀਏ ਯੂਜ਼ਰਜ਼ ਨੂੰ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਆਨਲਾਈਨ ਪਲੈਟਫਾਰਮ 'ਤੇ ਕੋਈ ਵੀ ਕੰਟੈਂਟ ਪੋਸਟ ਜਾਂ ਅਪਲੋਡ ਕਰਨ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚੋ। #WaitASecToReflect ਕੈਂਪੇਨ ਲੋਕਾਂ 'ਚ ਕਾਫੀ ਮਸ਼ਹੂਰ ਹੋਇਆ ਹੈ ਤੇ ਇਹ ਕੁਝ ਹੀ ਸਮੇਂ 'ਚ ਟ੍ਰੈਂਡ ਕਰਨ ਲੱਗਾ। ਜ਼ਿਕਰਯੋਗ ਹੈ ਕਿ ਇਸ ਐਪ ਚੈਲੰਜ ਨੂੰ 326.1 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਇਸ ਚੈਲੰਜ 'ਚ ਗਾਂਧੀ ਜੀ ਦੇ ਤਿੰਨ ਬੁੱਧੀਮਾਨ ਬਾਂਦਰਾਂ ਵਾਲੀ ਮੂਰਤੀ ਦਾ ਸੋਸ਼ਲ ਮੀਡੀਆ ਲਈ ਇਕ ਸੰਦੇਸ਼ ਦੇ ਰੂਪ 'ਚ ਇਸਤੇਮਾਲ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਬੁਰਾ ਨਾ ਪੋਸਟ ਕਰੋ, ਬੁਰਾ ਨਾ ਸ਼ੇਅਰ ਕਰੋ, ਬੁਰਾ ਨਾ ਕੁਮੈਂਟ ਕਰੋ।

Posted By: Seema Anand