ਨਈ ਦੁਨੀਆ : ਕੇਂਦਰ ਸਰਕਾਰ ਨੇ ਸੋਮਵਾਰ ਨੂੰ ਇਕ ਵੱਡਾ ਫੈਸਲਾ ਲੈਂਦੇ ਹੋਏ 59 ਚਾਈਨਿਜ਼ ਮੋਬਾਈਲ ਐਪਸ ’ਤੇ ਰੋਕ ਲਗਾ ਦਿੱਤੀ ਹੈ। ਇਸ ਵਿਚ ਟਿਕਟਾਕ ਵੀ ਸ਼ਾਮਲ ਹੈ। ਭਾਰਤ ਵਿਚ ਟਿਕਟਾਕ ਐਪ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਅਜਿਹੇ ਵਿਚ ਇਸ ’ਤੇ ਰੋਕ ਇਸ ਐਪ ਨੂੰ ਚਾਹੁਣ ਵਾਲਿਆਂ ਨੂੰ ਵੱਡਾ ਝਟਕਾ ਸਾਬਤ ਹੋਇਆ ਹੈ। ਸਰਕਾਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਇੰਟਰਨੈੱਟ ਸਰਵਿਸ ਪ੍ਰੋਵਾਇਡਰ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਸਕਦੀਆਂ ਹਨ ਕਿ ਚੀਨ ਦੀਆਂ ਇਨ੍ਹਾਂ ਐਪਸ ਨੂੰ ਬਲਾਕ ਕਰ ਦਿੱਤਾ ਜਾਵੇ। ਅਜਿਹੇ ਵਿਚ ਐਪ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕੇਗਾ।

ਸਰਕਾਰ ਦੇ ਇਸ ਕਦਮ ਤੋਂ ਜਿਥੇ ਟਿਕਟਾਕਰਜ਼ ਦੁਖੀ ਹਨ ਉਥੇ ਉਹ ਲੋਕ ਖੁਸ਼ੀਆਂ ਮਨਾ ਰਹੇ ਹਨ ਜੋ ਇਨ੍ਹਾਂ ਚੀਨੀ ਐਪਸ ਦੇ ਖਿਲਾਫ਼ ਸਨ। ਜਿਵੇਂ ਹੀ ਚੀਨੀ ਐਪ ਬੈਨ ਹੋਣ ਦੀ ਖ਼ਬਰ ਆਈ ਟਵਿੱਟਰ ’ਤੇ #RIPTikTok ਟੈ੍ਰਂਡ ਕਰਨ ਲੱਗਾ ਅਤੇ ਯੂੁਜ਼ਰਜ਼ ਇਕ ਤੋਂ ਬਾਅਦ ਇਕ ਮਜ਼ੇਦਾਰ ਮੀਮਸ ਸ਼ੇਅਰ ਕਰਨ ਲੱਗੇ।

ਇਸ ਮੀਮਸ ਵਿਚ ਦੇਖ ਕੇ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ। ਇਨ੍ਹਾਂ ਵਿਚੋਂ ਕੁਝ ਉਹ ਲੋਕ ਵੀ ਹਨ ਜੋ ਟਿਕਟਾਕ ਬੈਨ ਹੋਣ ਤੋਂ ਦੁਖੀ ਹੋ ਗਏ ਹਨ। ਆਓ ਨਜ਼ਰ ਪਾਉਂਦੇ ਹਾਂ ਇਨ੍ਹਾਂ ਮਜ਼ੇਦਾਰ ਮੈਸੇਜਜ਼ ’ਤੇ।

ਖੁਦ ਭਾਜਪਾ ਨੇਤਾ ਪ੍ਰਵੀਨ ਦੀਕਸ਼ਤ ਨੇ ਇਕ ਲਡ਼ਕੀ ਦਾ ਵੀਡੀਓ ਸ਼ੇਅਰ ਕਰ ਕੇ ਲਿਖਿਆ ਹੈ, ਸਹੀ ਥਾਂ ਸੱਟ ਲੱਗੀ ਹੈ।

ਇਕ ਯੂਜ਼ਰ ਨੇ ਲਿਖਿਆ ਹੈ ਕਿ ਹੁਣ ਵਟ੍ਹਸਐਪ ’ਤੇ ਸੈਂਸਲੈੱਸ ਵੀਡੀਓ ਦੇਖਣ ਨੂੰੂ ਨਹੀਂ ਮਿਲਣਗੀਆਂ...ਕਿੰਨਾ ਵੱਡਾ ਆਰਾਮ ਮਿਲਿਆ ਹੈ।

ਇਕ ਯੂਜ਼ਰ ਨੇ ਟਿਕਟਾਕ ਵੀਡੀਓ ਬਣਾਉਣ ਵਾਲਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ਇਨ੍ਹਾਂ ਲਈ ਦੋ ਮਿੰਟ ਦਾ ਮੌਨ ਰੱਖੋ।

ਇਕ ਯੂਜ਼ਰ ਨੇ ਟਿਕਟਾਕ ਬੈਨ ਹੋਣ ਤੋਂ ਬਾਅਦ ਇਸ ਦੇ ਯੂਜ਼ਰ ਦਾ ਰਿਐਕਸ਼ਨ ਸ਼ੇਅਰ ਕੀਤਾ ਹੈ।

Posted By: Tejinder Thind